ਕੁੱਤੇ ਦੇ ਖਰਚੇ ਤੋਂ ਘੱਟ ਤਨਖਾਹ, 18 ਘੰਟੇ ਕੰਮ, ਛੁੱਟੀ ਨਹੀਂ, ਬ੍ਰਿਟੇਨ ਦੇ ਸਭ ਤੋਂ ਅਮੀਰ ਭਾਰਤੀ ਪਰਿਵਾਰ ਦੀਆਂ ਵਧੀਆਂ ਮੁਸ਼ਕਿਲਾਂ, ਜਾਣੋ ਮਾਮਲਾ
ਔਰਤ ਨੇ ਦੋਸ਼ ਲਾਇਆ ਕਿ ਉਸ ਤੋਂ ਦਿਨ ਵਿੱਚ 18-18 ਘੰਟੇ ਕੰਮ ਕਰਵਾਇਆ ਜਾਂਦਾ ਹੈ। ਇੰਨਾ ਹੀ ਨਹੀਂ ਹਫਤੇ ਦੌਰਾਨ ਕੋਈ ਛੁੱਟੀ ਨਹੀਂ ਦਿੱਤੀ ਗਈ। ਇਸ ਦੇ ਲਈ ਉਸ ਨੂੰ ਰੋਜ਼ਾਨਾ ਕਰੀਬ 656 ਰੁਪਏ ਦਿੱਤੇ ਜਾਂਦੇ ਸਨ। ਇਹ ਰਕਮ ਹਿੰਦੂਜਾ ਪਰਿਵਾਰ ਵੱਲੋਂ ਪਾਲਤੂ ਕੁੱਤੇ 'ਤੇ ਖਰਚ ਕੀਤੀ ਗਈ ਰਕਮ ਤੋਂ ਘੱਟ ਹੈ।
Hinduja Family Court Case: ਬ੍ਰਿਟੇਨ ਦਾ ਸਭ ਤੋਂ ਅਮੀਰ ਹਿੰਦੂਜਾ ਪਰਿਵਾਰ ਸਵਿਟਜ਼ਰਲੈਂਡ ਦੀ ਅਦਾਲਤ ਵਿੱਚ ਕਾਨੂੰਨੀ ਲੜਾਈ ਲੜ ਰਿਹਾ ਹੈ। ਇਹ ਲੜਾਈ ਸਟਾਫ ਨੂੰ ਬੰਧਕ ਬਣਾਉਣ ਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਨਾਲ ਸਬੰਧਤ ਹੈ। ਇਸ ਮਾਮਲੇ 'ਚ ਅਦਾਲਤ 'ਚ ਵਕੀਲ ਨੇ ਪਰਿਵਾਰ 'ਤੇ ਦੋਸ਼ ਲਗਾਇਆ ਕਿ ਉਹ ਆਪਣੇ ਨੌਕਰਾਂ ਨੂੰ ਜੋ ਤਨਖਾਹ ਦਿੰਦੇ ਹਨ, ਉਹ ਬਹੁਤ ਘੱਟ ਹੈ। ਉਹ ਹਰ ਮਹੀਨੇ ਆਪਣੇ ਪਾਲਤੂ ਕੁੱਤੇ 'ਤੇ ਇਸ ਤੋਂ ਵੱਧ ਖਰਚ ਕਰਦੇ ਹਨ। ਅਦਾਲਤ ਵਿੱਚ ਵਕੀਲ ਨੇ ਉਨ੍ਹਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਜਾਣੋ ਕੀ ਹੈ ਪੂਰਾ ਮਾਮਲਾ ?
ਦਰਅਸਲ, ਭਾਰਤੀ ਮੂਲ ਦੇ ਹਿੰਦੂਜਾ ਪਰਿਵਾਰ 'ਤੇ ਸਵਿਟਜ਼ਰਲੈਂਡ ਦੇ ਲੇਕ ਜੇਨੇਵਾ ਸਥਿਤ ਆਪਣੇ ਵਿਲਾ 'ਚ ਨਾ ਸਿਰਫ ਭਾਰਤੀ ਨੌਕਰਾਂ ਨੂੰ ਬੰਧਕ ਬਣਾਉਣ ਸਗੋਂ ਉਨ੍ਹਾਂ ਦਾ ਸ਼ੋਸ਼ਣ ਕਰਨ ਦਾ ਦੋਸ਼ ਹੈ। ਉਨ੍ਹਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਗਏ ਸਨ ਅਤੇ ਉਨ੍ਹਾਂ ਨੂੰ ਉਚਿਤ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਸਨ। ਹਿੰਦੂਜਾ ਪਰਿਵਾਰ 'ਤੇ ਭਾਰਤੀ ਕਾਮਿਆਂ ਦੀ ਕਥਿਤ ਤਸਕਰੀ ਦਾ ਦੋਸ਼ ਹੈ। ਇਸ ਮਾਮਲੇ 'ਚ ਸੋਮਵਾਰ ਨੂੰ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਖਿਲਾਫ ਮਨੁੱਖੀ ਤਸਕਰੀ ਦਾ ਮਾਮਲਾ ਸ਼ੁਰੂ ਹੋਇਆ।
A human trafficking trial began in Switzerland Monday against four members of the billionaire Hinduja family. Here's what we know: https://t.co/QqcHkAcqgC pic.twitter.com/G5PN9Ssep5
— Forbes (@Forbes) June 17, 2024
18-18 ਘੰਟੇ ਕੰਮ ਕਰਵਾਕੇ ਵੀ.....
