ਪੜਚੋਲ ਕਰੋ
Advertisement
ਡੋਰੀਅਨ ਨੇ ਡਰਾਇਆ ਅਮਰੀਕਾ, ਟਰੰਪ ਨੇ ਕੀਤਾ ਦੌਰਾ ਰੱਦ
ਚੱਕਰਵਤੀ ਤੂਫ਼ਾਨ ਡੋਰੀਅਨ ਤੇਜ਼ ਰਫ਼ਤਾਰ ਨਾਲ ਅਮਰੀਕਾ ਦੇ ਫਲੋਰੀਡਾ ਵੱਲ ਵੱਧ ਰਿਹਾ ਹੈ। ਅਟਲਾਂਟਿਕ ਦੀਆਂ ਗਰਮ ਜਲ ਧਾਰਾਵਾਂ ਕਾਰਨ ਇਹ ਖ਼ਤਰਨਾਕ ਸ਼੍ਰੇਣੀ-3 ਦਾ ਤੂਫ਼ਾਨ ਬਣ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦੇ ਖ਼ਤਰੇ ਨੂੰ ਦੇਖਦਿਆਂ ਆਪਣੇ ਪੋਲੈਂਡ ਦਾ ਦੌਰਾ ਰੱਦ ਕਰ ਦਿੱਤਾ ਹੈ।
ਵਾਸ਼ਿੰਗਟਨ: ਚੱਕਰਵਤੀ ਤੂਫ਼ਾਨ ਡੋਰੀਅਨ ਤੇਜ਼ ਰਫ਼ਤਾਰ ਨਾਲ ਅਮਰੀਕਾ ਦੇ ਫਲੋਰੀਡਾ ਵੱਲ ਵੱਧ ਰਿਹਾ ਹੈ। ਅਟਲਾਂਟਿਕ ਦੀਆਂ ਗਰਮ ਜਲ ਧਾਰਾਵਾਂ ਕਾਰਨ ਇਹ ਖ਼ਤਰਨਾਕ ਸ਼੍ਰੇਣੀ-3 ਦਾ ਤੂਫ਼ਾਨ ਬਣ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦੇ ਖ਼ਤਰੇ ਨੂੰ ਦੇਖਦਿਆਂ ਆਪਣੇ ਪੋਲੈਂਡ ਦਾ ਦੌਰਾ ਰੱਦ ਕਰ ਦਿੱਤਾ ਹੈ। ਖ਼ਦਸ਼ਾ ਹੈ ਕਿ ਇਹ ਅਮਰੀਕਾ ਵਿੱਚ ਹੁਣ ਤਕ ਦਾ ਸਭ ਤੋਂ ਭਿਆਨਕ ਤੂਫ਼ਾਨ ਹੋਵੇਗਾ।
ਸਰਕਾਰ ਨੇ ਹਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਤਾਂ ਨਹੀਂ ਕਿਹਾ ਹੈ, ਪਰ ਚੌਕਸੀ ਵਧਾ ਦਿੱਤੀ ਗਈ ਹੈ। ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਹੁਣ ਰਾਸ਼ਟਰਪਤੀ ਟਰੰਪ ਦੀ ਥਾਂ ਉਪ-ਰਾਸ਼ਟਰਪਤੀ ਮਾਈਕ ਪੇਂਸ ਨੂੰ ਪੋਲੈਂਡ ਭੇਜਿਆ ਜਾਵੇਗਾ। ਟਰੰਪ ਨੇ ਵੀਰਵਾਰ ਨੂੰ ਟਵੀਟ ਕਰ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਤੂਫ਼ਾਨ ਡੋਰੀਅਨ ਐਤਵਾਰ ਨੂੰ ਦੇਰ ਰਾਤ ਸਮੇਂ ਫਲੋਰੀਡਾ ਨਾਲ ਟਕਰਾਏਗਾ।There's an increasing chance for #Dorian to bring a triple-threat of dangers to the Florida east coast... 🌊life-threatening storm surge 🌬️devastating hurricane-force winds 🌧️heavy rains The onset of tropical storm force winds could be as soon as Saturday evening. Prepare NOW. pic.twitter.com/Moes49tcyu
— National Weather Service (@NWS) August 29, 2019
ਫਲੋਰੀਡਾ ਦੇ ਗਵਰਨਰ ਰਾਨ ਡੀਸਾਂਟਿਸ ਨੇ ਸੂਬੇ ਵਿੱਚ ਐਮਰਜੈਂਸੀ ਐਲਾਨ ਦਿੱਤੀ ਹੈ। ਉਨ੍ਹਾਂ ਘੱਟੋ-ਘੱਟ ਸੱਤ ਦਿਨਾਂ ਲਈ ਭੋਜਨ ਤੇ ਪਾਣੀ ਜਮ੍ਹਾਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਾਲ 2017 ਵਿੱਚ ਅਮਰੀਕਾ ਦੇ ਪਿਊਟੋ ਰਿਕੋ ਵਿੱਚ ਦੋ ਭਿਆਨਕ ਤੂਫ਼ਾਨਾਂ ਨੇ ਭਿਆਨਕ ਤਬਾਹੀ ਮਚਾਈ ਸੀ, ਜਿਸ ਵਿੱਚ 3,000 ਲੋਕਾਂ ਦੀ ਮੌਤ ਹੋ ਗਈ ਸੀ।Hurricane Dorian looks like it will be hitting Florida late Sunday night. Be prepared and please follow State and Federal instructions, it will be a very big Hurricane, perhaps one of the biggest!
— Donald J. Trump (@realDonaldTrump) August 29, 2019
— Donald J. Trump (@realDonaldTrump) August 29, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਨਰਲ ਨੌਲਜ
ਪੰਜਾਬ
Advertisement