ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ ਚ ਹੰਗਾਮਾ, ਆਰਮੀ ਹੈਡਕੁਆਟਰ 'ਚ ਪ੍ਰਦਰਸ਼ਨਕਾਰੀਆਂ ਨੇ ਕੀਤਾ ਪਥਰਾਅ
Imran khan arrested: ਸਾਬਕਾ ਪੀਐਮ ਦੀ ਗ੍ਰਿਫਤਾਰੀ ਤੋਂ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਦੇ ਸਮਰਥਕ ਲਾਹੌਰ ਕੈਂਟ ਵਿੱਚ ਸਥਿਤ ਕੋਰ ਕਮਾਂਡਰ ਹਾਊਸ ਦੇ ਘਰ ਵਿੱਚ ਦਾਖਲ ਹੋ ਗਏ।
Imran khan arrested: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪਾਕਿਸਤਾਨ ਰੇਂਜਰਾਂ ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹੰਗਾਮ ਸ਼ੁਰੂ ਹੋ ਗਿਆ ਹੈ। ਦੱਸ ਦਈਏ ਕਿ ਸਾਬਕਾ ਪੀਐਮ ਦੀ ਗ੍ਰਿਫਤਾਰੀ ਤੋਂ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਦੇ ਸਮਰਥਕ ਲਾਹੌਰ ਕੈਂਟ ਵਿੱਚ ਸਥਿਤ ਕੋਰ ਕਮਾਂਡਰ ਹਾਊਸ ਦੇ ਘਰ ਵਿੱਚ ਦਾਖਲ ਹੋ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਹੈ।
"ਕਿਹਾ ਸੀ ਨਾ ਇਮਰਾਨ ਖ਼ਾਨ ਨੂੰ ਨਾ ਛੇੜਿਓ" (ਚੇਤਾਵਨੀ ਦਿੱਤੀ ਸੀ, ਇਮਰਾਨ ਖ਼ਾਨ ਨੂੰ ਤੰਗ ਨਾ ਕਰਿਓ)", ਪ੍ਰਦਰਸ਼ਨਕਾਰੀ ਦੀ ਭੀੜ ਵਿੱਚੋਂ ਕੁਝ ਪ੍ਰਦਰਸ਼ਨਕਾਰੀਆਂ ਨੂੰ ਕੋਰ ਕਮਾਂਡਰਾਂ ਦੇ ਘਰ ਦੇ ਬਾਹਰ ਸੁਰੱਖਿਆ ਕਰਮਚਾਰੀਆਂ ਨੂੰ ਹੱਥੋਪਾਈ ਕਰਦੇ ਹੋਏ ਇਹ ਕਹਿੰਦੇ ਸੁਣਿਆ ਗਿਆ। ਇਮਰਾਨ ਖਾਨ ਦੇ ਸਮਰਥਕ ਵੀ ਆਰਮੀ ਹੈੱਡਕੁਆਰਟਰ ਦੇ ਬਾਹਰ ਇਕੱਠੇ ਹੋ ਗਏ ਅਤੇ ਕੈਂਪਸ ਵਿੱਚ ਦਾਖਲ ਹੋਣ ਤੋਂ ਪਹਿਲਾਂ ਪੱਥਰ ਸੁੱਟੇ। ਇਹ ਪਹਿਲਾ ਮੌਕਾ ਸੀ ਜਦੋਂ ਫੌਜ ਦੇ ਹੈੱਡਕੁਆਰਟਰ 'ਤੇ ਹਮਲਾ ਹੋਇਆ ਸੀ।
#BREAKING: Reports emerging of large scale violence, arson, clashes and rioting in many parts of Pakistan after Imran Khan’s arrest by Pakistan Rangers. Mob has attacked Pakistan Army’s Mardan Cantt. Corps Commander home in Lahore attacked and broken to pieces. Several memorials… pic.twitter.com/mNBUSnLXOk
— Aditya Raj Kaul (@AdityaRajKaul) May 9, 2023
Imran Khan supporters have broken into the Corps Commander’s home in Lahore. pic.twitter.com/7x66oYuKrP
— Dr. Ayesha Ray (@DrAyeshaRay) May 9, 2023
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਰਾਜਧਾਨੀ ਇਸਲਾਮਾਬਾਦ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਪਾਕਿਸਤਾਨ ਰੇਂਜਰਾਂ ਨੇ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗ੍ਰਿਫਤਾਰ ਕੀਤਾ ਹੈ। ਇਮਰਾਨ ਨੂੰ 'ਅਲਕਾਦਿਰ ਟਰੱਸਟ ਕੇਸ' 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੀਟੀਆਈ ਨੇਤਾ ਇਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਗੁੱਸੇ 'ਚ ਆ ਗਏ ਹਨ। ਪੀਟੀਆਈ ਨੇ ਇਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: Imran Khan Arrested : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਗ੍ਰਿਫਤਾਰ