India Canada Tension: ਭਾਰਤ-ਕੈਨੇਡਾ ਟਕਰਾਅ ਵਿਚਾਲੇ ਯੂਕੇ ਦਾ ਸਖਤ ਸਟੈਂਡ, ਜਸਟਨਿ ਟਰੂਡੋ ਨੂੰ ਫੋਨ ਖੜਕਾ ਕਹਿ ਦਿੱਤੀ ਵੱਡੀ ਗੱਲ
India Canada Tension: ਭਾਰਤ ਤੇ ਕੈਨੇਡਾ ਦੇ ਸਬੰਧ ਲਗਾਤਾਰ ਵਿਗੜਦੇ ਜਾ ਰਹੇ ਹਨ। ਅਮਰੀਕਾ ਮਗਰੋਂ ਹੁਣ ਬਰਤਾਨੀਆ ਨੇ ਵੀ ਦੋਵਾਂ ਮੁਲਕਾਂ ਨੂੰ ਸਬੰਧ ਸੁਧਾਰਨ ਦੀ ਸਲਾਹ ਦਿੱਤੀ ਹੈ। ਇਸ ਲਈ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕੈਨੇਡਾ...
India Canada Tension: ਭਾਰਤ ਤੇ ਕੈਨੇਡਾ ਦੇ ਸਬੰਧ ਲਗਾਤਾਰ ਵਿਗੜਦੇ ਜਾ ਰਹੇ ਹਨ। ਅਮਰੀਕਾ ਮਗਰੋਂ ਹੁਣ ਬਰਤਾਨੀਆ ਨੇ ਵੀ ਦੋਵਾਂ ਮੁਲਕਾਂ ਨੂੰ ਸਬੰਧ ਸੁਧਾਰਨ ਦੀ ਸਲਾਹ ਦਿੱਤੀ ਹੈ। ਇਸ ਲਈ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਨਾਲ ਫੋਨ ਉੱਪਰ ਗੱਲਬਾਤ ਕੀਤਾ ਹੈ। ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਨਵੀਂ ਦਿੱਲੀ ਤੇ ਓਟਵਾ ਵਿਚਕਾਰ ਤਣਾਅ ਘਟਾਉਣ ਤੇ ਕਾਨੂੰਨ ਦੇ ਰਾਜ ਦਾ ਸਨਮਾਨ ਕਰਨ ’ਤੇ ਜ਼ੋਰ ਦਿੱਤਾ ਹੈ।
ਡਾਊਨਿੰਗ ਸਟਰੀਟ ਨੇ ਇਕ ਬਿਆਨ ’ਚ ਕਿਹਾ ਕਿ ਸੂਨਕ ਨੇ ਸ਼ੁੱਕਰਵਾਰ ਸ਼ਾਮ ਟਰੂਡੋ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਇਸ ਦੌਰਾਨ ਉਨ੍ਹਾਂ ਨੂੰ ਭਾਰਤ ’ਚ ਕੈਨੇਡਾ ਦੇ ਡਿਪਲੋਮੈਟਾਂ ਨਾਲ ਸਬੰਧਤ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ। ਦੋਵੇਂ ਆਗੂ ਇੱਕ-ਦੂਜੇ ਦੇ ਸੰਪਰਕ ’ਚ ਬਣੇ ਰਹਿਣ ਲਈ ਵੀ ਸਹਿਮਤ ਹੋਏ। ਉਧਰ, ਖਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਦੇ ਕੈਨੇਡਾ ਵੱਲੋਂ ਲਾਏ ਗਏ ਦੋਸ਼ਾਂ ਮਗਰੋਂ ਸੂਨਕ ਨੇ ਕਾਨੂੰਨ ਦੇ ਸ਼ਾਸਨ ਪ੍ਰਤੀ ਬਰਤਾਨੀਆ ਦੇ ਰੁਖ਼ ਨੂੰ ਦੁਹਰਾਇਆ ਹੈ।
ਇਸ ਬਿਆਨ ’ਚ ਕਿਹਾ ਗਿਆ,‘‘ਪ੍ਰਧਾਨ ਮੰਤਰੀ ਟਰੂਡੋ ਨੇ ਭਾਰਤ ’ਚ ਕੈਨੇਡਾ ਦੇ ਡਿਪਲੋਮੈਟਾਂ ਨਾਲ ਸਬੰਧਤ ਹਾਲਾਤ ਬਾਰੇ ਤਾਜ਼ਾ ਜਾਣਕਾਰੀ ਦਿੱਤੀ।’’ ਇਸ ’ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ (ਸੂਨਕ) ਨੇ ਬਰਤਾਨੀਆ ਦੇ ਉਸ ਰੁਖ਼ ਨੂੰ ਦੁਹਰਾਇਆ ਕਿ ਸਾਰੇ ਮੁਲਕਾਂ ਨੂੰ ਡਿਪਲੋਮੈਟਿਕ ਸਬੰਧਾਂ ਦੇ ਮਾਮਲੇ ’ਚ ਵਿਆਨਾ ਸੰਧੀ ਦੇ ਸਿਧਾਂਤਾਂ ਸਮੇਤ ਪ੍ਰਭੂਸੱਤਾ ਅਤੇ ਕਾਨੂੰਨ ਦੇ ਸ਼ਾਸਨ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਹਾਲਾਤ ਬਿਹਤਰ ਹੋਣ ਦੀ ਉਮੀਦ ਜਤਾਈ ਹੈ।
ਇਹ ਵੀ ਪੜ੍ਹੋ: America Stop Trade: ਅਮਰੀਕਾ ਦਾ ਭਰਤ ਸਣੇ ਅੱਠ ਮੁਲਕਾਂ ਨੂੰ ਵੱਡਾ ਝਟਕਾ! ਕੰਪਨੀਆਂ ਦੇ ਵਪਾਰ 'ਤੇ ਬੈਨ
ਦੱਸ ਦਈਏ ਕਿ ਭਾਰਤ ਨਾਲ ਚੱਲ ਰਹੇ ਕੂਟਨੀਤਕ ਟਕਰਾਅ ਦਰਮਿਆਨ ਕੈਨੇਡਾ ਨੇ ਨਵੀਂ ਦਿੱਲੀ ’ਚ ਕੰਮ ਕਰ ਰਹੇ ਆਪਣੇ ਕੁਝ ਡਿਪਲੋਮੈਟਾਂ ਨੂੰ ਦੱਖਣ-ਪੂਰਬੀ ਏਸ਼ੀਆ ਵਿੱਚ ਕੁਆਲਾਲੰਪੁਰ ਜਾਂ ਸਿੰਗਾਪੁਰ ਤਬਦੀਲ ਕਰ ਦਿੱਤਾ ਹੈ। ਭਾਰਤ ਨੇ ਕੈਨੇਡਾ ਨੂੰ ਨਵੀਂ ਦਿੱਲੀ ਵਿਚਲੇ ਆਪਣੇ ