Sherika De Armas Death: ਸਾਬਕਾ ਮਿਸ ਵਰਲਡ Contestant ਸ਼ੇਰਿਕਾ ਡੀ ਆਰਮਾਸ (Sherika De Armas) ਦਾ 26 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹਨਾਂ ਨੇ 2015 ਵਿੱਚ ਮਿਸ ਵਰਲਡ ਮੁਕਾਬਲੇ ਵਿੱਚ ਉਰੂਗਵੇ ਦੀ ਪ੍ਰਤੀਨਿਧਤਾ ਕੀਤੀ। ਨਿਊਯਾਰਕ ਪੋਸਟ ਮੁਤਾਬਕ ਸ਼ੇਰਿਕਾ ਦੋ ਸਾਲਾਂ ਤੋਂ ਸਰਵਾਈਕਲ ਕੈਂਸਰ ਤੋਂ ਪੀੜਤ ਸੀ। ਸ਼ੇਰਿਕਾ ਡੀ ਆਰਮਾਸ ਦੇ ਭਰਾ ਮਾਯਕ ਡੀ ਆਰਮਾਸ ਨੇ ਆਪਣੀ ਭੈਣ ਨੂੰ ਸ਼ਰਧਾਂਜਲੀ ਦਿੱਤੀ ਅਤੇ ਸੋਸ਼ਲ ਮੀਡੀਆ 'ਤੇ ਲਿਖਿਆ, "ਹਮੇਸ਼ਾ ਲਈ ਉੱਚੀ ਉਡਾਣ ਭਰੋ ਛੋਟੀ ਭੈਣ।"


ਮੌਜੂਦਾ ਮਿਸ ਉਰੂਗਵੇ ਨੇ ਪ੍ਰਗਟਾਇਆ ਦੁੱਖ


ਮੌਜੂਦਾ ਮਿਸ ਉਰੂਗਵੇ ਕਾਰਲਾ ਰੋਮੇਰੋ ਨੇ ਸਾਬਕਾ ਮਿਸ ਵਰਲਡ ਪ੍ਰਤੀਯੋਗੀ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਉਹ ਇਸ ਦੁਨੀਆ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਸਮਝਦੀ ਸੀ। ਉਹ ਮੇਰੀ ਆਪਣੀ ਜ਼ਿੰਦਗੀ ਵਿੱਚ ਹੁਣ ਤੱਕ ਦੀ ਸਭ ਤੋਂ ਖੂਬਸੂਰਤ ਔਰਤਾਂ ਵਿੱਚੋਂ ਇੱਕ ਸੀ।"


2015 ਵਿੱਚ ਚੀਨ ਦੇ ਸਾਨਿਆ ਵਿੱਚ ਮਿਸ ਵਰਲਡ ਮੁਕਾਬਲਾ ਹੋਇਆ। ਸ਼ੇਰਿਕਾ ਡੀ ਅਰਮਾਸ ਇਸ ਮੁਕਾਬਲੇ ਵਿੱਚ ਸਿਖਰਲੇ 30 ਵਿੱਚ ਥਾਂ ਨਹੀਂ ਬਣਾ ਸਕੀ। ਸ਼ੈਰੀਕਾ ਇਸ ਮੁਕਾਬਲੇ ਵਿੱਚ 18 ਸਾਲ ਦੀ ਉਮਰ ਦੇ ਛੇ Contestant ਵਿੱਚੋਂ ਇੱਕ ਸੀ। ਉਸ ਸਮੇਂ ਇੱਕ ਆਉਟਲੈਟ ਨੇ ਉਹਨਾਂ ਦੀ ਸੁੰਦਰਤਾ, ਉਚਾਈ ਅਤੇ ਕ੍ਰਿਸ਼ਮਈ ਸ਼ਖਸੀਅਤ ਦੀ ਪ੍ਰਸ਼ੰਸਾ ਕੀਤੀ, ਉਹਨਾਂ ਨੂੰ ਉਰੂਗਵੇ ਦੀ ਸਭ ਤੋਂ ਸ਼ਾਨਦਾਰ ਨੌਜਵਾਨ ਪ੍ਰਤਿਭਾਵਾਂ ਵਿੱਚੋਂ ਇੱਕ ਕਹਿੰਦੇ ਹੋਏ ਤਰੀਫ ਕੀਤੀ ਸੀ।


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