ਅਦਾਲਤ 'ਚ ਸੁਣਵਾਈ ਦੌਰਾਨ ਵਕੀਲ ਨੇ ਹਿੰਦੂਜਾ ਪਰਿਵਾਰ 'ਤੇ ਆਪਣੇ ਨੌਕਰਾਂ ਤੋਂ ਨਿਰਧਾਰਤ ਸੀਮਾ ਤੋਂ ਵੱਧ ਕੰਮ ਲੈਣ ਦਾ ਦੋਸ਼ ਲਗਾਇਆ। ਉੱਥੇ ਕੰਮ ਕਰਨ ਵਾਲੀ ਇੱਕ ਔਰਤ ਨੇ ਦੋਸ਼ ਲਾਇਆ ਕਿ ਉਸ ਤੋਂ ਦਿਨ ਵਿੱਚ 18-18 ਘੰਟੇ ਕੰਮ ਕਰਵਾਇਆ ਜਾਂਦਾ ਹੈ। ਇੰਨਾ ਹੀ ਨਹੀਂ ਹਫਤੇ ਦੌਰਾਨ ਕੋਈ ਛੁੱਟੀ ਨਹੀਂ ਦਿੱਤੀ ਗਈ। ਇਸ ਦੇ ਲਈ ਉਸ ਨੂੰ ਰੋਜ਼ਾਨਾ ਕਰੀਬ 656 ਰੁਪਏ ਦਿੱਤੇ ਜਾਂਦੇ ਸਨ। ਇਹ ਰਕਮ ਹਿੰਦੂਜਾ ਪਰਿਵਾਰ ਵੱਲੋਂ ਪਾਲਤੂ ਕੁੱਤੇ 'ਤੇ ਖਰਚ ਕੀਤੀ ਗਈ ਰਕਮ ਤੋਂ ਘੱਟ ਹੈ। ਉਹ ਆਪਣੇ ਕੁੱਤੇ 'ਤੇ ਰੋਜ਼ਾਨਾ 2200 ਰੁਪਏ ਖਰਚ ਕਰਦਾ ਸੀ। ਇਸ ਤੋਂ ਇਲਾਵਾ ਇਸ ਪਰਿਵਾਰ 'ਤੇ ਇਹ ਵੀ ਦੋਸ਼ ਸੀ ਕਿ ਉਨ੍ਹਾਂ ਨੇ ਵਿਲਾ 'ਚ ਕੰਮ ਕਰਨ ਵਾਲੇ ਲੋਕਾਂ ਦੇ ਪਾਸਪੋਰਟ ਜ਼ਬਤ ਕਰ ਲਏ ਹਨ। ਸੁਣਵਾਈ ਦੌਰਾਨ ਵਕੀਲ ਨੇ ਅਦਾਲਤ ਨੂੰ ਹਿੰਦੂਜਾ ਪਰਿਵਾਰ ਦੇ ਮੈਂਬਰਾਂ ਨੂੰ ਸਾਢੇ ਪੰਜ ਸਾਲ ਦੀ ਸਜ਼ਾ ਦੇਣ ਦੀ ਬੇਨਤੀ ਕੀਤੀ।
ਹਿੰਦੂਜਾ ਪਰਿਵਾਰ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ
ਸੁਣਵਾਈ ਦੌਰਾਨ ਹਿੰਦੂਜਾ ਪਰਿਵਾਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ। ਪਰਿਵਾਰ ਨੇ ਕਿਹਾ ਕਿ ਨੌਕਰੀ ਸਬੰਧੀ ਅਦਾਲਤ ਵਿੱਚ ਦਿੱਤੀ ਗਈ ਜਾਣਕਾਰੀ ਗੁੰਮਰਾਹਕੁੰਨ ਹੈ। ਉਹ ਨੌਕਰਾਂ ਦਾ ਨਾ ਸਿਰਫ਼ ਸਤਿਕਾਰ ਕਰਦੇ ਨੇ ਸਗੋਂ ਉਨ੍ਹਾਂ ਨੂੰ ਉਚਿਤ ਤਨਖਾਹ ਵੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਵਕੀਲ ਵੱਲੋਂ ਪੇਸ਼ ਕੀਤੀ ਗਈ ਤਸਵੀਰ ਸਪੱਸ਼ਟ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਸੇਵਾਦਾਰਾਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਦੇ ਨਾਲ-ਨਾਲ ਰਿਹਾਇਸ਼ ਵੀ ਮੁਹੱਈਆ ਕਰਵਾਉਂਦੇ ਹਾਂ ਅਤੇ ਉਨ੍ਹਾਂ ਨੂੰ ਖਾਣਾ ਵੀ ਦਿੰਦੇ ਹਾਂ। ਅਜਿਹੇ ਵਿੱਚ ਇਹ ਕਹਿਣਾ ਉਚਿਤ ਨਹੀਂ ਹੈ ਕਿ ਨੌਕਰਾਂ ਨੂੰ ਘੱਟ ਤਨਖਾਹ ਦਿੱਤੀ ਗਈ ਸੀ।