ਕੈਨੇਡਾ 'ਚ ਭਿਆਨਕ ਸੜਕ ਹਾਦਸਾ, ਪੰਜ ਭਾਰਤੀ ਵਿਦਿਆਰਥੀਆਂ ਦੀ ਮੌਤ, ਦੋ ਦੀ ਹਾਲਤ ਗੰਭੀਰ
ਇਹ ਹਾਦਸਾ ਸ਼ਨੀਵਾਰ ਨੂੰ ਓਨਟਾਰੀਓ ਹਾਈਵੇਅ 'ਤੇ ਵਾਪਰਿਆ। ਪੰਜੇ ਵਿਦਿਆਰਥੀ ਕਾਰ ਰਾਹੀਂ ਜਾ ਰਹੇ ਸਨ ਕਿ ਰਸਤੇ ਵਿੱਚ ਕਾਰ ਇੱਕ ਟਰੈਕਟਰ ਟਰਾਲੇ ਨਾਲ ਟਕਰਾ ਗਈ, ਜਿਸ ਤੋਂ ਬਾਅਦ ਤਿੰਨਾਂ ਦੀ ਮੌਤ ਹੋ ਗਈ।
Canada: ਕੈਨੇਡਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੇ ਭਿਆਨਕ ਸੜਕ ਹਾਦਸੇ 'ਚ 5 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਨੂੰ ਓਨਟਾਰੀਓ ਹਾਈਵੇਅ 'ਤੇ ਵਾਪਰਿਆ। ਪੰਜੇ ਵਿਦਿਆਰਥੀ ਕਾਰ ਰਾਹੀਂ ਜਾ ਰਹੇ ਸਨ ਕਿ ਰਸਤੇ ਵਿੱਚ ਕਾਰ ਇੱਕ ਟਰੈਕਟਰ ਟਰਾਲੇ ਨਾਲ ਟਕਰਾ ਗਈ, ਜਿਸ ਤੋਂ ਬਾਅਦ ਤਿੰਨਾਂ ਦੀ ਮੌਤ ਹੋ ਗਈ। ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਸੋਮਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਇਹ ਦਰਦਨਾਕ ਹਾਦਸਾ ਵਾਪਰਿਆ।
ਭਾਰਤੀ ਦੂਤਾਵਾਸ ਨੇ ਸ਼ੋਕ ਪ੍ਰਗਟ ਕੀਤਾ
ਭਾਰਤੀ ਹਾਈ ਕਮਿਸ਼ਨਰ ਨੇ ਟਵਿੱਟਰ 'ਤੇ ਹਾਦਸੇ 'ਚ ਮਾਰੇ ਗਏ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਕਿਹਾ ਕਿ ਟੋਰਾਂਟੋ ਸਥਿਤ ਭਾਰਤੀ ਦੂਤਾਵਾਸ ਪੀੜਤਾਂ ਦੇ ਦੋਸਤਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਿਹਾ ਹੈ। ਭਾਰਤੀ ਹਾਈ ਕਮਿਸ਼ਨਰ ਦੇ ਕਰਮਚਾਰੀ ਲਗਾਤਾਰ ਤਾਲਮੇਲ ਰੱਖ ਰਹੇ ਹਨ।
ਕੁਇੰਟੇ ਵੈਸਟ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਅਨੁਸਾਰ ਹਾਦਸੇ ਵਿੱਚ ਮਾਰੇ ਗਏ ਵਿਦਿਆਰਥੀਆਂ ਦੀ ਪਛਾਣ ਹਰਪ੍ਰੀਤ ਸਿੰਘ, ਜਸਪਿੰਦਰ ਸਿੰਘ, ਕਰਨਪਾਲ ਸਿੰਘ, ਮੋਹਿਤ ਚੌਹਾਨ ਤੇ ਪਵਨ ਕੁਮਾਰ ਵਜੋਂ ਹੋਈ ਹੈ। ਫਿਲਹਾਲ ਪੰਜਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਥੋਂ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
2 ਵਿਦਿਆਰਥੀ ਜ਼ਖਮੀ ਹੋ ਗਏ
ਇਸ ਹਾਦਸੇ ਤੋਂ ਬਾਅਦ, ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਨੇ ਟਵੀਟ ਕੀਤਾ, "ਕੈਨੇਡਾ ਵਿੱਚ ਦਿਲ ਦਹਿਲਾਉਣ ਵਾਲੀ ਤ੍ਰਾਸਦੀ: ਸ਼ਨੀਵਾਰ ਨੂੰ ਟੋਰਾਂਟੋ ਨੇੜੇ ਇੱਕ ਕਾਰ ਹਾਦਸੇ ਵਿੱਚ 5 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਦੋ ਹੋਰ ਜ਼ਖਮੀ ਹਸਪਤਾਲ ਵਿੱਚ ਹਨ। ਉਨ੍ਹਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਹੈ.. ਨੂੰ ਵੀ ਸੂਚਿਤ ਕੀਤਾ ਗਿਆ ਹੈ। ਟੀਮ ਸਹਾਇਤਾ ਲਈ ਪੀੜਤਾਂ ਦੇ ਦੋਸਤਾਂ ਨਾਲ ਸੰਪਰਕ ਵਿੱਚ ਹੈ।"