ਨਵਾਜ਼ ਸ਼ਰੀਫ ਦੀ ਧੀ ਮਰਿਅਮ ਖਿਲਆਫ ਐਫਆਈਆਰ ਦਰਜ
ਪਾਕਿਸਤਾਨ 'ਚ 11 ਵਿਰੋਧੀ ਦਲਾਂ ਦੇ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਨੇ 16 ਅਕਤੂਬਰ ਨੂੰ ਰੈਲੀ ਆਯੋਜਿਤ ਕੀਤੀ ਸੀ। ਇਸ ਤੋਂ ਬਾਅਦ ਗੁੱਜਰਾਂਵਾਲਾ 'ਚ ਜਨਸਭਾ ਹੋਈ ਸੀ।
ਲਾਹੌਰ: ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਅਤੇ ਵਿਰੋਧੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਵਾਈਸ ਪ੍ਰੈਜ਼ੀਡੈਂਟ ਮਰੀਅਮ ਨਵਾਜ਼ ਅਤੇ ਉਨ੍ਹਾਂ ਦੀ ਪਾਰਟੀ ਦੇ 2,000 ਤੋਂ ਜ਼ਿਆਦਾ ਕਾਰਕੁੰਨਾਂ ਨੂੰ ਲਾਹੌਰ 'ਚ ਸਰਕਾਰ ਵਿਰੋਧੀ ਰੈਲੀ ਆਯੋਜਿਤ ਕਰਨ ਲਈ ਮੰਗਲਵਾਰ ਮਾਮਲਾ ਦਰਜ ਕੀਤਾ ਗਿਆ ਹੈ। ਮਰੀਅਮ ਨਵਾਜ਼ ਨੇ ਰੈਲੀ 'ਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਾਇਰ ਅਤੇ ਕਠਪੁਤਲੀ ਕਰਾਰ ਦਿੱਤਾ ਸੀ ਤੇ ਫੌਜ ਦੇ ਪਿੱਛੇ ਲੁਕ ਜਾਣ ਵਾਲਾ ਦੱਸਿਆ ਸੀ।
ਪਾਕਿਸਤਾਨ 'ਚ 11 ਵਿਰੋਧੀ ਦਲਾਂ ਦੇ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਨੇ 16 ਅਕਤੂਬਰ ਨੂੰ ਰੈਲੀ ਆਯੋਜਿਤ ਕੀਤੀ ਸੀ। ਇਸ ਤੋਂ ਬਾਅਦ ਗੁੱਜਰਾਂਵਾਲਾ 'ਚ ਜਨਸਭਾ ਹੋਈ ਸੀ। ਮਰਿਅਮ ਨੇ ਰੈਲੀ 'ਚ ਪ੍ਰਧਾਨ ਮੰਤਰੀ ਖਾਨ ਨੂੰ ਖੁੱਲ੍ਹੇਆਮ ਕਾਇਰ ਅਤੇ ਕਠਪੁਤਲੀ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਇਮਰਾਨ ਖਾਨ ਆਪਣੀ ਨਲਾਇਕੀ ਨੂੰ ਲੁਕਾਉਣ ਲਈ ਫੌਜ ਦੇ ਪਿੱਛੇ ਜਾਕੇ ਲੁਕ ਜਾਂਦੇ ਹਨ।
ਅਮਰੀਕੀ ਸਰਕਾਰ ਨੇ Google ਖਿਲਾਫ ਕੇਸ ਦਾਇਰ ਕੀਤਾ, ਜਾਣੋ ਕੀ ਹੈ ਪੂਰਾ ਮਾਮਲਾ
ਮਰਿਅਮ ਨੇ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੱਤੀ ਸੀ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਦਿਖਾਉਣ ਅਤੇ ਉਹ ਜੇਲ੍ਹ ਜਾਣ ਤੋਂ ਨਹੀਂ ਡਰਦੀ। ਸਰਕਾਰ ਤੇ ਸਰਕਾਰੀ ਸੰਸਥਾਵਾਂ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਨਾਗਰਿਕਾਂ ਲਈ ਪਰੇਸ਼ਾਨੀਆਂ ਖੜੀ ਕਰਨ, ਸੜਕਾਂ ਰੋਕਣ, ਲਾਊਡਸਪੀਕਰ ਅਤੇ ਮਾਈਕ ਦਾ ਇਸਤੇਮਾਲ ਕਰਨ ਤੇ ਕੋਰੋਨਾ ਵਾਇਰਸ ਸੰਬਧੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਮਰਿਅਮ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।
ਮਰਿਅਮ ਦੇ ਪਤੀ ਕੈਪਟਨ ਮੋਹੰਮਦ ਸਫਦਰ ਦਾ ਨਾਂਅ ਵੀ ਐਫਆਈਆਰ 'ਚ ਹੈ। ਉਨ੍ਹਾਂ ਨੂੰ ਪਹਿਲਾਂ ਕਥਿਤ ਤੌਰ 'ਤੇ ਕਾਇਦ-ਏ-ਆਜਮ ਦੀ ਕਬਰ ਦੀ ਪਵਿੱਤਰਤਾ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਕਰਾਚੀ 'ਚ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ 'ਚ ਉਨ੍ਹਾਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਸੀ।
ਪੰਜਾਬ ਵਿਧਾਨ ਸਭਾ 'ਚ ਬੀਜੇਪੀ ਵਿਧਾਇਕਾਂ ਨੂੰ ਖੇਤੀ ਬਿੱਲਾਂ ਦਾ ਕਰਨਾ ਚਾਹੀਦਾ ਸੀ ਵਿਰੋਧ- ਪੀ.ਚਿਦੰਬਰਮ
ਪ੍ਰਾਥਮਿਕੀ ਦੇ ਮੁਤਾਬਕ ਮਰਿਅਮ ਤੇ ਖਾਨ ਦੀ ਸਰਕਾਰ ਦੀ ਘਰ ਵਾਪਸੀ ਕਰਾਉਣ ਦੇ ਲਈ ਤਿਆਰ ਰਹਿਣ ਨੂੰ ਕਹਿ ਕੇ ਪਾਰਟੀ ਲੀਡਰਾਂ ਅਤੇ ਕਾਰਕੁੰਨਾ ਨੂੰ ਉਕਸਾਉਣ ਦੇ ਇਲਜ਼ਾਮ ਹਨ। ਇਸ ਤੋਂ ਪਹਿਲਾਂ ਲਾਹੌਰ ਪੁਲਿਸ ਨੇ ਸ਼ਰੀਫ ਅਤੇ ਹੋਰ ਲੋਕਾਂ ਦੇ ਖਿਲਾਫ ਫੌਜ ਤੇ ਨਿਆਂਪਾਲਿਕਾ ਦੇ ਵਿਰੁੱਧ ਬੋਲਣ ਦੇ ਮਾਮਲੇ 'ਚ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