Australia Study Visa: 1 ਜੁਲਾਈ ਤੋਂ ਆਸਟ੍ਰੇਲੀਆ ਸਟੱਡੀ ਵੀਜ਼ੇ ਦਾ 'ਚੋਰ ਦਰਵਾਜ਼ਾ' ਵੀ ਬੰਦ, ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ! ਜਾਣੋ ਕੀ ਸੀ 'ਜੁਗਾੜ' ?
ਲੋਕ ਸੈਰ-ਸਪਾਟੇ ਲਈ ਆਸਟ੍ਰੇਲੀਆ ਆਉਂਦੇ ਹਨ ਅਤੇ ਬਾਅਦ ਵਿੱਚ ਆਪਣਾ ਟੂਰਿਸਟ ਵੀਜ਼ਾ ਸਟੱਡੀ ਵੀਜ਼ਾ ਵਿੱਚ ਬਦਲ ਲੈਂਦੇ ਹਨ। ਉਥੋਂ ਦੇ ਛੋਟੇ-ਛੋਟੇ ਕਾਲਜਾਂ ਵਿੱਚ ਦਾਖ਼ਲਾ ਲੈ ਕੇ, ਉੱਥੇ ਵਰਕ ਵੀਜ਼ਾ ਹਾਸਲ ਕਰਨ ਵਿੱਚ ਸਫ਼ਲ ਹੋ ਜਾਂਦੇ ਹਨ। ਉੱਥੇ ਉਨ੍ਹਾਂ ਨੂੰ ਇੱਕ ਅਸਥਾਈ ਵੀਜ਼ਾ ਦਿੱਤਾ ਜਾਂਦਾ ਹੈ ਜਿਸ ਨੂੰ ਟੀ-ਵੀਜ਼ਾ ਕਿਹਾ ਜਾਂਦਾ ਹੈ।
Australia Study Visa: ਆਸਟ੍ਰੇਲੀਆਈ ਸਰਕਾਰ ਵਿਦੇਸ਼ੀ ਨਾਗਰਿਕਾਂ ਲਈ “Visa hopping” ਕਰਨਾ ਹੋਰ ਵੀ ਮੁਸ਼ਕਲ ਬਣਾ ਰਹੀ ਹੈ। ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਲਈ ਨਵੇਂ ਵੀਜ਼ਾ ਨਿਯਮ ਲਾਗੂ ਕੀਤੇ ਜਾ ਰਹੇ ਹਨ, ਜਿਸ ਨਾਲ ਵਿਦਿਆਰਥੀਆਂ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਦੱਸ ਦਈਏ ਕਿ 1 ਜੁਲਾਈ ਤੋਂ ਐਜੂਕੇਸ਼ਨ ਵੀਜ਼ਾ ਨੀਤੀ ਵਿੱਚ ਭਾਰੀ ਸਖ਼ਤੀ ਹੋ ਰਹੀ ਹੈ। ਇਸ ਤੋਂ ਇਲਾਵਾ ਟੀ-ਵੀਜ਼ਾ 'ਤੇ ਰਹਿਣ ਵਾਲਿਆਂ 'ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਭਾਰਤੀ ਮੂਲ ਦੇ ਨੌਜਵਾਨਾਂ ਖਾਸ ਕਰਕੇ ਪੰਜਾਬੀ ਨੌਜਵਾਨਾਂ 'ਤੇ ਪੈ ਰਿਹਾ ਹੈ।
ਕੀ ਲਾਇਆ ਜਾਂਦਾ ਸੀ ਜੁਗਾੜ ?
ਲੋਕ ਸੈਰ-ਸਪਾਟੇ ਲਈ ਆਸਟ੍ਰੇਲੀਆ ਆਉਂਦੇ ਹਨ ਅਤੇ ਬਾਅਦ ਵਿੱਚ ਆਪਣਾ ਟੂਰਿਸਟ ਵੀਜ਼ਾ ਸਟੱਡੀ ਵੀਜ਼ਾ ਵਿੱਚ ਬਦਲ ਲੈਂਦੇ ਹਨ। ਉਥੋਂ ਦੇ ਛੋਟੇ-ਛੋਟੇ ਕਾਲਜਾਂ ਵਿੱਚ ਦਾਖ਼ਲਾ ਲੈ ਕੇ, ਉੱਥੇ ਵਰਕ ਵੀਜ਼ਾ ਹਾਸਲ ਕਰਨ ਵਿੱਚ ਸਫ਼ਲ ਹੋ ਜਾਂਦੇ ਹਨ। ਉੱਥੇ ਉਨ੍ਹਾਂ ਨੂੰ ਇੱਕ ਅਸਥਾਈ ਵੀਜ਼ਾ ਦਿੱਤਾ ਜਾਂਦਾ ਹੈ ਜਿਸ ਨੂੰ ਟੀ-ਵੀਜ਼ਾ ਕਿਹਾ ਜਾਂਦਾ ਹੈ।
ਸੌਖਾ ਨਹੀਂ ਹੋਵੇਗਾ ਵੀਜ਼ਾ ਲੈਣਾ
