ਪੜਚੋਲ ਕਰੋ

France Riots: ਕੌਣ ਸੀ 17 ਸਾਲ ਦਾ ਲੜਕਾ 'ਨਾਹੇਲ', ਜਿਸ ਦੀ ਮੌਤ ਤੋਂ ਬਾਅਦ ਫਰਾਂਸ 'ਚ ਭੜਕੀ ਹਿੰਸਾ, ਜਾਣੋ

France Protests Update: ਫਰਾਂਸ 'ਚ 17 ਸਾਲਾ ਨਾਬਾਲਗ ਨਾਹੇਲ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਪੁਲਿਸ ਵਾਲੇ ਨੇ ਗੋਲੀ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਦੇਸ਼ ਭਰ 'ਚ ਪ੍ਰਦਰਸ਼ਨ ਹੋ ਰਹੇ ਹਨ।

France Protests: ਫਰਾਂਸ ਵਿਚ ਮੰਗਲਵਾਰ ਨੂੰ ਇਕ 17 ਸਾਲਾ ਲੜਕੇ ਦੀ ਪੁਲਿਸ ਦੀ ਗੋਲੀ ਨਾਲ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਦੇਸ਼ ਭਰ ਵਿੱਚ ਹਿੰਸਕ ਪ੍ਰਦਰਸ਼ਨ ਜਾਰੀ ਹਨ। ਪੁਲਿਸ ਦੀ ਗੋਲੀ ਨਾਲ ਮਾਰੇ ਗਏ ਨਾਹੇਲ ਦੀ ਮੌਤ ਨੂੰ ਚਾਰ ਦਿਨ ਬੀਤ ਚੁੱਕੇ ਹਨ ਪਰ ਫਰਾਂਸ ਵਿੱਚ ਅੱਗਜ਼ਨੀ, ਭੰਨਤੋੜ ਅਤੇ ਹੰਗਾਮਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।

ਟ੍ਰੈਫਿਕ ਜਾਂਚ ਦੌਰਾਨ ਨਾਹੇਲ ਦੇ ਕਤਲ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਦੇਖਿਆ ਗਿਆ ਕਿ ਪੁਲਿਸ ਮੁਲਾਜ਼ਮ 17 ਸਾਲਾ ਨਾਹੇਲ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਗੋਲੀ ਮਾਰ ਦਿੰਦਾ ਹੈ। ਜਿਸ ਤੋਂ ਬਾਅਦ ਨਾਹੇਲ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਹੋਏ ਦੰਗਿਆਂ 'ਚ ਪੁਲਿਸ ਹੁਣ ਤੱਕ 1000 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਦੋਸ਼ੀ ਪੁਲਿਸ ਅਧਿਕਾਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਭ ਦੇ ਬਾਅਦ ਵੀ ਫਰਾਂਸ ਵਿੱਚ ਫੈਲੀ ਅਸ਼ਾਂਤੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ।

ਆਓ ਜਾਣਦੇ ਹਾਂ 17 ਸਾਲ ਦੀ ਨਾਹੇਲ ਕੌਣ ਸੀ

>> ਨਾਹੇਲ ਟੇਕਵੇਅ ਡਿਲੀਵਰੀ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਆਪਣੀ ਮਾਂ ਦਾ ਇੱਕੋ ਇੱਕ ਸਹਾਰਾ ਸੀ। ਉਹ ਰਗਬੀ ਖੇਡਣਾ ਪਸੰਦ ਕਰਦਾ ਸੀ ਅਤੇ ਪਿਛਲੇ ਤਿੰਨ ਸਾਲਾਂ ਤੋਂ ਪਾਇਰੇਟਸ ਆਫ ਨੈਨਟੇਰੇ ਰਗਬੀ ਕਲੱਬ (Pirates of Nanterre rugby club) ਦਾ ਸਰਗਰਮ ਮੈਂਬਰ ਸੀ। ਨਾਹੇਲ ਦੀ ਮਾਂ ਮੌਨੀਆ ਦਾ ਦਾਅਵਾ ਹੈ ਕਿ ਅਲਜੀਰੀਅਨ ਮੂਲ ਦੇ ਹੋਣ ਕਾਰਨ ਪੁਲਿਸ ਨੇ ਉਸਦਾ ਚਿਹਰਾ ਦੇਖ ਕੇ ਉਸ ਨੂੰ ਗੋਲੀ ਮਾਰ ਦਿੱਤੀ।

