ਪੜਚੋਲ ਕਰੋ
ਕੈਨੇਡਾ 'ਚ ਕੁਦਰਤ ਦਾ ਕਹਿਰ, ਘਰਾਂ ਅੰਦਰ ਹੀ ਫਸੇ ਲੋਕ
ਕੈਨੇਡਾ 'ਚ ਆਏ ਬਰਫੀਲੇ ਤੁਫਾਨ 'ਬਮ ਸਾਇਕਲੋਨ' ਨੇ ਨਿਉ ਫਾਉਂਡਲੈਂਡ, ਅਟਲਾਨਟਿਕ ਤੇ ਲੈਬਰਾਡੋਰ ਸੂਬੇ 'ਚ ਤਬਾਹੀ ਮਚਾ ਦਿੱਤੀ ਹੈ। ਸ਼ੁਕਰਵਾਰ-ਸ਼ਨੀਵਾਰ ਨੂੰ ਆਏ ਬਰਫੀਲੇ ਤੁਫਾਨ ਦੀ ਲਪੇਟ 'ਚ ਆਉਣ ਤੋਂ ਬਾਅਦ ਨਿਉ ਫਾਉਂਡਲੈਂਡ ਦੀ ਰਾਜਧਾਨੀ ਸੇਂਟ ਜੌਨ 'ਚ ਇਤਹਾਸ ਦੀ ਹੁਣ ਤੱਕ ਦੀ ਸਭ ਤੋਂ ਭਾਰੀ ਬਰਫਬਾਰੀ ਦਰਜ ਕੀਤੀ ਗਈ। ਸੇਂਟ ਜੌਨ ਹਵਾਈ ਅੱਡੇ ਤੇ 120-157 ਕਿਲੋ ਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਜਿਸ ਕਾਰਨ ਹਵਾਈ ਸੇਵਾ ਠੱਪ ਹੋ ਗਈ।
![ਕੈਨੇਡਾ 'ਚ ਕੁਦਰਤ ਦਾ ਕਹਿਰ, ਘਰਾਂ ਅੰਦਰ ਹੀ ਫਸੇ ਲੋਕ Heavy Snowfall in Canada, People stuck inside their Homes ਕੈਨੇਡਾ 'ਚ ਕੁਦਰਤ ਦਾ ਕਹਿਰ, ਘਰਾਂ ਅੰਦਰ ਹੀ ਫਸੇ ਲੋਕ](https://static.abplive.com/wp-content/uploads/sites/5/2020/01/21152049/New-Project-7.jpg?impolicy=abp_cdn&imwidth=1200&height=675)
ਮਾਂਟਰੀਅਲ: ਕੈਨੇਡਾ 'ਚ ਆਏ ਬਰਫੀਲੇ ਤੁਫਾਨ 'ਬਮ ਸਾਇਕਲੋਨ' ਨੇ ਨਿਉ ਫਾਉਂਡਲੈਂਡ, ਅਟਲਾਨਟਿਕ ਤੇ ਲੈਬਰਾਡੋਰ ਸੂਬੇ 'ਚ ਤਬਾਹੀ ਮਚਾ ਦਿੱਤੀ ਹੈ। ਸ਼ੁਕਰਵਾਰ-ਸ਼ਨੀਵਾਰ ਨੂੰ ਆਏ ਬਰਫੀਲੇ ਤੁਫਾਨ ਦੀ ਲਪੇਟ 'ਚ ਆਉਣ ਤੋਂ ਬਾਅਦ ਨਿਉ ਫਾਉਂਡਲੈਂਡ ਦੀ ਰਾਜਧਾਨੀ ਸੇਂਟ ਜੌਨ 'ਚ ਇਤਹਾਸ ਦੀ ਹੁਣ ਤੱਕ ਦੀ ਸਭ ਤੋਂ ਭਾਰੀ ਬਰਫਬਾਰੀ ਦਰਜ ਕੀਤੀ ਗਈ। ਸੇਂਟ ਜੌਨ ਹਵਾਈ ਅੱਡੇ ਤੇ 120-157 ਕਿਲੋ ਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਜਿਸ ਕਾਰਨ ਹਵਾਈ ਸੇਵਾ ਠੱਪ ਹੋ ਗਈ।
ਇੱਥੇ ਇੱਕ ਦਿਨ 'ਚ 30 ਇੰਚ ਬਰਫ ਪਈ। ਇਸ ਨਾਲ ਰਾਜਧਾਨੀ ਦਾ 21 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਭਾਰੀ ਬਰਫ ਬਾਰੀ ਕਰਨ ਇੱਥੇ ਘਰਾਂ ਦੇ ਦਰਵਾਜੇ ਬੰਦ ਹੋ ਗਏ ਤੇ ਲੋਕ ਅੰਦਰ ਫਸ ਗਏ। ਸੜਕ ਤੇ ਖੜੀਆਂ ਗੱਡੀਆਂ ਬਰਫ ਹੇਠਾਂ ਦੱਬ ਗਈਆਂ। ਲੋਕਾਂ ਦੀ ਇਸ ਹਾਲਤ 'ਚ ਮਦਦ ਕਰਨ ਸੈਨਾ ਨੂੰ ਪਹੁੰਚਣਾ ਪਿਆ।
ਨਿਉ ਫਾਉਂਡਲੈਂਡ ਤੇ ਲੈਬਰਾਡੋਰ ਵਿੱਚ 150-200 ਸੈਨਾ ਦੇ ਜਵਾਨਾਂ ਨੂੰ ਭੇਜਿਆ ਗਿਆ ਹੈ ਤਾਂ ਜੋ ਉਹ ਬਰਫ 'ਚ ਫਸੇ ਲੋਕਾਂ ਨੂੰ ਕੱਢ ਸਕਣ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪਟਿਆਲਾ
ਕ੍ਰਿਕਟ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)