ਜੀਕੇ 'ਤੇ ਹਮਲੇ ਤੋਂ ਭੜਕੀ ਹਰਸਿਮਰਤ ਬਾਦਲ, ਹਮਲਾਵਰ ISI ਦੇ ਏਜੰਟ ਕਰਾਰ
ਬਾਦਲ ਨੇ ਕਿਹਾ ਕਿ ਇਹ ਹਮਲਾ ਜੀਕੇ 'ਤੇ ਨਹੀਂ ਕੀਤਾ ਗਿਆ ਬਲਕਿ, ਸਿੱਖਾਂ ਦੀ ਦਸਤਾਰ 'ਤੇ ਕੀਤਾ ਗਿਆ ਹਮਲਾ ਹੈ। ਉਨ੍ਹਾਂ ਟਵੀਟ ਰਾਹੀਂ ਅਕਾਲੀ ਦਲ ਨੂੰ ਸਿੱਖਾਂ ਹੱਕਾਂ ਦੀ ਰਾਖੇ ਕਰਾਰ ਦਿੰਦਿਆਂ ਕਿਹਾ ਕਿ ਅਜਿਹੀ ਪਾਰਟੀ 'ਤੇ ਆਈਐਸਆਈ ਦੇ ਏਜੰਟਾਂ ਨੇ ਹਮਲਾ ਕੀਤਾ ਹੈ। ਹਰਸਿਮਰਤ ਬਾਦਲ ਨੇ ਇਸ ਮਾਮਲੇ ਨੂੰ ਅਮਰੀਕਾ ਸਰਕਾਰ ਅੱਗੇ ਚੁੱਕਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਵੀ ਕੀਤੀ ਹੈ। ਉੱਧਰ ਆਮ ਆਦਮੀ ਪਾਰਟੀ ਦੇ ਬਾਗ਼ੀ ਲੀਡਰ ਤੇ ਸਾਬਕਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦਿਆਂ ਜੀਕੇ 'ਤੇ ਹੋਏ ਹਮਲੇ ਤੋਂ ਪੰਜਾਬ ਦੇ ਲੀਡਰਾਂ ਨੂੰ ਸਿੱਖਿਆ ਲੈਣ ਦੀ ਸਲਾਹ ਦਿੱਤੀ ਹੈ। ਖਹਿਰਾ ਨੇ ਵੀ ਟਵੀਟ ਕਰ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਮਨਜੀਤ ਸਿੰਘ ਜੀਕੇ ਦਾ ਵਿਰੋਧ ਕੀਤਾ ਹੈ, ਉਸ ਹਿੰਸਕ ਤਰੀਕੇ ਦਾ ਉਹ ਸਮਰਥਨ ਨਹੀਂ ਕਰਦੇ, ਪਰ ਪੰਜਾਬ ਦੇ ਮੌਕਾਪ੍ਰਸਤ ਸਿਆਸਤੀ ਤਬਕੇ ਇਸ ਤੋਂ ਸਬਕ ਜ਼ਰੂਰ ਲੈਣਾ ਚਾਹੀਦਾ ਹੈ।The dastardly attack on S. Manjit Singh GK was not an attack on an individual but on the Dastar of a Sikh. It was an attack by agents of ISI on a party that is fighting the battle of justice for Sikhs. @SushmaSwaraj ji please take it up seriously with the US government
— Harsimrat Kaur Badal (@HarsimratBadal_) August 26, 2018
ਇਸ ਦੇ ਨਾਲ ਹੀ ਖਹਿਰਾ ਨੇ ਕਹਿਣਾ ਧੀ ਨੂੰ ਤੇ ਸੁਣਾਉਣਾ ਨੂੰਹ ਨੂੰ, ਕਹਾਵਤ 'ਤੇ ਕੰਮ ਕਰਦਿਆਂ ਕਿਹਾ ਕਿ ਅਜਿਹੇ ਲੀਡਰਾਂ ਨੂੰ ਆਪਣੇ ਸੂਬੇ ਦੇ ਮੁੱਦਿਆਂ ਨਾਲ ਖੜ੍ਹਨਾ ਸਿੱਖਣਾ ਚਾਹੀਦਾ ਹੈ। ਭਾਵੇਂ ਦਿੱਲੀ ਜਾਂ ਪੰਜਾਬ ਕਿਤੇ ਵੀ ਹੋਣ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਲੋਕਾਂ ਦੀ ਪਿੱਠ 'ਚ ਛੁਰਾ ਮਾਰਨਾ ਸਹੀ ਨਹੀਂ ਹੈ। ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਵਾਲੇ ਦਿਨ ਅਮਰੀਕਾ ਦੇ ਯੂਬਾਸਿਟੀ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਕੁੱਟਮਾਰ ਵਿੱਚ ਉਨ੍ਹਾਂ ਦੀ ਦਸਤਾਰ ਤਕ ਲੱਥ ਗਈ। ਜੀਕੇ ਦੀ ਅਮਰੀਕਾ ਫੇਰੀ ਦੌਰਾਨ ਦੂਜੀ ਵਾਰ ਵਿਰੋਧ ਹੋਇਆ ਹੈ। ਇਸ ਤੋਂ ਪਹਿਲਾਂ ਬੀਤੇ ਸੋਮਵਾਰ ਨੂੰ ਨਿਊਯਾਰਕ ਵਿੱਚ ਜੀਕੇ ਦਾ ਰਾਹ ਰੋਕਿਆ ਗਿਆ ਤੇ ਰੋਸ ਵਜੋਂ ਉਨ੍ਹਾਂ ਦੀ ਕਾਰ 'ਤੇ ਜੁੱਤੀਆਂ ਵਰ੍ਹਾਈਆਂ ਗਈਆਂ ਸਨ।Although i don’t support violent methods to oppose ppl like Manjit Gk but the opportunistic political class of Punjab must learn to stand up for their state,its people n issues n not back stab the masses to please their political masters whether here or in Delhi-khaira @AAPPunjab
— Sukhpal Singh Khaira (@SukhpalKhaira) August 26, 2018
ਜਿੱਥੇ ਸ਼ਨੀਵਾਰ ਵਾਲੇ ਦਿਨ ਹੋਏ ਹਮਲੇ ਤੋਂ ਬਾਅਦ ਜੀਕੇ ਹਮਲਾਵਰਾਂ ਨੂੰ ਲਲਕਾਰਦੇ ਨਜ਼ਰ ਆਏ ਸਨ, ਉੱਥੇ ਹੀ ਅੱਜ ਦੇ ਹਮਲੇ ਤੋਂ ਬਾਅਦ ਉਨ੍ਹਾਂ ਅਕਾਲ ਪੁਰਖ ਵੱਲੋਂ ਹਮਲਾਵਰਾਂ ਨੂੰ ਸੁਮੱਤ ਬਖ਼ਸ਼ਿਸ਼ ਕਰਨ ਦੀ ਗੱਲ ਕਹੀ। ਜੀਕੇ 'ਤੇ ਹੋਏ ਹਮਲੇ ਦੀਆਂ ਇਹ ਵੀਡੀਓਜ਼ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀਆਂ ਹਨ।#WATCH: Akali Dal leader & Delhi Sikh Gurdwara Management Committee member Manjeet Singh GK attacked, face blackened outside a Gurdwara in California. 3 people have been arrested in connection with the attack. #USA (25.08.18) pic.twitter.com/HdhnlJn8zP
— ANI (@ANI) August 26, 2018