Pakistan: ਸਿਮਾ ਹੈਦਰ ਤੋਂ ਬਾਅਦ ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਨਿਸ਼ਾਨੇ ਤੇਜ਼, ਹਿੰਦੂ ਵਪਾਰੀ ਦੀਆਂ ਤਿੰਨ ਲੜਕੀਆਂ ਅਗਵਾਹ, ਜ਼ਬਰੀ ਬਦਲਿਆ ਧਰਮ
three Hindu sisters were abducted : ਪਾਕਿਸਤਾਨ ਦੇ ਦਰੇਵਾਰ ਇਤੇਹਾਦ ਦੇ ਮੁਖੀ ਸ਼ਿਵ ਕਾਚੀ ਨੇ ਦੱਸਿਆ ਕਿ ਇਹ ਘਟਨਾ ਸਿੰਧ ਸੂਬੇ ਦੇ ਧਾਰਕੀ ਇਲਾਕੇ 'ਚ ਵਾਪਰੀ ਹੈ। ਉਨ੍ਹਾਂ ਕਿਹਾ ਕਿ ਹਿੰਦੂ ਉਦਯੋਗਪਤੀ ਲੀਲਾਰਾਮ ਦੀਆਂ ਬੇਟੀਆਂ ਚਾਂਦਨੀ...
Pakistan: ਕਰਾਚੀ - ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰੇ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਵਿੱਚ ਫਿਰ ਚਾਹੇ ਹਿੰਦੂ ਧਰਮ ਦੇ ਲੋਕ ਸ਼ਾਮਲ ਹੋਣ ਜਾਂ ਫਿਰ ਸਿੱਖ ਧਰਮ ਦੇ ਘੱਟ ਗਿਣਤੀ ਭਾਈਚਾਰੇ ਦੇ ਲੋਕ ਆਉਣ। ਇਹਨਾਂ ਘੱਟ ਗਿਣਤੀਆਂ ਦੇ ਜ਼ਬਰੀ ਧਰਮ ਪਰਿਵਰਤਨ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ।
ਇਸੇ ਤਹਿਤ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਰਹਿਣ ਵਾਲੇ ਇਕ ਹਿੰਦੂ ਉਦਯੋਗਪਤੀ ਦੀਆਂ ਤਿੰਨ ਧੀਆਂ ਨੂੰ ਅਗਵਾ ਕਰ ਕੇ ਜ਼ਬਰੀ ਧਰਮ ਤਬਦੀਲ ਕਰਵਾਇਆ ਗਿਆ ਅਤੇ ਫਿਰ ਮੁਸਲਿਮ ਮਰਦਾਂ ਨਾਲ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਗਿਆ। ਦੇਸ਼ ਵਿਚ ਘੱਟ ਗਿਣਤੀਆਂ ਦੇ ਅਧਿਕਾਰਾਂ ਲਈ ਕੰਮ ਕਰ ਰਹੀ ਇਕ ਉੱਚ ਸੰਸਥਾ ਨੇ ਇਹ ਜਾਣਕਾਰੀ ਦਿੱਤੀ।
