ਭਾਰਤ ਨੂੰ ਆਕਸੀਜਨ ਭੇਜਣ ਲਈ 10 ਲੱਖ ਅਮਰੀਕੀ ਡਾਲਰ ਦਾਨ ਕਰਨਗੇ John Chambers
ਅਮਰੀਕਾ ਦੇ ਚੋਟੀ ਦੇ ਕਾਰੋਬਾਰੀ ਤੇ ਸਿਸਕੋ ਦੇ ਸਾਬਕਾ ਸੀਈਓ ਨੇ ਭਾਰਤ ਨੂੰ ਇੱਕ ਲੱਖ ਆਕਸੀਜਨ ਯੂਨਿਟਾਂ ਭੇਜਣ ਦੇ ਟੀਚੇ ਲਈ 10 ਲੱਖ ਅਮਰੀਕੀ ਡਾਲਰ ਦਾਨ ’ਚ ਦੇਣ ਦਾ ਐਲਾਨ ਕੀਤਾ ਹੈ।
ਵਾਸ਼ਿੰਗਟਨ ਡੀਸੀ: ਅਮਰੀਕਾ ਦੇ ਚੋਟੀ ਦੇ ਕਾਰੋਬਾਰੀ ਤੇ ਸਿਸਕੋ ਦੇ ਸਾਬਕਾ ਸੀਈਓ ਨੇ ਭਾਰਤ ਨੂੰ ਇੱਕ ਲੱਖ ਆਕਸੀਜਨ ਯੂਨਿਟਾਂ ਭੇਜਣ ਦੇ ਟੀਚੇ ਲਈ 10 ਲੱਖ ਅਮਰੀਕੀ ਡਾਲਰ ਦਾਨ ’ਚ ਦੇਣ ਦਾ ਐਲਾਨ ਕੀਤਾ ਹੈ।
ਜੌਨ ਚੈਂਬਰਜ਼ ਅਮਰੀਕਾ ’ਚ ਭਾਰਤ ਕੇਂਦ੍ਰਿਤ ਕਾਰੋਬਾਰੀ ਸਲਾਹਕਾਰ ਸਮੂਹ ‘ਯੂਐੱਸ ਇੰਡੀਆ ਸਟ੍ਰੈਟਿਜਿਕ ਐਂਡ ਪਾਰਟਨਰਸ਼ਿਪ ਫ਼ੋਰਮ’ (USISPF) ਦੇ ਮੁਖੀ ਹਨ। ਕਿਸੇ ਉਦਯੋਗਪਤੀ ਵੱਲੋਂ ਭਾਰਤ ’ਚ ਕੋਵਿਡ-19 ਰਾਹ ਕੋਸ਼ਿਸ਼ਾਂ ਲਈ ਨਿਜੀ ਤੌਰ ਉੱਤੇ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਵੱਧ ਦਾਨ ਰਾਸ਼ੀ ਦੀ ਘੋਸ਼ਣਾ ਹੈ।
ਚੈਂਬਰਜ਼ ਨੇ ਟਵੀਟ ਕੀਤਾ ਭਾਰਤ ਨੂੰ ਇੱਕ ਲੱਖ ਆਕਸੀਜਨ ਯੂਨਿਟਾਂ ਭੇਜਣ ਦੇ ਟੀਚੇ ਵਿੱਚ ਵਿਅਕਤੀਗਤ ਤੌਰ ’ਤੇ 10 ਲੱਖ ਅਮਰੀਕੀ ਡਾਲਰ ਦੇ ਰਿਹਾ ਹਾਂ। ਉਨ੍ਹਾਂ ਹੋਰਨਾਂ ਸਮਰੱਥ ਲੋਕਾਂ ਨੂੰ ਵੀ ਦਾਨ ਦੇਣ ਦੀ ਬੇਨਤੀ ਕੀਤੀ।
ਇਹ ਵੀ ਪੜ੍ਹੋ: Pay Commission: ਪੰਜਾਬ ਦੇ ਮੁਲਾਜ਼ਮਾਂ ਨੂੰ ਸਰਕਾਰ ਦਾ ਮੁੜ ਝਟਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904