>> ਮੀਡੀਆ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਲੜਕੇ ਦੀ ਮਾਂ ਨੇ ਦੱਸਿਆ ਕਿ ਉਹ ਇਲੈਕਟ੍ਰੀਸ਼ੀਅਨ ਬਣਨ ਦਾ ਇੱਛੁਕ ਸੀ ਕਿਉਂਕਿ ਉਸ ਨੂੰ ਪੜ੍ਹਨ-ਲਿਖਣ ਦਾ ਸ਼ੌਕ ਨਹੀਂ ਸੀ। ਇਸ ਲਈ ਨਾਹੇਲ ਨੇ ਕਾਲਜ 'ਚ ਦਾਖਲਾ ਵੀ ਲਿਆ ਸੀ।

>> ਰਗਬੀ ਕਲੱਬ ਦੇ ਪ੍ਰਧਾਨ ਜਿਸ ਦਾ ਨਾਹੇਲ ਮੈਂਬਰ ਸੀ, ਨੇ ਦੱਸਿਆ ਕਿ ਨਾਹੇਲ ਬਹੁਤ ਊਰਜਾਵਾਨ ਸੀ। ਉਸ ਵਿੱਚ ਅੱਗੇ ਵਧਣ ਦਾ ਜਜ਼ਬਾ ਸੀ। ਉਹ ਆਪਣੇ ਆਪ ਨੂੰ ਕਿਸੇ ਵੀ ਅਪਰਾਧਿਕ ਗਤੀਵਿਧੀਆਂ ਤੋਂ ਦੂਰ ਰੱਖਦਾ ਸੀ।

>> ਫਰਾਂਸ 'ਚ ਪੈਦਾ ਹੋਏ ਵਿਵਾਦ 'ਤੇ ਨਾਹੇਲ ਦੇ ਪਰਿਵਾਰ ਦੇ ਵਕੀਲ ਯਾਸੀਨ ਬੁਜ਼ਰੂ ਦਾ ਕਹਿਣਾ ਹੈ ਕਿ ਘਟਨਾ ਨੂੰ ਸਿਰਫ ਨਸਲਵਾਦ ਦੇ ਨਜ਼ਰੀਏ ਨਾਲ ਦੇਖਣ ਦੀ ਬਜਾਏ ਨਿਆਂ ਮੰਗਣ 'ਤੇ ਧਿਆਨ ਦੇਣਾ ਚਾਹੀਦਾ ਹੈ।

>> ਨਾਹੇਲ ਦੀ ਮਾਂ ਨੇ ਆਪਣੇ ਬੇਟੇ ਦੇ ਕਤਲ ਲਈ ਇਨਸਾਫ ਦੀ ਮੰਗ ਕਰਦੇ ਹੋਏ ਦੱਸਿਆ ਕਿ ਬੇਟੇ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਕੀਤਾ ਜਾਵੇਗਾ।

ਟਾਪ ਹੈਡਲਾਈਨ

Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!

