ਸਾਬਕਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਪ੍ਰੋਸਟੇਟ ਕੈਂਸਰ ਦੇ ਹੋਏ ਸ਼ਿਕਾਰ, ਹੱਡੀਆਂ ਤੱਕ ਫੈਲ ਚੁੱਕੀ ਬਿਮਾਰੀ
ਅਮਰੀਕਾ ਤੋਂ ਮਾੜੀ ਖਬਰ ਨਿਕਲਕੇ ਸਾਹਮਣੇ ਆਈ ਹੈ। ਜਿੱਥੋਂ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੂੰ ਲੈ ਕੇ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਨੂੰ ਪ੍ਰੋਸਟੇਟ ਕੈਂਸਰ ਹੋ ਗਿਆ ਹੈ। ਹਾਲ ਹੀ 'ਚ ਕਰਵਾਏ ਗਏ ਮੈਡੀਕਲ ਜਾਂਚ

Joe Biden Diagnosed with Prostate Cancer: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੂੰ ਲੈ ਕੇ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਨੂੰ ਪ੍ਰੋਸਟੇਟ ਕੈਂਸਰ ਹੋ ਗਿਆ ਹੈ। ਹਾਲ ਹੀ 'ਚ ਕਰਵਾਏ ਗਏ ਮੈਡੀਕਲ ਜਾਂਚ 'ਚ ਇਹ ਕੈਂਸਰ ਪਤਾ ਲੱਗਿਆ। ਪੇਸ਼ਾਬ ਸਬੰਧੀ ਸਮੱਸਿਆ ਤੋਂ ਬਾਅਦ ਉਨ੍ਹਾਂ ਨੇ ਹਾਲ ਹੀ ਵਿੱਚ ਮੈਡੀਕਲ ਜਾਂਚ ਕਰਵਾਈ ਸੀ। ਮਿਲੀ ਜਾਣਕਾਰੀ ਮੁਤਾਬਕ, ਪ੍ਰੋਸਟੇਟ ਕੈਂਸਰ ਦੇ ਸੈਲ ਹੁਣ ਉਨ੍ਹਾਂ ਦੀਆਂ ਹੱਡੀਆਂ ਤੱਕ ਫੈਲ ਚੁੱਕੇ ਹਨ।
ਇਹ ਜਾਣਕਾਰੀ ਜੋ ਬਾਈਡਨ ਦੇ ਦਫ਼ਤਰ ਵਲੋਂ ਉਨ੍ਹਾਂ ਦੀ ਸਿਹਤ ਬਾਰੇ ਜਾਰੀ ਕੀਤੇ ਅੱਪਡੇਟ ਰਾਹੀਂ ਦਿੱਤੀ ਗਈ। ਦੱਸਿਆ ਗਿਆ ਹੈ ਕਿ ਜੋ ਬਾਈਡਨ ਅਤੇ ਉਨ੍ਹਾਂ ਦਾ ਪਰਿਵਾਰ ਹੁਣ ਕੈਂਸਰ ਦੇ ਇਲਾਜ ਬਾਰੇ ਵਿਚਾਰ ਕਰ ਰਹੇ ਹਨ।
ਪ੍ਰੋਸਟੇਟ ਕੈਂਸਰ ਦੀ ਗੰਭੀਰਤਾ 'ਗਲੇਸਨ ਸਕੋਰ' ਦੇ ਆਧਾਰ 'ਤੇ ਨਿਰਧਾਰਤ ਕੀਤੀ ਜਾਂਦੀ ਹੈ। ਇਹ ਸਕੋਰ 1 ਤੋਂ 10 ਤੱਕ ਹੁੰਦਾ ਹੈ, ਜੋ ਦੱਸਦਾ ਹੈ ਕਿ ਕੈਂਸਰ ਕਿਸ ਹੱਦ ਤੱਕ ਪਹੁੰਚ ਚੁੱਕਾ ਹੈ। ਜੋ ਬਾਈਡਨ ਦਾ ਸਕੋਰ 9 ਆਇਆ ਹੈ, ਜੋ ਇਹ ਦਰਸਾਉਂਦਾ ਹੈ ਕਿ ਕੈਂਸਰ ਬਹੁਤ ਹੀ ਗੰਭੀਰ ਹਾਲਤ ਵਿੱਚ ਪਹੁੰਚ ਚੁੱਕਾ ਹੈ।
