US Weather: ਮੀਂਹ ਅਤੇ ਬਰਫਬਾਰੀ ਕਰਕੇ ਅਮਰੀਕਾ 'ਚ ਜਨਜੀਵਨ ਦੀ ਰਫਤਾਰ ਪਈ ਮੱਠੀ, ਇਸ ਸ਼ਹਿਰ 'ਚ ਟੁੱਟਿਆ ਬਰਫਬਾਰੀ ਦਾ 50 ਸਾਲ ਦਾ ਰਿਕਾਰਡ
US Weather: ਅਮਰੀਕਾ ਵਿੱਚ ਭਾਰੀ ਬਰਫ਼ਬਾਰੀ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਉੱਤਰੀ ਕੈਲੀਫੋਰਨੀਆ ਦੇ ਸੀਏਰਾ ਨੇਵਾਡਾ ਵਿੱਚ ਬਰਫ਼ਬਾਰੀ ਨੇ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
US Weather: ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਠੰਢ ਕਾਰਨ ਆਮ ਲੋਕਾਂ ਦਾ ਬੁਰਾ ਹਾਲ ਹੈ। ਅਮਰੀਕਾ 'ਚ ਬਰਫੀਲੇ ਤੂਫਾਨ ਨੇ ਠੰਢ ਦਾ 50 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਇੱਥੋਂ ਦੇ ਕਈ ਸ਼ਹਿਰ ਚਿੱਟੀ ਬਰਫ਼ ਦੀ ਚਾਦਰ ਵਿੱਚ ਢਕੇ ਹੋਏ ਹਨ। ਬਰਫਬਾਰੀ ਤੋਂ ਇਲਾਵਾ ਮੀਂਹ ਕਾਰਨ ਵੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਵਿੱਚ ਠੰਢ ਵਧ ਗਈ ਹੈ, ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ। ਮੀਂਹ ਅਤੇ ਬਰਫ਼ਬਾਰੀ ਨੇ ਜ਼ਿੰਦਗੀ ਦੀ ਰਫ਼ਤਾਰ ਨੂੰ ਬਰੇਕਾਂ ਲਾ ਦਿੱਤੀਆਂ ਹਨ।
ਬਰਫ਼ਬਾਰੀ ਨੇ ਜ਼ਿੰਦਗੀ ਦੀ ਰਫ਼ਤਾਰ ਨੂੰ ਲਗਾਈ ਬ੍ਰੇਕ
ਅਮਰੀਕਾ 'ਚ ਭਾਰੀ ਬਰਫਬਾਰੀ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਅਮਰੀਕਾ ਦੇ ਕਈ ਸ਼ਹਿਰਾਂ 'ਚ ਬਰਫੀਲੇ ਤੂਫਾਨ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਉੱਤਰੀ ਕੈਲੀਫੋਰਨੀਆ ਦੇ ਸੀਏਰਾ ਨੇਵਾਡਾ 'ਚ ਕਾਫੀ ਬਰਫਬਾਰੀ ਹੋਈ ਹੈ। ਇੱਥੇ ਬਰਫ਼ਬਾਰੀ ਨੇ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸੜਕਾਂ 'ਤੇ 6 ਤੋਂ 8 ਇੰਚ ਤੱਕ ਬਰਫ ਜੰਮ ਗਈ ਹੈ। ਆਵਾਜਾਈ ਲਗਪਗ ਠੱਪ ਹੈ। ਸੜਕਾਂ ਤੋਂ ਬਰਫ ਹਟਾਉਣ ਦਾ ਕੰਮ ਚੱਲ ਰਿਹਾ ਹੈ ਪਰ ਲਗਾਤਾਰ ਬਰਫਬਾਰੀ ਦੇ ਵਿਚਕਾਰ ਇਨ੍ਹਾਂ ਯਤਨਾਂ ਦਾ ਕੋਈ ਖਾਸ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ।
ਬਰਫੀਲੇ ਤੂਫਾਨ ਤੋਂ ਰਾਹਤ ਅਤੇ ਬਚਾਅ ਲਈ ਕੰਮ ਜਾਰੀ
ਵਾਸ਼ਿੰਗਟਨ ਦੇ ਸਿਏਟਲ ਵਿੱਚ ਵੀ ਆਰਕਟਿਕ ਬਰਫੀਲੇ ਤੂਫਾਨ ਕਾਰਨ 1948 ਤੋਂ ਬਾਅਦ ਸਭ ਤੋਂ ਠੰਢੀ ਸਰਦੀ ਪੈ ਰਹੀ ਹੈ। ਇੱਥੇ ਪਾਰਾ ਮਨਫ਼ੀ ਸੱਤ ਡਿਗਰੀ ਤੱਕ ਡਿੱਗ ਗਿਆ ਹੈ। ਸਰਕਾਰਾਂ ਬਰਫੀਲੇ ਤੂਫਾਨਾਂ ਤੋਂ ਰਾਹਤ ਅਤੇ ਬਚਾਅ ਲਈ ਕੰਮ ਕਰ ਰਹੀਆਂ ਹਨ। ਲੋਕ ਵੀ ਇੱਕ ਦੂਜੇ ਦੀ ਮਦਦ ਕਰ ਰਹੇ ਹਨ। ਬੇਘਰ ਲੋਕਾਂ ਲਈ ਸ਼ੈਲਟਰ ਹੋਮ ਬਣਾਏ ਗਏ ਹਨ। ਇਨ੍ਹਾਂ ਆਸਰਾ ਘਰਾਂ ਵਿੱਚ ਗਰਮ ਕੱਪੜੇ ਅਤੇ ਪੂਰੀ ਰਿਹਾਇਸ਼ ਹੈ।
ਅਮਰੀਕੀ ਮੌਸਮ ਵਿਭਾਗ ਮੁਤਾਬਕ ਖਰਾਬ ਮੌਸਮ ਦਾ ਇਹ ਦੌਰਾ ਕਈ ਹਫਤਿਆਂ ਤੱਕ ਜਾਰੀ ਰਹੇਗਾ। ਮੌਸਮ ਵਿਭਾਗ ਦੀ ਤਰਫੋਂ ਠੰਢ ਅਤੇ ਬਰਫਬਾਰੀ ਦੇ ਮੱਦੇਨਜ਼ਰ ਲੋਕਾਂ ਨੂੰ ਪੂਰੀ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਵੱਲੋਂ ਕਈ ਥਾਵਾਂ ’ਤੇ ਠੰਢ ਤੋਂ ਬਚਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਹੁਣ ਬਗੈਰ ਸਿਮ ਕਾਰਡ ਤੋਂ ਵੀ ਹੋਵੇਗੀ ਗੱਲਬਾਤ, Apple ਲਿਆ ਰਿਹਾ ਹੈ E-Sim ਵਾਲਾ ਆਈਫੋਨ, ਜਾਣੋ ਵਧੇਰੇ ਜਾਣਕਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin