Viral Video: ਪਾਕਿਸਤਾਨ ਦੇ ਘਟੀਆ ਇਰਾਦੇ ਆਏ ਸਾਹਮਣੇ, ਕਰਤਾਰਪੁਰ ਦੇ ਬਦਲੇ ਜੰਮੂ-ਕਸ਼ਮੀਰ ਮੰਗ ਰਹੇ ਤੇ ਖਾਲਿਸਤਾਨ ਲਹਿਰ ਨੂੰ ਲੈ ਕੇ ਆਖ ਦਿੱਤੀ ਇਹ ਗੱਲ, ਦੇਖੋ ਵੀਡੀਓ
Exchange Kartarpur: ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੱਡੇ ਪੱਧਰ 'ਤੇ ਹੰਗਾਮਾ ਕਰਨ ਵਾਲਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਪਾਕਿਸਤਾਨ ਦੇ ਸਾਬਕਾ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੂੰ ਨਫਰਤ ਭਰਿਆ ਇੱਕ ਸੁਨੇਹਾ ਦਿੱਤਾ ਹੈ।

Viral Video: ਪਾਕਿਸਤਾਨ ਦੇ ਸਾਬਕਾ ਹਾਈ ਕਮਿਸ਼ਨਰ ਅਬਦੁਲ ਬਾਸਿਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਅਬਦੁਲ ਬਾਸਿਤ ਪਾਕਿਸਤਾਨ ਵਿਚ ਸਿੱਖਾਂ ਦੇ ਪਵਿੱਤਰ ਅਸਥਾਨਾਂ ਖਾਸ ਕਰਕੇ ਕਰਤਾਰਪੁਰ ਸਾਹਿਬ ਬਾਰੇ ਇਕ ਹੈਰਾਨ ਕਰਨ ਵਾਲਾ ਪ੍ਰਸਤਾਵ ਦਿੱਤਾ ਹੈ।
ਏਬੀਐਨ ਨਿਊਜ਼ 'ਤੇ ਚਰਚਾ ਵਿੱਚ, ਬਾਸਿਤ ਨੇ ਸੁਝਾਅ ਦਿੱਤਾ ਕਿ ਜੇਕਰ ਜੰਮੂ-ਕਸ਼ਮੀਰ ਦੇ ਬਦਲੇ ਕਰਤਾਰਪੁਰ ਲਾਂਘੇ ਦੀ ਮੰਗ ਕੀਤੀ ਜਾਂਦੀ ਹੈ ਜਾਂ ਭਾਰਤ ਤੋਂ ਆਜ਼ਾਦੀ ਪ੍ਰਾਪਤ ਕਰਨ 'ਤੇ ਖਾਲਿਸਤਾਨ ਬਣਾਉਣ ਅਤੇ ਪਾਕਿਸਤਾਨ ਦੇ ਨਾਲ ਰਲੇਵੇਂ ਕਰ ਲੈਣ। ਇਸ ਤਰ੍ਹਾਂ ਉਨ੍ਹਾਂ ਨੂੰ ਆਪਣੇ ਪਵਿੱਤਰ ਗੁਰਧਾਮ ਮਿਲ ਜਾਣਦੇ।
ਬਾਸਿਤ ਵੀਡੀਓ ਦੇ ਵਿੱਚ ਕਹਿ ਰਿਹਾ ਹੈ ਕਿ "ਭਾਰਤ ਦੇ ਸਿੱਖਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਵਿਚਲੇ ਉਨ੍ਹਾਂ ਦੇ ਪਵਿੱਤਰ ਗੁਰਧਾਮ ਅਤੇ ਕਰਤਾਰਪੁਰ ਸਾਹਿਬ ਭਾਰਤ ਦਾ ਹਿੱਸਾ ਹੋਣੇ ਚਾਹੀਦੇ ਹਨ, ਅਜਿਹਾ ਹੁਣ ਨਹੀਂ ਹੋ ਸਕਦਾ। ਜਾਂ ਤਾਂ ਕੋਈ ਅਜਿਹਾ ਹੱਲ ਲੈ ਕੇ ਆਇਆ ਜਾਵੇ ਕਿ ਅਸੀਂ ਭਾਰਤ ਨੂੰ ਕਰਤਾਰਪੁਰ ਲਾਂਘਾ ਦੇ ਦੇਈਏ ਅਤੇ ਬਦਲੇ ਵਿਚ ਸਾਨੂੰ ਪੂਰਾ ਜੰਮੂ-ਕਸ਼ਮੀਰ ਮਿਲ ਜਾਵੇ...ਫਿਰ ਤਾਂ ਕੁੱਝ ਗੱਲ ਅੱਗੇ ਵੱਧ ਸਕਦੀ ਹੈ"।
"...break your Bharat Mata, and then merge it with Islamic Pakistan to get your holy shrines back..."
— Pakistan Untold (@pakistan_untold) May 28, 2024
- Ex-Pak Ambassador to Sikhs pic.twitter.com/4DS7fVMMSC
ਪਾਕਿਸਤਾਨ ਦੇ ਸਾਬਕਾ ਹਾਈ ਕਮਿਸ਼ਨਰ ਅਬਦੁਲ ਬਾਸਿਤ ਅੱਗੇ ਕਹਿੰਦੇ ਹਨ ਕਿ ਦੂਜਾ ਤਰੀਕਾ ਇਹ ਜੋ ਪੰਜਾਬ ਸਿੱਖ ਹੈ ਉਹ ਆਪਣੀ ਖਾਲਿਸਤਾਨੀ ਲਹਿਰ ਜਾਰੀ ਰੱਖਣ...ਜਦੋਂ ਉਹ ਭਾਰਤ ਤੋਂ ਆਜ਼ਾਦੀ ਲੈ ਲੈਣ ਤਾਂ ਸਾਡੇ ਨਾਲ ਮਿਲਣ ਜਾਣ..ਪਾਕਿਸਤਾਨ ਦਾ ਹਿੱਸ ਬਣ ਜਾਣ"।
ਬਾਸਿਤ ਦਾ ਇਹ ਬੇਸ਼ਰਮੀ ਵਾਲਾ ਬਿਆਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਟਿੱਪਣੀ ਤੋਂ ਬਾਅਦ ਆਇਆ ਹੈ, "ਜਿੱਥੇ ਪੀਐਮ ਮੋਦੀ ਵੱਲੋਂ ਜ਼ੋਰ ਦੇ ਕੇ ਕਿਹਾ ਸੀ ਕਿ ਜੇਕਰ ਉਹ 1971 ਵਿੱਚ ਸੱਤਾ ਵਿੱਚ ਹੁੰਦੇ, ਤਾਂ ਉਹ ਪਾਕਿ ਫੌਜੀਆਂ ਨੂੰ ਆਜ਼ਾਦ ਕਰਨ ਤੋਂ ਪਹਿਲਾਂ ਪਾਕਿਸਤਾਨ ਤੋਂ ਕਰਤਾਰਪੁਰ ਸਾਹਿਬ ਲੈ ਲੈਂਦੇ"।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