2022-23 ਵਿੱਚ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 30 ਹਜ਼ਾਰ ਤੋਂ ਵਧ ਕੇ 150,000 ਤੋਂ ਵੱਧ ਹੋ ਗਈ ਹੈ। ਅਸਲ ਵਿੱਚ, ਆਸਟ੍ਰੇਲੀਆ ਵਿੱਚ ਕਾਲਜ ਅਤੇ ਯੂਨੀਵਰਸਿਟੀ ਵਿੱਚ ਸਟੱਡੀ ਵੀਜ਼ਾ ਪ੍ਰਾਪਤ ਕਰਨਾ ਆਸਾਨ ਨਹੀਂ ਹੈ। ਆਈਲੈਟਸ ਵਿੱਚ ਚੰਗੇ ਸਕੋਰ ਦੇ ਨਾਲ, ਵੀਜ਼ਾ ਅਧਿਕਾਰੀ ਪਰਿਵਾਰਕ ਆਮਦਨ ਅਤੇ ਹੋਰ ਮਾਪਦੰਡਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ ਜਿਸ ਦਾ ਨਤੀਜਾ ਇਹ ਹੈ ਕਿ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਨਹੀਂ ਮਿਲ ਰਿਹਾ। ਇਸ ਦੇ ਲਈ ਉਹ ਪਹਿਲਾਂ ਟੂਰਿਸਟ ਵੀਜ਼ਾ ਲਗਵਾਉਂਦੇ ਸੀ ਤੇ ਉਥੇ ਜਾ ਕੇ ਇਸ ਨੂੰ ਸਟੱਡੀ ਵੀਜ਼ੇ ਵਿੱਚ ਬਦਲ ਦਿੰਦਾ ਸੀ। ਇਸ ਸਾਲ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਵਿੱਚ ਪੜ੍ਹਨ ਲਈ ਆਉਣ ਵਾਲੇ ਲੋਕਾਂ ਲਈ ਨਿਯਮਾਂ ਨੂੰ ਸਖ਼ਤ ਕਰਨ ਅਤੇ ਮਾਈਗ੍ਰੇਸ਼ਨ ਦੇ ਪੱਧਰ ਨੂੰ ਘਟਾਉਣ ਲਈ ਕਈ ਬਦਲਾਅ ਕੀਤੇ ਗਏ ਸਨ ਪਰ 1 ਜੁਲਾਈ ਤੋਂ, ਸਰਕਾਰ ਦੋ ਰੂਟ ਬੰਦ ਕਰ ਦੇਵੇਗੀ ਜਿਸ ਤਹਿਤ ਵਿਜ਼ਟਰ ਵੀਜ਼ਾ ਅਤੇ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕ ਹੁਣ ਆਨਸ਼ੋਰ ਵਿਦਿਆਰਥੀ ਵੀਜ਼ਾ ਲਈ ਅਪਲਾਈ ਨਹੀਂ ਕਰ ਸਕਣਗੇ।
1 ਜੁਲਾਈ, 2023 ਤੋਂ ਮਈ 2024 ਦੇ ਅੰਤ ਤੱਕ 36,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਜਿਨ੍ਹਾਂ ਨੇ ਟੂਰਿਸਟ ਵੀਜ਼ਾ ਲੈ ਕੇ ਆਸਟ੍ਰੇਲੀਆ ਦੀ ਧਰਤੀ 'ਤੇ ਪੈਰ ਰੱਖਿਆ ਅਤੇ ਬਾਅਦ 'ਚ ਉਥੋਂ ਦੇ ਕਿਸੇ ਛੋਟੇ ਜਿਹੇ ਕਾਲਜ 'ਚ ਦਾਖਲਾ ਲੈ ਕੇ ਸਟੱਡੀ ਵੀਜ਼ਾ ਲਗਵਾ ਲਿਆ। ਆਸਟ੍ਰੇਲੀਆ ਵਿੱਚ ਕਰੀਬ ਡੇਢ ਲੱਖ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਸਥਾਈ ਪੀਆਰ ਨਹੀਂ ਮਿਲੀ ਹੈ।
ਜ਼ਿਕਰ ਕਰ ਦਈਏ ਕਿ ਪਹਿਲਾਂ ਵੱਡੀ ਗਿਣਤੀ ਵਿੱਚ ਪੰਜਾਬੀ ਮੂਲ ਦੇ ਲੋਕ ਵਿਜ਼ਟਰ ਵੀਜ਼ੇ ਦਾ ਲਾਭ ਉਠਾਉਂਦੇ ਸਨ ਤੇ ਉੱਥੇ ਪਹੁੰਚ ਕੇ ਵੀਜ਼ਾ ਬਦਲ ਲੈਂਦੇ ਸਨ, ਜਿਸ ਕਾਰਨ ਉਥੋਂ ਦਾ ਸਿਸਟਮ ਵਿਗੜ ਰਿਹਾ ਸੀ ਤੇ ਅਜਿਹੇ ਨੌਜਵਾਨ ਉਥੇ ਪਹੁੰਚ ਰਹੇ ਸਨ, ਜਿਨ੍ਹਾਂ ਕੋਲ ਹੁਨਰ ਤੇ ਸਿੱਖਿਆ ਨਹੀਂ ਹੁੰਦੀ। ਹੁਣ ਜਾਣ ਵਾਲੇ ਸਾਰੇ ਵਿਦਿਆਰਥੀ ਭਾਰਤ ਤੋਂ ਸਟੱਡੀ ਵੀਜ਼ਾ ਲੈਣਗੇ।