ਪਾਕਿਸਤਾਨ 'ਚ ਹਿੰਦੂ ਔਰਤਾਂ ਨੂੰ ਵੱਡੀ ਰਾਹਤ
ਕਰਾਚੀ: ਪਾਕਿਸਤਾਨ ਦੇ ਸਿੰਧ ਸੂਬੇ 'ਚ ਅਸੈਂਬਲੀ ਵੱਲੋਂ ਕੀਤੀ ਸੋਧ ਮੁਕਾਬਕ ਹੁਣ ਵਿਧਵਾ ਜਾਂ ਤਲਾਕਸ਼ੁਦਾ ਹਿੰਦੂ ਔਰਤਾਂ ਮੁੜ ਵਿਆਹ ਕਰਵਾ ਸਕਣਗੀਆਂ ਜਦਕਿ ਇਸ ਤੋਂ ਪਹਿਲਾਂ ਇਸ 'ਤੇ ਪਾਬੰਦੀ ਸੀ।
ਪਾਕਿਸਤਾਨ ਮੁਸਲਿਮ ਲੀਗ ਦੇ ਕਾਰਜਸ਼ੀਲ ਨੇਤਾ ਨੰਦ ਕੁਮਾਰ ਨੇ ਮਾਰਚ ਵਿੱਚ ਇਸ ਸਬੰਧੀ ਅਸੈਂਬਲੀ 'ਚ ਮਤਾ ਪੇਸ਼ ਕੀਤਾ ਸੀ। ਸਿੰਧ ਹਿੰਦੂ ਮੈਰਿਜ ਬਿੱਲ 2018 ਨਾ ਸਿਰਫ ਜੋੜੇ ਨੂੰ ਵੱਖ ਕਰਦਾ ਹੈ, ਸਗੋਂ ਪਤਨੀ ਤੇ ਬੱਚਿਆਂ ਦੀ ਆਰਥਿਕ ਸੁਰੱਖਿਆ ਵੀ ਯਕੀਨੀ ਬਣਾਉਂਦਾ ਹੈ। ਇਸ ਕਾਨੂੰਨ ਤਹਿਤ ਹਿੰਦੂ ਪਰਿਵਾਰਾਂ ਵੱਲੋਂ ਘੱਟ ਉਮਰ 'ਚ ਕੀਤੇ ਜਾਂਦੇ ਲੜਕੀਆਂ ਦੇ ਵਿਆਹਾਂ 'ਤੇ ਵੀ ਰੋਕ ਲੱਗੇਗੀ।
ਕੁਮਾਰ ਨੇ ਦੱਸਿਆ ਕਿ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਪਹਿਲਾਂ ਹਿੰਦੂ ਔਰਤਾਂ ਨੂੰ ਘੱਟ ਤਵੱਜੋਂ ਦਿੱਤੀ ਜਾਂਦੀ ਸੀ ਤੇ ਤਲਾਕ ਲੈਣ ਦਾ ਵੀ ਹੱਕ ਨਹੀਂ ਸੀ। ਉਨ੍ਹਾਂ ਕਿਹਾ ਇਸ ਬਿੱਲ ਨਾਲ ਔਰਤਾਂ ਨੂੰ ਪੁਰਾਣੇ ਰੂੜੀਵਾਦੀ ਰਿਵਾਜਾਂ ਤੋਂ ਛੁਟਕਾਰਾ ਮਿਲੇਗਾ। ਦੱਸ ਦੇਈਏ ਕਿ ਪਿਛਲੇ ਸੱਤ ਦਹਾਕਿਆਂ ਤੋਂ ਇਸ ਕਾਨੂੰਨ ਦੇ ਪਾਸ ਹੋਣ ਤੋਂ ਪਹਿਲਾਂ ਹਿੰਦੂ ਵਿਆਹਾਂ ਲਈ ਕੋਈ ਕਾਨੂੰਨੀ ਅਧਿਕਾਰ ਨਹੀਂ ਸੀ।