Explosions in Iran: ਈਰਾਨ 'ਚ ਕਾਸਿਮ ਸੁਲੇਮਾਨੀ ਦੀ ਕਬਰ ਨੇੜੇ ਜ਼ਬਰਦਸਤ ਧਮਾਕਾ, 100 ਤੋਂ ਵੱਧ ਲੋਕਾਂ ਦੀ ਮੌਤ
Iran Blasts News: ਈਰਾਨ 'ਚ ਬੁੱਧਵਾਰ (03 ਜਨਵਰੀ) ਨੂੰ ਜਨਰਲ ਕਾਸਿਮ ਸੁਲੇਮਾਨੀ ਦੀ ਕਬਰ ਨੇੜੇ ਧਮਾਕਾ ਹੋਇਆ, ਜਿਸ 'ਚ 50 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
Iran Blasts: ਈਰਾਨ ਵਿੱਚ ਬੁੱਧਵਾਰ ਨੂੰ ਕੇਰਮਨ ਸ਼ਹਿਰ 'ਚ ਦੋ ਜ਼ਬਰਦਸਤ ਧਮਾਕੇ ਹੋਏ, ਜਿਸ 'ਚ 73 ਲੋਕਾਂ ਦੀ ਮੌਤ ਹੋ ਗਈ। ਜਦਕਿ 170 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਹ ਧਮਾਕੇ ਦੇਸ਼ ਦੇ ਸਾਬਕਾ ਜਨਰਲ ਕਾਸਿਮ ਸੁਲੇਮਾਨੀ ਦੀ ਕਬਰ ਦੇ ਕੋਲ ਹੋਏ। ਈਰਾਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਹੈ ਕਿ ਇਹ ਧਮਾਕੇ ਸੁਲੇਮਾਨੀ ਦੀ ਹੱਤਿਆ ਦੀ ਚੌਥੀ ਬਰਸੀ ਸਮਾਗਮ ਦੌਰਾਨ ਹੋਏ ਹਨ।
ਈਰਾਨ ਦੇ ਉਪ ਰਾਜਪਾਲ ਨੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਅਮਰੀਕਾ ਨੇ ਸਾਲ 2020 ਵਿੱਚ ਇੱਕ ਡਰੋਨ ਹਮਲੇ ਵਿੱਚ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰ ਦਿੱਤਾ ਸੀ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੇ ਤੋਂ ਬਾਅਦ, ਸੁਲੇਮਾਨੀ ਨੂੰ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਵਿੱਚ ਗਿਣਿਆ ਜਾਂਦਾ ਸੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ 'ਚ ਕਈ ਲਾਸ਼ਾਂ ਸੜਕ 'ਤੇ ਪਈਆਂ ਨਜ਼ਰ ਆ ਰਹੀਆਂ ਹਨ। ਈਰਾਨ ਦੇ ਸਰਕਾਰੀ ਮੀਡੀਆ 'ਤੇ ਪੋਸਟ ਕੀਤੀ ਗਈ ਵੀਡੀਓ 'ਚ ਵਿਸਫੋਟ ਤੋਂ ਬਾਅਦ ਵੱਡੀ ਭੀੜ ਇਲਾਕੇ ਤੋਂ ਭੱਜਦੀ ਦਿਖਾਈ ਦਿੱਤੀ। ਅਜਿਹੇ 'ਚ ਮੌਤਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ।
ਇਹ ਵੀ ਪੜ੍ਹੋ: Junior Wrestlers Protest: ਜੂਨੀਅਰ ਪਹਿਲਵਾਨਾਂ ਦੇ ਪ੍ਰਦਰਸ਼ਨ ਵਿਚਾਲੇ ਐਡਹਾਕ ਕਮੇਟੀ ਨੇ ਕੀਤਾ ਐਲਾਨ, ਗਵਾਲੀਅਰ ‘ਚ ਹੋਵੇਗੀ ਚੈਂਪੀਅਨਸ਼ਿਪ
ਕਿਵੇਂ ਹੋਈ ਸਾਬਕਾ ਜਨਰਲ ਦੀ ਮੌਤ?
ਸਾਬਕਾ ਜਨਰਲ ਸੁਲੇਮਾਨੀ ਦੀ 3 ਜਨਵਰੀ, 2020 ਨੂੰ ਬਗਦਾਦ ਹਵਾਈ ਅੱਡੇ 'ਤੇ ਅਮਰੀਕੀ ਡਰੋਨ ਹਮਲੇ ਵਿਚ ਮੌਤ ਹੋ ਗਈ ਸੀ। ਅਜਿਹੇ ਵਿੱਚ ਅੱਜ ਉਨ੍ਹਾਂ ਦੀ ਮੌਤ ਨੂੰ ਚਾਰ ਸਾਲ ਹੋ ਗਏ ਹਨ। ਇਸ ਮੌਕੇ ਉਨ੍ਹਾਂ ਦੇ ਸਨਮਾਨ ਵਿੱਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਇਹ ਧਮਾਕੇ ਹੋਏ। ਜ਼ਿਕਰਯੋਗ ਹੈ ਕਿ 2020 ਵਿੱਚ ਟਰੰਪ ਨੇ ਸੁਲੇਮਾਨੀ ਦੀ ਮੌਤ ਨੂੰ ਸਭ ਤੋਂ ਵੱਡੀ ਜਿੱਤ ਦੱਸਿਆ ਸੀ ਅਤੇ ਉਸਨੂੰ ਦੁਨੀਆ ਦਾ ਨੰਬਰ ਇੱਕ ਅੱਤਵਾਦੀ ਵੀ ਕਿਹਾ ਸੀ।
ਇਹ ਵੀ ਪੜ੍ਹੋ: Divya Pahuja murder: ਗੁਰੂਗ੍ਰਾਮ ਦੇ ਹੋਟਲ ‘ਚ ਸਾਬਕਾ ਮਾਡਲ ਦਿਵਿਆ ਪਾਹੁਜਾ ਦਾ ਕਤਲ, CCTV ਫੁਟੇਜ ਆਈ ਸਾਹਮਣੇ, 3 ਗ੍ਰਿਫ਼ਤਾਰ