Halloween 2021: ਕਿਉਂ ਡਰਾਉਣੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਹੈਲੋਵੀਨ? ਜਾਣੋ ਇਸ ਬਾਰੇ ਸਭ ਕੁਝ
ਲੋਕ ਕੱਦੂ ਨੂੰ ਖੋਖਲਾ ਕਰਕੇ ਉਸ ਚ ਅੱਖ, ਨੱਕ ਤੇ ਮੂੰਹ ਬਣਾਉਂਦੇ ਹਨ ਤੇ ਅੰਦਰ ਮੋਮਬੱਤੀ ਰੱਖਦੇ ਹਨ। ਜਿਸ ਦੇ ਘਰ ਦੇ ਬਾਹਰ ਜਾਂ ਫਿਰ ਦਰਖ਼ਤਾਂ ‘ਤੇ ਲਟਕਾ ਦਿੱਤਾ ਜਾਂਦਾ ਹੈ।
Halloween 2021: ਹੈਲੋਵੀਨ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਯੂਰੋਪੀਅਨ ਦੇਸ਼ਾਂ ‘ਚ ਮਨਾਇਆ ਜਾਂਦਾ ਹੈ। ਪਰ ਇਸ ਤਿਉਹਾਰ ਦੀ ਸ਼ੁਰੂਆਤ ਆਇਰਲੈਂਡ ਤੇ ਸਕੌਟਲੈਂਡ ਤੋਂ ਹੋਈ ਸੀ। ਇਹ ਦਿਨ ਸੈਲਿਟਕ ਕਲੈਂਡਰ ਦਾ ਆਖਰੀ ਦਿਨ ਹੁੰਦਾ ਹੈ। ਇਸ ਲਈ ਸੈਲਿਟਕ ਲੋਕਾਂ ਦੇ ਵਿੱਚ ਇਹ ਨਵੇਂ ਸਾਲ ਦੀ ਸ਼ੁਰੂਆਤ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਕਥਾਵਾਂ ਦੇ ਮੁਤਾਬਕ ਆਇਰਿਸ਼ ਲੋਕ ਹੈਲੋਵੀਨ ਤੇ ਜੈਕ ਓ ਲੈਟਰਨ ਬਣਾਉਂਦੇ ਹਨ।
ਜਾਣੋ ਕੀ ਹੈ ਇਹ ਰਵਾਇਤ
ਉੱਥੇ ਹੀ ਗੌਲਿਆ ਪਰੰਪਰਾ ਨੂੰ ਮਨਾਉਣ ਵਾਲੇ ਲੋਕ ਇਕ ਨਵੰਬਰ ਨੂੰ ਆਪਣਾ ਨਿਊ ਈਅਰ ਮਨਾਉਂਦੇ ਹਨ। ਪਰ ਇਕ ਦਿਨ ਪਹਿਲਾਂ ਦੀ ਰਾਤ ਯਾਨੀ 31 ਅਕਤੂਬਰ ਦੀ ਰਾਤ ਨੂੰ ਹੈਲੋਵੀਨ ਤਿਉਹਾਰ ਦੇ ਨਾਂਅ ਦੇ ਨਾਲ ਜਾਣਦੇ ਹਨ। ਇਸ ਦਿਨ ਲੋਕ ਡਰਾਉਣੇ ਬਣਦੇ ਹਨ। ਮਾਨਤਾ ਹੈ ਕਿ ਇਸ ਦਿਨ ਜਦੋਂ ਸਪਰਿਚੂਅਲ ਦੁਨੀਆ ਤੇ ਸਾਡੀ ਦੁਨੀਆ ਦੀ ਦੀਵਾਰ ਕਾਫ਼ੀ ਕਮਜ਼ੋਰ ਹੋ ਜਾਂਦੀ ਹੈ ਤਾਂ ਅਤ੍ਰਿਪਤ ਜਾਂ ਫਿਰ ਬੁਰੀਆਂ ਆਤਮਾਵਾਂ ਧਰਤੀ ‘ਤੇ ਦਾਖਲ ਹੁੰਦੀਆਂ ਹਨ ਤੇ ਉਹ ਇਨਸਾਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰਦੀਆਂ ਹਨ।
