Imran Khan Issue: 'ਹੋ ਸਕਦਾ ਮੇਰਾ ਆਖਰੀ ਟਵੀਟ ਹੋਵੇ...', ਆਖਿਰ ਇਮਰਾਨ ਖ਼ਾਨ ਨੇ ਕਿਉਂ ਕੀਤਾ ਇਹ ਦਾਅਵਾ?
Imran Khan Case: ਇਮਰਾਨ ਖਾਨ ਨੇ ਕਿਹਾ ਕਿ ਅੱਜ ਮੈਨੂੰ ਡਰ ਹੈ ਕਿ ਪਾਕਿਸਤਾਨ ਤਬਾਹੀ ਦੇ ਰਾਹ 'ਤੇ ਚਲਾ ਗਿਆ ਹੈ। ਜੇਕਰ ਅਸੀਂ ਹੁਣ ਕੰਟਰੋਲ ਨਹੀਂ ਕਰਦੇ, ਤਾਂ ਅਸੀਂ ਉੱਥੇ ਨਾ ਪਹੁੰਚ ਜਾਈਏ, ਜਿੱਥੋਂ ਵਾਪਿਸ ਨਹੀਂ ਆ ਸਕਦੇ।
Pakistan: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਪ੍ਰਧਾਨ ਇਮਰਾਨ ਖ਼ਾਨ ਇੱਕ ਵਾਰ ਫਿਰ ਮੁਸੀਬਤ ਵਿੱਚ ਫਸ ਗਏ ਹਨ। ਉਨ੍ਹਾਂ ਨੂੰ ਇਕ ਵਾਰ ਫਿਰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਮੇਰੀ ਅਗਲੀ ਗ੍ਰਿਫਤਾਰੀ ਤੋਂ ਪਹਿਲਾਂ ਇਹ ਮੇਰਾ ਆਖਰੀ ਟਵੀਟ ਹੋ ਸਕਦਾ ਹੈ। ਜਾਣਕਾਰੀ ਦਿੰਦਿਆਂ ਪੀਟੀਆਈ ਆਗੂ ਨੇ ਦੱਸਿਆ ਕਿ ਪੁਲਿਸ ਨੇ ਮੇਰੇ ਘਰ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ।
ਇਮਰਾਨ ਖਾਨ ਨੇ ਕਿਹਾ ਕਿ ਅੱਜ ਮੈਨੂੰ ਡਰ ਹੈ ਕਿ ਪਾਕਿਸਤਾਨ ਤਬਾਹੀ ਦੇ ਰਾਹ 'ਤੇ ਚਲਾ ਗਿਆ ਹੈ। ਜੇਕਰ ਅਸੀਂ ਹੁਣ ਕੰਟਰੋਲ ਨਹੀਂ ਕਰਦੇ, ਤਾਂ ਅਸੀਂ ਉੱਥੇ ਨਾ ਪਹੁੰਚ ਜਾਈਏ, ਜਿੱਥੋਂ ਵਾਪਿਸ ਨਹੀਂ ਆ ਸਕਦੇ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਇੱਕ ਸਾਲ ਤੋਂ ਇਮਰਾਨ ਖ਼ਾਨ ਨੂੰ ਰੋਕਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
Probably my last tweet before my next arrest .
— Imran Khan (@ImranKhanPTI) May 17, 2023
Police has surrounded my house.https://t.co/jsGck6uFRj
ਇਹ ਵੀ ਪੜ੍ਹੋ: ਹੁਣ ਆਸਟ੍ਰੇਲੀਆ ਵਿੱਚ ਨਹੀਂ ਜਾਪਾਨ 'ਚ ਹੋਵੇਗੀ QUAD ਦੀ ਮੀਟਿੰਗ, ਜਾਣੋ ਇਸ ਗਰੁੱਪ ਦੀ ਅਹਿਮੀਅਤ...
ਪੀਟੀਆਈ ਚੀਫ ਨੇ ਕਿਉਂ ਕਹੀ ਇਹ ਗੱਲ?
ਪੀਟੀਆਈ ਦੇ ਮੁਖੀ ਇਮਰਾਨ ਖਾਨ ਨੇ ਕਿਹਾ, "ਮੈਨੂੰ ਅੱਜ ਡਰ ਹੈ ਕਿ ਪਾਕਿਸਤਾਨ ਉਸ ਰਸਤੇ 'ਤੇ ਚੱਲ ਪਿਆ ਹੈ ਜੋ ਮੇਰੇ ਦੇਸ਼ ਦੀ ਤਬਾਹੀ ਦਾ ਰਾਹ ਹੈ। ਮੈਨੂੰ ਡਰ ਹੈ ਕਿ ਜੇਕਰ ਹੁਣ ਸਿਆਣਪ ਨਾ ਵਰਤੀ ਗਈ ਤਾਂ ਅਸੀਂ ਉੱਥੇ ਨਾਂ ਪਹੁੰਚ ਜਾਈਏ, ਜਿੱਥੇ ਅਸੀਂ ਮੁਲਕ ਦੇ ਟੁਕੜਿਆਂ ਨੂੰ ਇਕੱਠਾ ਨਹੀਂ ਕਰ ਸਕਦੇ। ਇੱਕ ਸਾਲ ਤੋਂ ਦੇਸ਼ ਵਿੱਚ ਹਫੜਾ-ਦਫੜੀ ਮਚੀ ਹੋਈ ਹੈ। ਪੂਰਾ ਜ਼ੋਰ ਲਾਇਆ ਹੋਇਆ ਹੈ। ਇਮਰਾਨ ਖਾਨ ਦਾ ਇਹ ਰਾਹ ਬੰਦ ਹੋਣਾ ਚਾਹੀਦਾ ਹੈ ਕਿ ਇਹ ਦੇਸ਼ ਲਈ ਬਹੁਤ ਮਾੜਾ ਹੈ। ਚੋਣਾਂ ਨਾ ਹੋਣ, ਸੰਵਿਧਾਨ ਦੀ ਗੱਲ ਨਾ ਹੋਵੇ, ਸੁਪਰੀਮ ਕੋਰਟ ਨੂੰ ਜਲੀਲ ਕੀਤਾ ਜਾਵੇ। ਕੁਝ ਵੀ ਕੀਤਾ ਜਾਵੇ ਪਰ ਇਮਰਾਨ ਖ਼ਾਨ ਨੂੰ ਨਾ ਆਉਣ ਦਿੱਤਾ ਜਾਵੇ।"
ਇਹ ਵੀ ਪੜ੍ਹੋ: ਪੁਲਿਸ ਨੇ ਘੇਰਿਆ ਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖਾਨ ਦਾ ਘਰ, 30 ਤੋਂ 40 ਅੱਤਵਾਦੀ ਲੁਕੇ ਹੋਣ ਦਾ ਇਨਪੁਟ, ਫੌਜੀ ਕਾਰਵਾਈ ਦੀ ਤਿਆਰੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।