Gangster Maninder Dhaliwal and friend Satinder Gill dead: ਕੈਨੇਡਾ ਦੇ ਵੈਨਕੂਵਰ ਵਿੱਚ ਇੱਕ ਗੈਂਗ ਵਾਰ ਹੋਈ ਹੈ। ਇਸ ਦੌਰਾਨ ਗੋਲੀਬਾਰੀ ਵਿੱਚ ਗੈਂਗਸਟਰ ਮਨਿੰਦਰ ਧਾਲੀਵਾਲ ਤੇ ਉਸ ਦੇ ਦੋਸਤ ਸਤਿੰਦਰ ਗਿੱਲ ਦੀ ਮੌਤ ਹੋ ਗਈ ਹੈ। ਵੈਨਕੂਵਰ ਸਨ ਦੀ ਇੱਕ ਰਿਪੋਰਟ ਮੁਤਾਬਕ ਮ੍ਰਿਤਕ ਕੀਪਰ ਗੈਂਗ ਨਾਲ ਸਬੰਧਤ ਸਨ।


ਰਿਪੋਰਟ ਵਿੱਚ ਕਿਹਾ ਗਿਆ ਹੈ ਵੈਨਕੂਵਰ 'ਚ ਸੁੰਡਿਆਲ ਹੋਟਲ ਦੇ ਨੇੜੇ ਗੋਲੀਬਾਰੀ ਦੇ ਸਮੇਂ ਗੈਂਗਸਟਰ ਮਨਿੰਦਰ ਧਾਲੀਵਾਲ (29) ਦੋਸਤ ਸਤਿੰਦਰ ਗਿੱਲ ਨਾਲ ਸੀ। ਦੱਸਿਆ ਜਾ ਰਿਹਾ ਹੈ ਕਿ ਗਿੱਲ ਗੈਂਗ ਵਿੱਚ ਸ਼ਾਮਲ ਨਹੀਂ ਸੀ। ਧਾਲੀਵਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਗਿੱਲ ਨੇ ਸਿਹਤ ਕੇਂਦਰ 'ਚ ਦਮ ਤੋੜ ਦਿੱਤਾ।


ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਐਤਵਾਰ ਦੇਰ ਰਾਤ ਪੁਸ਼ਟੀ ਕੀਤੀ ਕਿ ਗੋਲੀਬਾਰੀ ਲੋਅਰ ਮੇਨਲੈਂਡ ਗੈਂਗ ਵਿਵਾਦ ਨਾਲ ਜੁੜੀ ਹੋਈ ਸੀ। "ਸੀ-ਟੂ-ਸਕਾਈ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਕਈ ਵਿਅਕਤੀਆਂ ਨੂੰ ਲੱਭਣ ਤੇ ਫੜਨ ਦੇ ਯੋਗ ਸੀ। ਸਾਰਜੈਂਟ ਟਿਮੋਥੀ ਪਿਰੋਟੀ ਨੇ ਕਿਹਾ ਕਿ ਪਟਰਮਿਗਨ ਪਲੇਸ ਦੇ 3300-ਬਲਾਕ ਵਿੱਚ ਬਾਅਦ ਵਿੱਚ ਇੱਕ ਬਲਦੀ ਹੋਈ ਗੱਡੀ ਮਿਲੀ ਸੀ ਜੋ ਕਤਲਾਂ ਨਾਲ ਜੁੜੀ ਹੋਈ ਸੀ।



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