ਪੜਚੋਲ ਕਰੋ
Advertisement
ਜਲਦ ਸੜਕਾਂ ’ਤੇ ਦੌੜੇਗੀ ਬਿਨ੍ਹਾ ਡਰਾਈਵਰ ਵਾਲੀ ਬੱਸ
ਜਰਮਨੀ: ਬਰਲਿਨ ਵਿੱਚ ਹੋਣ ਵਾਲੀ ਪਹਿਲੀ ਇੰਟਰਨੈਸ਼ਨਲ ਟਰਾਂਸਪੋਰਟ ਪ੍ਰਦਰਸ਼ਨੀ ਵਿੱਚ ਪਹਿਲੀ ਚਾਲਕ ਰਹਿਤ ਟ੍ਰਾਮ ਦਾ ਸਫਲ ਪ੍ਰੀਖਣ ਕੀਤਾ ਗਿਆ। ਇਸ ਟ੍ਰਾਮ ਵਿੱਚ ਸਾਰੇ ਕੰਮ ਇੱਕ ਕੰਪਿਊਟਰ ਕਰ ਰਿਹਾ ਹੈ। ਦੁਨੀਆ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਤਕਨੀਕਾਂ ਹਨ ਪਰ ਜਰਮਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਤਕਨੀਕ ਸਭ ਤੋਂ ਅਲੱਗ ਹੈ। ਇਹ ਟ੍ਰਾਮ ਉਨ੍ਹਾਂ ਟਰੈਕਾਂ ’ਤੇ ਹੀ ਚੱਲੇਗੀ ਜਿਨ੍ਹਾਂ ’ਤੇ ਹੋਰ ਡਰਾਈਵਰ ਟ੍ਰਾਮ ਚਲਾਉਂਦੇ ਹਨ।
50 ਵਿਗਿਆਨੀਆਂ ਦੀ ਟੀਮ ਨੇ ਕੀਤਾ ਕਾਰਨਾਮਾਦੁਨੀਆ ਦੀ ਇਸ ਪਹਿਲੀ ਚਾਲਕ ਰਹਿਤ ਟ੍ਰਾਮ ਨੂੰ 50 ਕੰਪਿਊਟਰ ਵਿਗਿਆਨੀਆਂ ਤੇ ਇੰਜਨੀਅਰਾਂ ਦੀ ਟੀਮ ਨੇ ਵਿਕਸਤ ਕੀਤਾ ਹੈ। ਇਹ ਟ੍ਰਾਮ ਰਡਾਰ ਤੇ ਕੈਮਰਾ ਸੈਂਸਰ ਨਾਲ ਲੈਸ ਹੈ। ਇਸ ਦੇ ਨਾਲ ਹੀ ਇਹ ਟ੍ਰਾਮ AI ਐਲਗੋਰਿਮਦ ’ਤੇ ਆਧਾਰਤ ਹੈ ਜੋ ਟਰੈਕਸਾਈਡ ਸਿਗਨਲ ਦਿੰਦੀ ਹੈ ਤੇ ਪੈਦਲ ਚੱਲਣ ਵਾਲਿਆਂ ਤੇ ਵਾਹਨਾਂ ਨੂੰ ਪਾਰ ਕਰਨ ਵਰਗੇ ਖ਼ਤਰਿਆਂ ਨੂੰ ਪਹਿਲਾਂ ਹੀ ਦੱਸ ਦਿੰਦੀ ਹੈ। ਹਾਲਾਂਕਿ ਐਮਰਜੈਂਸੀ ਕੰਡੀਸ਼ਨ ਲਈ ਸੁਰੱਖਿਆ ਚਾਲਕ ਨਾਲ ਇਸ ਨੂੰ 6 ਕਿਲੋਮੀਟਰ ਦੇ ਟੈਸਟਿੰਗ ਟਰੈਕ ’ਤੇ ਚਲਾਇਆ ਗਿਆ।
ਨੌਕਰੀਆਂ ’ਤੇ ਕੋਈ ਅਸਰ ਨਹੀਂਇਸ ਯੋਜਨਾ ਦੇ ਮੈਨੇਜਰ ਓਲਿਵਰ ਗਲੇਸਰ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਸੁਰੱਖਿਆ ਹੈ, ਜਿਸ ਵਿੱਚ 420 ਮੁਲਾਜ਼ਮ ਹਨ ਤੇ ਸਾਲਾਨਾ 33 ਮਿਲੀਅਨ ਯਾਤਰੀਆਂ ਦੀ ਸੁਰੱਖਿਆ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਸ ਯੋਜਨਾ ਨਾਲ ਨੌਕਰੀਆਂ ’ਤੇ ਮਾੜਾ ਅਸਰ ਨਹੀਂ ਪਏਗਾ। ਇਹ ਕੰਮ ਸੌਖਾ ਨਹੀਂ ਹੈ। ਉਹ ਇਕ ਸਮੇਂ ਲਗਪਗ 250 ਯਾਤਰੀਆਂ ਲਈ ਜ਼ਿੰਮੇਵਾਰੀ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement