ਪੜਚੋਲ ਕਰੋ

India Aid To Afghanistan: ਅਫਗਾਨਿਸਤਾਨ ਨੂੰ ਭਾਰਤ ਤੋਂ 200 ਕਰੋੜ ਰੁਪਏ ਦੀ ਮਦਦ, ਤਾਲਿਬਾਨ ਨੇ ਬਜਟ 'ਤੇ ਦਿੱਤਾ ਇਹ ਬਿਆਨ

India Afghanistan News: ਅਗਸਤ 2021 ਵਿੱਚ, ਜਦੋਂ ਤਾਲਿਬਾਨ ਨੇ ਕਾਬੁਲ ਉੱਤੇ ਕਬਜ਼ਾ ਕੀਤਾ, ਅਫਗਾਨਿਸਤਾਨ ਤੇ ਭਾਰਤ ਦੇ ਸਬੰਧ ਤਣਾਅਪੂਰਨ ਹੋ ਗਏ। ਭਾਰਤ ਵਿੱਚ ਜ਼ਿਆਦਾਤਰ ਪ੍ਰੋਜੈਕਟ ਮੁਸ਼ਕਲ ਵਿੱਚ ਸਨ।

India-Afghanistan Ties: ਅਫਗਾਨਿਸਤਾਨ 'ਚ ਲੋਕਤੰਤਰੀ ਸਰਕਾਰ ਦਾ ਤਖਤਾ ਪਲਟ ਕੇ ਸੱਤਾ 'ਚ ਆਏ ਤਾਲਿਬਾਨ  (Taliban) ਆਪਣੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਵਿਦੇਸ਼ਾਂ ਨਾਲ ਸਬੰਧ ਸੁਧਾਰਨ 'ਤੇ ਜ਼ੋਰ ਦੇ ਰਹੇ ਹਨ। ਇਸੇ ਸਿਲਸਿਲੇ 'ਚ ਤਾਲਿਬਾਨ ਨੇ ਵੀਰਵਾਰ ਨੂੰ ਭਾਰਤ ਦੇ ਕੇਂਦਰੀ ਬਜਟ 2023-24 ਦਾ (Indian Budget 2023-24) ਸੁਆਗਤ ਕਰਦੇ ਹੋਏ ਕਿਹਾ ਕਿ ਅਫਗਾਨਿਸਤਾਨ ਨੂੰ ਭਾਰਤ ਦੀ ਮਦਦ ਦੇ ਐਲਾਨ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਅਤੇ ਵਿਸ਼ਵਾਸ ਨੂੰ ਬਿਹਤਰ ਬਣਾਉਣ 'ਚ ਮਦਦ ਮਿਲੇਗੀ।

ਅਫਗਾਨ ਤਾਲਿਬਾਨ ਨੇ ਭਾਰਤ ਸਰਕਾਰ ਦੀ ਕੀਤੀ ਤਾਰੀਫ 

ਨਿਊਜ਼ ਏਜੰਸੀ ਏਐਨਆਈ ਮੁਤਾਬਕ ਤਾਲਿਬਾਨ ਸਰਕਾਰ ਨੇ ਭਾਰਤ ਤੋਂ ਮਿਲੀ ਮਦਦ ਲਈ ਭਾਰਤ ਸਰਕਾਰ ਦੀ ਤਾਰੀਫ਼ ਕੀਤੀ ਹੈ। ਭਾਰਤ ਵਿੱਚ, ਕੇਂਦਰੀ ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਅਫਗਾਨਿਸਤਾਨ ਲਈ 200 ਕਰੋੜ ਰੁਪਏ ਦੇ ਵਿਕਾਸ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਗਿਆ ਸੀ। ਸੀਤਾਰਮਨ ਨੇ ਬੁੱਧਵਾਰ ਸਵੇਰੇ 11 ਵਜੇ ਆਪਣਾ ਬਜਟ ਭਾਸ਼ਣ ਦਿੱਤਾ, ਜੋ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਸੀ। ਪਿਛਲੇ ਦੋ ਕੇਂਦਰੀ ਬਜਟਾਂ ਵਾਂਗ, 2023-24 ਦਾ ਬਜਟ ਵੀ ਕਾਗਜ਼ ਰਹਿਤ ਰੂਪ ਵਿੱਚ ਪੇਸ਼ ਕੀਤਾ ਗਿਆ ਸੀ।

ਭਾਰਤ ਨੇ ਅਫਗਾਨਿਸਤਾਨ ਲਈ 200 ਕਰੋੜ ਰੁਪਏ ਦੇਣ ਦਾ  ਕੀਤਾ ਹੈ ਵਾਅਦਾ

2023-24 ਦੇ ਬਜਟ ਵਿੱਚ ਭਾਰਤ ਨੇ ਅਫਗਾਨਿਸਤਾਨ ਨੂੰ 200 ਕਰੋੜ ਰੁਪਏ ਦੀ ਵਿਕਾਸ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਇਹ ਦੂਜਾ ਸਾਲ ਹੈ ਜਦੋਂ ਭਾਰਤ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਰਿਪੋਰਟ ਮੁਤਾਬਕ ਇਸ ਸਬੰਧੀ ਪਹਿਲਾ ਐਲਾਨ ਪਿਛਲੇ ਸਾਲ ਦੇ ਬਜਟ ਵਿੱਚ ਕੀਤਾ ਗਿਆ ਸੀ।

'ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਅਤੇ ਵਿਸ਼ਵਾਸ ਨੂੰ ਮਿਲੇਗਾ ਹੁਲਾਰਾ'

ਭਾਰਤ ਦੇ ਬਜਟ ਦਾ ਸੁਆਗਤ ਕਰਦੇ ਹੋਏ ਤਾਲਿਬਾਨ ਦੀ ਗੱਲਬਾਤ ਟੀਮ ਦੇ ਮੈਂਬਰ ਸੁਹੇਲ ਸ਼ਾਹੀਨ ਨੇ ਕਿਹਾ, "ਅਸੀਂ ਅਫਗਾਨਿਸਤਾਨ ਦੇ ਵਿਕਾਸ ਲਈ ਭਾਰਤ ਦੇ ਸਹਿਯੋਗ ਦੀ ਸ਼ਲਾਘਾ ਕਰਦੇ ਹਾਂ। ਇਸ ਨਾਲ ਦੋਹਾਂ ਦੇਸ਼ਾਂ ਦੇ ਸਬੰਧਾਂ ਅਤੇ ਵਿਸ਼ਵਾਸ ਨੂੰ ਸੁਧਾਰਨ ਵਿੱਚ ਮਦਦ ਮਿਲੇਗੀ।"

ਭਾਰਤ ਨੂੰ ਪ੍ਰਾਜੈਕਟ ਮੁੜ ਸ਼ੁਰੂ ਕਰਨ ਦੀ ਅਪੀਲ

ਗੌਰਤਲਬ ਹੈ ਕਿ ਜਦੋਂ ਅਗਸਤ 2021 ਵਿੱਚ ਤਾਲਿਬਾਨ ਨੇ ਕਾਬੁਲ ਵਿੱਚ ਸੱਤਾ ’ਤੇ ਕਬਜ਼ਾ ਕੀਤਾ ਤਾਂ ਅਫਗਾਨਿਸਤਾਨ ਅਤੇ ਭਾਰਤ ਵਿਚਾਲੇ ਸਬੰਧ ਤਣਾਅਪੂਰਨ ਹੋ ਗਏ ਸਨ ਅਤੇ ਭਾਰਤ ਦੇ ਸਹਿਯੋਗ ਦੀਆਂ ਜ਼ਿਆਦਾਤਰ ਪਹਿਲਕਦਮੀਆਂ ਰੁਕ ਗਈਆਂ ਸਨ। ਇਸ ਬਾਰੇ ਸ਼ਾਹੀਨ ਨੇ ਕਿਹਾ, "ਅਫਗਾਨਿਸਤਾਨ ਵਿੱਚ ਅਜਿਹੇ ਕਈ ਪ੍ਰੋਜੈਕਟ ਸਨ, ਜਿਨ੍ਹਾਂ ਨੂੰ ਭਾਰਤ ਫੰਡਿੰਗ ਕਰ ਰਿਹਾ ਸੀ। ਜੇ ਭਾਰਤ ਇਹਨਾਂ ਪ੍ਰੋਜੈਕਟਾਂ 'ਤੇ ਦੁਬਾਰਾ ਕੰਮ ਸ਼ੁਰੂ ਕਰਦਾ ਹੈ ਤਾਂ ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੁਲਾਰਾ ਮਿਲੇਗਾ ਅਤੇ ਅਵਿਸ਼ਵਾਸ ਖਤਮ ਹੋਵੇਗਾ।"

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ

Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ

ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ

New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
Advertisement
ABP Premium

ਵੀਡੀਓਜ਼

ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
ਤੁਸੀਂ ਵੀ ਬਣਾਉਣਾ ਚਾਹੁੰਦੇ ਜਾਹਨਵੀ ਕਪੂਰ ਵਰਗਾ ਕਰਵੀ ਫੀਗਰ, ਤਾਂ ਫੋਲੋ ਕਰੋ ਆਹ ਰੂਟੀਨ

ਸ਼ਰਾਬੀਆਂ ਲਈ ਜ਼ਰੂਰੀ ਖ਼ਬਰ! ਤਿੰਨ ਦਿਨ ਰਹੇਗਾ ਡ੍ਰਾਈ ਡੇਅ, ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ

Government job- 10ਵੀਂ ਪਾਸ ਲਈ ਨਿਕਲੀ ਬੰਪਰ ਭਰਤੀ, ਬਿਨਾਂ ਲਿਖਤੀ ਪ੍ਰੀਖਿਆ ਮਿਲੇਗੀ ਨੌਕਰੀ

Healthy Diet Plan: ਨਾਸ਼ਤੇ ਤੋਂ ਲੈਕੇ ਡੀਨਰ ਤੱਕ ਇਦਾਂ ਦਾ ਹੋਣਾ ਚਾਹੀਦਾ ਤੁਹਾਡਾ ਤਿੰਨ ਟਾਈਮ ਦਾ ਖਾਣਾ, ਪੜ੍ਹੋ ਪੂਰਾ Diet Plan

Embed widget