ਲੋਕ ਕੱਦੂ ਨੂੰ ਖੋਖਲਾ ਕਰਕੇ ਉਸ ਚ ਅੱਖ, ਨੱਕ ਤੇ ਮੂੰਹ ਬਣਾਉਂਦੇ ਹਨ ਤੇ ਅੰਦਰ ਮੋਮਬੱਤੀ ਰੱਖਦੇ ਹਨ। ਜਿਸ ਦੇ ਘਰ ਦੇ ਬਾਹਰ ਜਾਂ ਫਿਰ ਦਰਖ਼ਤਾਂ ‘ਤੇ ਲਟਕਾ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਉਸ ਨੂੰ ਦਫ਼ਨਾ ਦਿੱਤਾ ਜਾਂਦਾ ਹੈ। ਬੱਚੇ ਇਸ ਦਿਨ ਗਵਾਂਢੀ ਤੇ ਰਿਸ਼ਤੇਦਾਰਾਂ ਤੋਂ ਚੌਕਲੇਟਸ ਲੈਂਦੇ ਹਨ। ਕਈ ਦਿਨਾਂ ‘ਚ ਇਸਦੀ ਵੱਖ-ਵੱਖ ਰਵਾਇਤ ਹੈ। ਮਾਨਤਾ ਹੈ ਕਿ ਇਸ ਦਿਨ ਘਰ ਦੇ ਬਾਹਰ ਕੀਤੀ ਗਈ ਡੈਕੋਰੇਸ਼ਨ ਨੂੰ ਬਿਲਕੁਲ ਵੀ ਖ਼ਰਾਬ ਨਹੀਂ ਕਰਨਾ ਚਾਹੀਦਾ। ਨਹੀਂ ਤਾਂ ਨਤੀਜਾ ਬੁਰਾ ਹੋ ਸਕਦੇ ਹੈ।
ਆਤਮਾ ਦੀ ਸ਼ਾਂਤੀ ਲਈ ਮਨਾਉਂਦੇ ਇਹ ਤਿਉਹਾਰ
ਪੱਛਮੀ ਦੇਸ਼ਾਂ ‘ਚ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪੂਰਵਜਾਂ ਦੀ ਆਤਮਾ ਦੀ ਸ਼ਾਂਤੀ ਲਈ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਵੈਸੇ ਤਾਂ ਉਹ ਲੋਕ ਤਿਉਹਾਰਾਂ ‘ਚ ਨਵੇਂ-ਨਵੇਂ ਕੱਪੜੇ ਪਹਿਨਦੇ ਹਨ, ਪਰ ਇਸ ਤਿਉਹਾਰ ‘ਚ ਲੋਕ ਅਜਿਹੇ ਕੱਪੜੇ ਪਹਿਨਦੇ ਤੇ ਮੇਕ-ਅਪ ਕਰਦੇ ਹਨ ਜਿਸ ਨਾਲ ਉਹ ਡਰਾਉਣੇ ਲੱਗਣ। ਹਰ ਸਾਲ ਇਹ ਤਿਉਹਾਰ 31 ਅਕਤੂਬਰ ਨੂੰ ਹੀ ਮਨਾਇਆ ਜਾਂਦਾ ਹੈ। ਈਸਾਈ ਇਸ ਤਿਉਹਾਰ ਨੂੰ ਧੂਮਾਧਾਮ ਨਾਲ ਮਨਾਉਂਦੇ ਹਨ। ਹੈਲੋਵੀਨ ਨੂੰ Hallows Eve, All Saints Eve, All Hallow Evening, All halloween ਵੀ ਕਿਹਾ ਜਾਂਦਾ ਹੈ। ਇਸ ਤਿਉਹਾਰ ਨੂੰ ਦੁਨੀਆ ਭਰ ‘ਚ ਕਈ ਥਾਈਂ ਗੈਰ-ਇਸਾਈ ਲੋਕ ਵੀ ਧੂਮਧਾਮ ਨਾਲ ਮਨਾਉਂਦੇ ਹਨ।
ਵੈਸ਼ਭੂਸਾ ਡਰਾਉਣੀ ਕਿਉਂ?
ਹੈਲੋਵੀਨ ਤੇ ਲੋਕ ਡਰਾਉਣੀ ਵੇਸ਼ਭੂਸਾ ਪਹਿਨਦੇ ਹਨ ਤੇ ਜੰਮ ਕੇ ਪਾਰਟੀ ਕਰਦੇ ਹਨ। ਇਸ ਦਿਨ ਦੋਸਤ ਤੇ ਪਰਿਵਾਰ ਮਿਲ ਕੇ ਕਈ ਗੇਮਸ ਖੇਡਦੇ ਹਨ। ਅਜਿਹਾ ਹੀ ਇਕ ਗੇਮ ਹੈ ਟਪਲ ਬੋਬਿੰਗ। ਜਿੱਥੇ ਪਾਣੀ ਦੇ ਟੱਬ ‘ਚ ਐਪਲ ਰੱਖਦੇ ਹਨ। ਜੋ ਦੰਦ ਨਾਲ ਸਭ ਤੋਂ ਪਹਿਲਾਂ ਬਾਹਰ ਸੁੱਟਦਾ ਹੈ ਉਹ ਜੇਤੂ ਹੁੰਦਾ ਹੈ। ਲੋਕ ਤਰਾਂ-ਤਰਾਂ ਨਾਲ ਹੈਲੋਵੀਨ 'ਤੇ ਇੰਜੁਆਏ ਕਰਦੇ ਹਨ।