(Source: ECI/ABP News/ABP Majha)
ਜਹਾਜ਼ 'ਤੇ ਸਾਮਾਨ ਚੜ੍ਹਾਉਣ ਆਈ ਗੱਡੀ ਨੇ ਪਾਈਆਂ ਭਾਜੜਾਂ, ਵੇਖੋ ਵਾਇਰਲ ਵੀਡੀਓ
ਕੋਲ ਖੜੇ ਜਹਾਜ਼ ਵਿੱਚ ਸਵਾਰ ਯਾਤਰੀ ਨੇ ਇਹ ਵੀਡੀਓ ਆਪਣੇ ਕੈਮਰੇ ਵਿੱਚ ਕੈਦ ਕਰ ਲਈ ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਡੋਨਲਡ ਟਰੰਪ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।
ਚੰਡੀਗੜ੍ਹ: ਸ਼ਿਕਾਗੋ ਦੇ O'Hare ਹਵਾਈ ਅੱਡੇ ਤੋਂ ਮਜ਼ੇਦਾਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਜਹਾਜ਼ 'ਤੇ ਸਾਮਾਨ ਲੱਦਣ ਆਈ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ ਉੱਥੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਭਾਜੜਾਂ ਪੈ ਜਾਂਦੀਆਂ ਹਨ। ਗੱਡੀ ਬੇਕਾਬੂ ਹੋ ਕੇ ਕਈ ਚੱਕਰ ਲਾਉਂਦੀ ਹੈ। ਆਸ-ਪਾਸ ਖੜੇ ਕਾਮੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਪਰ ਸਭ ਬੇਕਾਰ। ਆਖਰ ਇੱਕ ਹੋਰ ਗੱਡੀ ਦੀ ਮਦਦ ਨਾਲ ਬਕਾਬੂ ਕਾਰਟ ਨੂੰ ਰੋਕਿਆ ਜਾਂਦਾ ਹੈ।
ਹਾਲਾਂਕਿ ਇਸ ਪ੍ਰਕਿਰਿਆ ਵਿੱਚ ਬੇਕਾਬੂ ਗੱਡੀ 'ਤੇ ਲੱਦਿਆ ਸਾਰਾ ਸਾਮਾਨ ਖਰਾਬ ਹੋ ਜਾਂਦਾ ਹੈ। ਕੋਲ ਖੜੇ ਜਹਾਜ਼ ਵਿੱਚ ਸਵਾਰ ਯਾਤਰੀ ਨੇ ਇਹ ਵੀਡੀਓ ਆਪਣੇ ਕੈਮਰੇ ਵਿੱਚ ਕੈਦ ਕਰ ਲਈ ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।
Great job, just in time! https://t.co/KMUXtO8IYz
— Donald J. Trump (@realDonaldTrump) October 1, 2019
ਫੋਕਸ ਨਿਊਜ਼ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ 'ਤੇ ਖੂਬ ਲੋਕਾਂ ਦੇ ਕੁਮੈਂਟ ਆ ਰਹੇ ਹਨ। ਕਾਫੀ ਰੀਟਵੀਟ ਵੀ ਕੀਤੇ ਜਾ ਰਹੇ ਹਨ। ਕਈ ਲੋਕ ਤਾਂ ਇਸ ਬੇਕਾਬੂ ਹੋਏ ਕਾਰਟ ਨੂੰ ਅਮਰੀਕਾ ਨਾਲ ਜੋੜ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'Cart was America under obama admin.. then trump won. ????' ਯਾਨੀ ਬੇਕਾਬੀ ਕਾਰਟ ਅਮਰੀਕਾ ਹੈ, ਜੋ ਪਹਿਲਾਂ ਓਬਾਮਾ ਦੇ ਅਧੀਨ ਸੀ ਤੇ ਫਿਰ ਟਰੰਪ ਜਿੱਤ ਗਏ।
Also a live look in to the Trump administration.
— Moderately Civil (@DavidAJChi) October 1, 2019
Alderman it was a beverage cart out of control .... kinda like the #45 administration on Washington....no luggage were hurt in this video. ????
— Achilles Vlahopoulos (@STCAlex1961) October 1, 2019
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904