Gold Sold to Buy House : ਮਾਂ-ਬਾਪ ਦਾ ਸੋਨਾ ਵੇਚ ਕੇ ਪੁੱਤ ਨੇ ਖਰੀਦਿਆ ਘਰ, ਹੁਣ ਆ ਗਿਆ 60 ਲੱਖ ਰੁਪਏ ਟੈਕਸ ਦਾ ਨੋਟਿਸ

 8th Pay Commission : ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲ ਸਕਦਾ ਹੈ 3.40 ਲੱਖ ਰੁਪਏ ਦਾ ਏਰੀਅਰ, ਰਿਪੋਰਟ 'ਚ ਵੱਡਾ ਖੁਲਾਸਾ

Gold and Silver Prices : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਸੋਨਾ 72 ਹਜ਼ਾਰ ਤੇ ਚਾਂਦੀ 2.75 ਲੱਖ ਰੁਪਏ ਤੱਕ ਸਸਤੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
Gold Sold to Buy House : ਮਾਂ-ਬਾਪ ਦਾ ਸੋਨਾ ਵੇਚ ਕੇ ਪੁੱਤ ਨੇ ਖਰੀਦਿਆ ਘਰ, ਹੁਣ ਆ ਗਿਆ 60 ਲੱਖ ਰੁਪਏ ਟੈਕਸ ਦਾ ਨੋਟਿਸ
Gold Sold to Buy House : ਮਾਂ-ਬਾਪ ਦਾ ਸੋਨਾ ਵੇਚ ਕੇ ਪੁੱਤ ਨੇ ਖਰੀਦਿਆ ਘਰ, ਹੁਣ ਆ ਗਿਆ 60 ਲੱਖ ਰੁਪਏ ਟੈਕਸ ਦਾ ਨੋਟਿਸ
 8th Pay Commission : ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲ ਸਕਦਾ ਹੈ 3.40 ਲੱਖ ਰੁਪਏ ਦਾ ਏਰੀਅਰ, ਰਿਪੋਰਟ 'ਚ ਵੱਡਾ ਖੁਲਾਸਾ
 8th Pay Commission : ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲ ਸਕਦਾ ਹੈ 3.40 ਲੱਖ ਰੁਪਏ ਦਾ ਏਰੀਅਰ, ਰਿਪੋਰਟ 'ਚ ਵੱਡਾ ਖੁਲਾਸਾ
Gold and Silver Prices : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਸੋਨਾ 72 ਹਜ਼ਾਰ ਤੇ ਚਾਂਦੀ 2.75 ਲੱਖ ਰੁਪਏ ਤੱਕ ਸਸਤੀ
Gold and Silver Prices : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਸੋਨਾ 72 ਹਜ਼ਾਰ ਤੇ ਚਾਂਦੀ 2.75 ਲੱਖ ਰੁਪਏ ਤੱਕ ਸਸਤੀ
Abohar Bus Accident : ਚਾਰ ਧੀਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਤੇਜ਼ ਰਫ਼ਤਾਰ ਬੱਸ ਨੇ ਲਈ ਮਜ਼ਦੂਰ ਦੀ ਜਾਨ

Amritsar News :  OCM ਮਿੱਲ ਦੇ ਬਾਹਰ ਧਰਨੇ ਦੌਰਾਨ ਹੰਗਾਮਾ, ਮੁਲਾਜ਼ਮਾਂ ਸਾਹਮਣੇ ਸ੍ਰੀ ਸਾਹਿਬ ਲੈ ਕੇ ਪਹੁੰਚੀ ਔਰਤ

Dasuya Police Encounter : ਫਿਲਮੀ ਸਟਾਈਲ ਮੁਕਾਬਲਾ, ਸੜਕ 'ਤੇ ਚੱਲੀਆਂ ਗੋਲੀਆਂ, ਇੱਕ ਆਮ ਨਾਗਰਿਕ ਜ਼ਖ਼ਮੀ

Delivery Boy Pension Scheme : 15 ਲੱਖ ਡਿਲੀਵਰੀ ਬੁਆਏ ਤੇ ਡਰਾਈਵਰਾਂ ਨੂੰ ਮਿਲੇਗੀ ਪੈਨਸ਼ਨ ਤੇ ਬੀਮਾ, ਦਸੰਬਰ 'ਚ ਹੋ ਸਕਦਾ ਹੈ ਐਲਾਨ

Embed widget