ਕੈਨੇਡਾ ਦੇ ਵੈਨਕੁਵਰ 'ਚ 8 ਅਕਤੁਬਰ ਨੂੰ ਹੋਵੇਗੀ ਪੰਜਵੀਂ ਪੰਜਾਬੀ ਸਾਹਿਤ ਕਾਨਫਰੰਸ
Chandigarh news: ਕੈਨੇਡਾ ਦੇ ਵੈਨਕੁਵਰ ਵਿਚ ਪੰਜਾਬ ਭਵਨ ਸੰਸਥਾ ਵਲੋ ਪੰਜਵੀਂ ਐਨੂਅਲ ਪੰਜਾਬੀ ਸਾਹਿਤ ਕਾਨਫਰੰਸ ਕਰਵਾਈ ਜਾ ਰਹੀ ਹੈ।
Chandigarh news: ਕੈਨੇਡਾ ਦੇ ਵੈਨਕੁਵਰ ਵਿਚ ਪੰਜਾਬ ਭਵਨ ਸੰਸਥਾ ਵਲੋ ਪੰਜਵੀਂ ਐਨੂਅਲ ਪੰਜਾਬੀ ਸਾਹਿਤ ਕਾਨਫਰੰਸ ਕਰਵਾਈ ਜਾ ਰਹੀ ਹੈ। ਇਹ ਕਾਨਫਰੰਸ 8 ਅਤੇ 9 ਅਕਤੁਬਰ ਨੂੰ ਤਾਜ ਪਾਰਕ ਕਨਵੇੈਂਸ਼ਨ ਸੈਂਟਰ ਸਰੀ ਕੈਨੇਡਾ ਵਿਖੇ ਕਰਵਾਈ ਜਾ ਰਹੀ ਹੈ, ਜੋ ਕਿ ਹਰ ਸਾਲ ਕਰਵਾਈ ਜਾਂਦੀ ਹੈ।
ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀਆਂ ਉਘੀਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਪੰਜਾਬੀ ਭਾਸ਼ਾ ਅਤੇ ਬੋਲੀ ਲਈ ਵਡਾ ਨਾਮਨਾ ਖਟਿਆ ਹੈ ਅਤੇ ਸਮਾਜ ਨੂੰ ਇਕ ਨਵੀ ਸੇਧ ਦਿੱਤੀ ਹੈ। ਇਸ ਵਾਰ ਸੰਸਥਾ ਦੀ ਮੈਨੇਜਮੈਂਟ ਵਲੋ Global pride Punjabi’ ਟਾਈਟਲ ਤਹਿਤ ਐਵਾਰਡ ਦੇਣ ਦਾ ਵਿਚਾਰ ਕੀਤਾ ਗਿਆ ਹੈ ਅਤੇ ਇਹ ਐਵਾਰਡ ਰਮਨਦੀਪ ਸਿੰਘ ਸੋਢੀ ਨੂੰ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab Politics: 'ਜੋ ਕੰਮ ਕੋਈ ਸਰਕਾਰ ਨਾ ਕਰ ਸਕੀ, ਉਹ ਭਗਵੰਤ ਮਾਨ ਸਰਕਾਰ ਨੇ ਸਿਰਫ਼ ਇੱਕ ਸਾਲ 'ਚ ਕਰ ਕੇ ਦਿਖਾਏ'
ਪੰਜਾਬੀ ਪੱਤਰਕਾਰਤਾ ਵਿੱਚ ਚੰਗਾ ਨਾਮ ਕਮਾਉਣ ਅਤੇ ਪੰਜਾਬੀਅਤ ਦੀ ਸੇਵਾ 'ਚ ਆਪਣਾ ਹਿੱਸਾ ਪਾਉਣ ਦੇ ਸਦਕਾ ਰਮਨਦੀਪ ਸੋਢੀ ਨੂੰ ਇਸ ਐਵਾਰਡ ਨਾਲ ਨਵਾਜਿਆ ਜਾਏਗਾ। ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਿਚ ਰਮਨਦੀਪ ਹਮੇਸ਼ਾ ਅੱਗੇ ਰਹੇ ਹਨ ਅਤੇ ਇਹ ਵੱਖ-ਵੱਖ ਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਚੁੱਕੇ ਹਨ ਜਿਸ 'ਤੇ ਕਿ ਪੂਰੇ ਪੰਜਾਬੀ ਮਾਣ ਮਹਿਸੁੂਸ ਕਰਦੇ ਹਨ।
ਰਮਨਦੀਪ ਸਿੰਘ ਸੋਢੀ ਨੇ ਆਪਣੇ ਪੱਤਰਕਾਰੀ ਦੇ ਸਫਰ ਦੀ ਸ਼ੁਰੂਆਤ ਏਬੀਪੀ ਸਾਂਝਾ ਤੋਂ ਕੀਤੀ ਹੈ ਅਤੇ ਵੱਖ-ਵੱਖ ਅਦਾਰਿਆਂ 'ਚ ਕੰਮ ਕਰਦੇ ਹੋਏ ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਇਹ ਸਫਲਤਾ ਹਾਸਿਲ ਕੀਤੀ ਹੈ। ਨਿਰਪਖ ਅਤੇ ਸੱਚਾਈ ਦੇ ਰਾਹ 'ਤੇ ਚਲਦਿਆਂ ਹੋਇਆਂ ਰਮਨਦੀਪ ਸਿੰਘ ਸੋਢੀ ਨੇ ਪੰਜਾਬੀ ਪੱਤਰਕਾਰੀ ਨੂੰ ਅਤੇ ਪੰਜਾਬੀਆਂ ਨੂੰ ਦੁਨੀਆ ਸਾਹਮਣੇ ਲਿਆਉਣ ਵਿਚ ਵਿਸ਼ੇਸ਼ ਭੁਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ: Punjab news: ਵਿਦੇਸ਼ ਪੜ੍ਹਨ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਸੀ ਮੌਤ, ਮ੍ਰਿਤਕ ਦੇਹ ਪੁੱਜੀ ਭਾਰਤ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।