ਦੱਸਣਯੋਗ ਹੈ ਕਿ ਜੋ ਬਾਈਡਨ ਦੀ ਉਮਰ ਹੁਣ 82 ਸਾਲ ਹੋ ਚੁੱਕੀ ਹੈ। ਇਸ ਵਾਰ ਉਨ੍ਹਾਂ ਨੇ ਰਾਸ਼ਟਰਪਤੀ ਚੋਣ ਨਹੀਂ ਲੜੀ। ਆਪਣੇ ਕਾਰਜਕਾਲ ਦੌਰਾਨ, 2023 ਵਿੱਚ ਵੀ ਉਨ੍ਹਾਂ ਦੀ ਛਾਤੀ 'ਚੋਂ ਇੱਕ ਜ਼ਖਮ ਨੂੰ ਹਟਾਇਆ ਗਿਆ ਸੀ। ਉਨ੍ਹਾਂ ਦੇ ਡਾਕਟਰ ਨੇ ਕਿਹਾ ਸੀ ਕਿ ਕੈਂਸਰ ਨਾਲ ਜੁੜੇ ਟਿਸ਼ੂ ਨੂੰ ਸਫਲਤਾਪੂਰਕ ਹਟਾ ਦਿੱਤਾ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਕਿਸੇ ਇਲਾਜ ਦੀ ਲੋੜ ਨਹੀਂ ਹੈ।
‘ਸਿਰਫ਼ ਦੋ ਮਹੀਨੇ ਦੀ ਹੀ ਬਚੀ ਹੈ ਜ਼ਿੰਦਗੀ’
ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਜੋ ਬਾਈਡਨ ਦੇ ਪਰਿਵਾਰ ਨੂੰ ਹੌਸਲਾ ਦਿੰਦੇ ਹੋਏ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਇੱਛਾ ਹੈ ਕਿ ਸਾਬਕਾ ਰਾਸ਼ਟਰਪਤੀ ਜਲਦੀ ਠੀਕ ਹੋਣ।
ਦੂਜੀ ਪਾਸੇ, ਡੋਨਾਲਡ ਟਰੰਪ ਦੀ ਨੇੜਲੀ ਸਹਿਯੋਗੀ ਲੌਰਾ ਲੂਮਰ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਕਿ ਜੋ ਬਾਈਡਨ ਪਿਛਲੇ ਜੁਲਾਈ ਤੋਂ ਹੀ ਬਹੁਤ ਗੰਭੀਰ ਰੂਪ ਵਿੱਚ ਬਿਮਾਰ ਹਨ ਅਤੇ ਅਗਲੇ ਦੋ ਮਹੀਨੇ 'ਚ ਉਨ੍ਹਾਂ ਦੀ ਮੌਤ ਹੋ ਸਕਦੀ ਹੈ। ਉਨ੍ਹਾਂ ਕਿਹਾ, "ਮੈਂ ਤਾਂ ਇੱਕ ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਨ੍ਹਾਂ ਦੀ ਸਿਹਤ ਬਹੁਤ ਖ਼ਰਾਬ ਹੈ, ਪਰ ਡੈਮੋਕਰੇਟਸ ਨੇ ਇਹ ਗੱਲ ਲਕੋਈ।”
ਦੱਸ ਦੇਈਏ ਕਿ ਚੋਣ ਪ੍ਰਚਾਰ ਦੌਰਾਨ ਵੀ ਡੋਨਾਲਡ ਟਰੰਪ ਅਕਸਰ ਜੋ ਬਾਈਡਨ ਦੀ ਸਿਹਤ ਨੂੰ ਲੈ ਕੇ ਬਿਆਨਬਾਜ਼ੀ ਕਰਦੇ ਰਹੇ ਹਨ। ਉਨ੍ਹਾਂ ਨੇ ਕਈ ਵਾਰੀ ਦਾਅਵਾ ਕੀਤਾ ਸੀ ਕਿ ਜੋ ਬਾਈਡਨ ਦੀ ਸਿਹਤ ਠੀਕ ਨਹੀਂ ਰਹਿੰਦੀ ਅਤੇ ਇਸ ਦਾ ਪ੍ਰਭਾਵ ਉਨ੍ਹਾਂ ਦੀ ਸੋਚਣ-ਸਮਝਣ ਦੀ ਸਮਰੱਥਾ 'ਤੇ ਵੀ ਪਿਆ ਹੈ।
ਕਾਫੀ ਦਬਾਅ ਤੋਂ ਬਾਅਦ ਜੋ ਬਾਈਡਨ ਨੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਪੇਸ਼ ਨਹੀਂ ਕੀਤੀ। ਡੈਮੋਕਰੇਟ ਪਾਰਟੀ ਵਲੋਂ ਉਨ੍ਹਾਂ ਦੀ ਥਾਂ ਕਮਲਾ ਹੈਰਿਸ ਡੋਨਾਲਡ ਟਰੰਪ ਦੇ ਖਿਲਾਫ ਚੋਣੀ ਮੈਦਾਨ 'ਚ ਉਤਰਿਆ ਸੀ, ਹਾਲਾਂਕਿ ਉਨ੍ਹਾਂ ਨੂੰ ਚੋਣ 'ਚ ਹਾਰ ਦਾ ਸਾਹਮਣਾ ਕਰਨਾ ਪਿਆ।






















