ਪੜਚੋਲ ਕਰੋ
(Source: ECI/ABP News)
ਪਾਕਿਸਤਾਨ: ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਓਸਾਮਾ ਬਿਨ ਲਾਦੇਨ ਨੂੰ ਕਿਹਾ 'ਸ਼ਹੀਦ'
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਦੀ ਸੰਸਦ ਵਿੱਚ ਵਿਵਾਦਪੂਰਨ ਬਿਆਨ ਦਿੱਤਾ ਹੈ। ਉਸਨੇ ਅਲ ਕਾਇਦਾ ਦੇ ਨੇਤਾ ਓਸਾਮਾ ਬਿਨ ਲਾਦੇਨ ਨੂੰ 'ਸ਼ਹੀਦ' ਦੱਸਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਅਮਰੀਕਾ ਦੇ ਅੱਤਵਾਦ ਵਿਰੁੱਧ ਲੜਾਈ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ ਸੀ।
![ਪਾਕਿਸਤਾਨ: ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਓਸਾਮਾ ਬਿਨ ਲਾਦੇਨ ਨੂੰ ਕਿਹਾ 'ਸ਼ਹੀਦ' Imran Khan Calls Osama Bin Laden Martyr ਪਾਕਿਸਤਾਨ: ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਓਸਾਮਾ ਬਿਨ ਲਾਦੇਨ ਨੂੰ ਕਿਹਾ 'ਸ਼ਹੀਦ'](https://static.abplive.com/wp-content/uploads/sites/5/2020/06/26010613/Imran-khan.jpg?impolicy=abp_cdn&imwidth=1200&height=675)
ਇਸਲਾਮਾਬਾਦ: ਅੱਤਵਾਦ ਦੇ ਖਾਤਮੇ ਲਈ ਪਾਕਿਸਤਾਨ ਦਾ ਕੀ ਰਵੱਈਆ ਹੈ, ਇਹ ਦੇਸ਼ ਦੀ ਸੰਸਦ ਵਿਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਿਆਨ ਤੋਂ ਸਾਫ ਹੋ ਗਿਆ ਹੈ। ਦੁਨੀਆ ਭਰ ਵਿਚ ਭਿਆਨਕ ਅੱਤਵਾਦੀ ਹਮਲੇ ਕਰਨ ਵਾਲੇ ਅਲ ਕਾਇਦਾ ਦੇ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਨੂੰ ਖ਼ਾਨ ਨੇ 'ਸ਼ਹੀਦ' ਕਰਾਰ ਦਿੱਤਾ ਹੈ। ਖ਼ਾਨ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ ਜਦੋਂ ਉਹ ਪਹਿਲਾਂ ਹੀ ਅੰਤਰਰਾਸ਼ਟਰੀ ਸਟੇਜ 'ਤੇ ਅੱਤਵਾਦ ਖਿਲਾਫ ਕੋਈ ਕਦਮ ਨਾ ਚੁੱਕਣ ਅਤੇ ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇਣ ਦੇ ਦੋਸ਼ ਲੱਗ ਰਹੇ ਹਨ।
ਇੰਨਾ ਹੀ ਨਹੀਂ, ਖ਼ਾਨ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦ ਖਿਲਾਫ ਲੜਾਈ ਵਿਚ ਅਮਰੀਕਾ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਸੀ। ਅਮਰੀਕਾ ‘ਤੇ ਵਰ੍ਹਦਿਆਂ ਇਮਰਾਨ ਨੇ ਕਿਹਾ ਕਿ ਅਮਰੀਕੀ ਫੌਜਾਂ ਨੇ ਪਾਕਿਸਤਾਨ ‘ਚ ਦਾਖਲ ਹੋ ਕੇ ਲਾਦੇਨ ਨੂੰ ‘ਸ਼ਹੀਦ’ ਕੀਤਾ ਅਤੇ ਪਾਕਿਸਤਾਨ ਨੂੰ ਕੁਝ ਵੀ ਨਹੀਂ ਦੱਸਿਆ ਅਤੇ ਇਸ ਤੋਂ ਬਾਅਦ ਪੂਰੀ ਦੁਨੀਆ ਨੇ ਪਾਕਿਸਤਾਨ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ।
'ਪਾਕਿਸਤਾਨੀਆਂ ਨੂੰ ਮੁਸੀਬਤ ਚੁੱਕਣੀ ਪਈ':
ਖ਼ਾਨ ਨੇ ਕਿਹਾ ਕਿ ਪਾਕਿਸਤਾਨ ਨੇ ਅਮਰੀਕਾ ਦੇ ਅੱਤਵਾਦ ਵਿਰੁੱਧ ਲੜਾਈ ਵਿਚ ਆਪਣੇ 70 ਹਜ਼ਾਰ ਲੋਕਾਂ ਨੂੰ ਗਵਾ ਲਿਆ ਸੀ। ਇਸ ਘਟਨਾ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਾਲ 2010 ਤੋਂ ਬਾਅਦ ਪਾਕਿਸਤਾਨ ‘ਚ ਡਰੋਨ ਹਮਲੇ ਹੋਏ ਸੀ ਅਤੇ ਸਰਕਾਰ ਨੇ ਸਿਰਫ ਇਸ ਦੀ ਨਿਖੇਧੀ ਕੀਤੀ ਸੀ।
ਪਹਿਲਾਂ ਵੀ ਦਿਖਾਏ ਨੇ ਨਰਮ ਤੇਵਰ:
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਮਰਾਨ ਨੇ ਅਜਿਹਾ ਵਿਵਾਦਪੂਰਨ ਬਿਆਨ ਦਿੱਤਾ ਹੈ। ਉਹ ਓਸਾਮਾ ਪ੍ਰਤੀ ਨਰਮ ਵੀ ਦਿਖਾਈ ਦਿੰਦਾ ਹੈ। ਉਸ ਨੇ ਕਈ ਵਾਰ ਉਸ ਨੂੰ ਅੱਤਵਾਦੀ ਹੋਣ ਤੋਂ ਇਨਕਾਰ ਕੀਤਾ ਹੈ। ਉਸਨੇ ਤਾਲਿਬਾਨ ਲੜਾਕਿਆਂ ਨੂੰ 'ਭਰਾ' ਵੀ ਕਿਹਾ ਹੈ।
ਐਫਏਟੀਐਫ, ਯੂਐਸ ਨੇ ਅੱਤਵਾਦ ‘ਤੇ ਘੇਰਿਆ:
ਖ਼ਾਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਵਿੱਤੀ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਨੇ ਬੁੱਧਵਾਰ ਨੂੰ ਫੈਸਲਾ ਕੀਤਾ ਸੀ ਕਿ ਪਾਕਿਸਤਾਨ ਨੂੰ ਫਿਲਹਾਲ ਗ੍ਰੇਅ ਲਿਸਟ ਵਿੱਚ ਰੱਖਿਆ ਜਾਵੇਗਾ ਕਿਉਂਕਿ ਉਹ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੀਆਂ ਸੰਸਥਾਵਾਂ ਨੂੰ ਪਹੁੰਚਣ ਵਾਲੇ ਫੰਡਾਂ ‘ਤੇ ਨਕੇਲ ਕੱਸਣ ‘ਚ ਕਾਮਯਾਬ ਨਹੀਂ ਹੋ ਸਕਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)