ਪਾਕਿਸਤਾਨ ਦੇ ਦਰੇਵਾਰ ਇਤੇਹਾਦ ਦੇ ਮੁਖੀ ਸ਼ਿਵ ਕਾਚੀ ਨੇ ਦੱਸਿਆ ਕਿ ਇਹ ਘਟਨਾ ਸਿੰਧ ਸੂਬੇ ਦੇ ਧਾਰਕੀ ਇਲਾਕੇ 'ਚ ਵਾਪਰੀ ਹੈ। ਉਨ੍ਹਾਂ ਕਿਹਾ ਕਿ ਹਿੰਦੂ ਉਦਯੋਗਪਤੀ ਲੀਲਾਰਾਮ ਦੀਆਂ ਬੇਟੀਆਂ ਚਾਂਦਨੀ, ਰੋਸ਼ਨੀ ਅਤੇ ਪਰਮੀਸ਼ ਕੁਮਾਰੀ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਫਿਰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ।
ਉਨ੍ਹਾਂ ਕਿਹਾ, “ਇਹ ਧਰਮ ਪਰਿਵਰਤਨ ਪੀਰ ਜਾਵੇਦ ਅਹਿਮਦ ਕਾਦਰੀ ਨੇ ਕਰਵਾਇਆ ਸੀ ਅਤੇ ਫਿਰ ਉਨ੍ਹਾਂ ਲੜਕੀਆਂ ਦੇ ਮੁਸਲਿਮ ਮਰਦਾਂ ਨਾਲ ਵਿਆਹ ਕਰਵਾ ਦਿੱਤਾ ਗਿਆ।
ਸ਼ਿਵ ਕਾਚੀ ਨੇ ਦੱਸਿਆ ਕਿ ਉਨ੍ਹਾਂ ਦੇ ਸੰਗਠਨ ਦੇ ਮੰਚ ਵੱਲੋਂ ਬਾਰ-ਬਾਰ ਅਪੀਲ ਅਤੇ ਬੇਨਤੀ ਕਰਨ ਦੇ ਬਾਵਜੂਦ ਹਿੰਦੂ ਲੜਕੀਆਂ ਦੀ ਜਬਰਦਸਤੀ ਧਰਮ ਤਬਦੀਲੀ ਲਗਾਤਾਰ ਜਾਰੀ ਹੈ। ਪੁਲਿਸ ਅਤੇ ਪ੍ਰਸ਼ਾਸਨ ਦੋਸ਼ੀਆਂ ਨੂੰ ਫੜ ਨਹੀਂ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿੰਨੇ ਭੈਣਾਂ ਦਾ ਵਿਆਹ ਉਨ੍ਹਾਂ ਵਿਅਕਤੀਆਂ ਨਾਲ ਹੋਇਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਅਗਵਾ ਕੀਤਾ ਸੀ।
ਕਾਚੀ ਨੇ ਦਾਅਵਾ ਕੀਤਾ ਕਿ ਸੀਮਾ ਹੈਦਰ ਨਾਲ ਜੁੜੀ ਘਟਨਾ ਤੋਂ ਬਾਅਦ ਇਲਾਕੇ ਵਿਚ ਹਿੰਦੂ ਭਾਈਚਾਰੇ 'ਤੇ ਹਮਲਿਆਂ ਦੀਆਂ ਘਟਨਾਵਾਂ ਵਧ ਗਈਆਂ ਹਨ। ਇਕ ਪਾਕਿਸਤਾਨੀ ਅਤੇ ਚਾਰ ਬੱਚਿਆਂ ਦੀ ਮਾਂ ਸੀਮਾ ਹੈਦਰ ਚੋਰੀ ਭਾਰਤ ਵਿਚ ਦਾਖਲ ਹੋ ਗਈ ਸੀ ਤਾਂ ਜੋ ਉਹ ਸਚਿਨ ਮੀਨਾ ਨਾਂ ਦੇ ਇਕ ਹਿੰਦੂ ਵਿਅਕਤੀ ਨਾਲ ਰਹਿ ਸਕੇ। ਦੋਵਾਂ ਦੀ ਦੋਸਤੀ ਆਨਲਾਈਨ ਗੇਮਿੰਗ ਰਾਹੀਂ ਹੋਈ ਸੀ। ਸੀਮਾ ਹੈਦਰ ਨੇ ਹੁਣ ਰਾਸ਼ਟਰਪਤੀ ਤੋਂ ਦਇਆ ਦੀ ਅਰਜ਼ੀ ਲਗਾਈ ਹੈ ਕਿ ਉਸ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇ। ਪੁਲਿਸ ਨੂੰ ਸੀਮਾ ਹੈਦਰ 'ਤੇ ਸ਼ੱਕ ਹੈ ਕਿ ਉਹ ਪਾਕਿਸਤਾਨੀ ਜਾਸੂਸ ਹੋ ਸਕਦੀ ਹੈ।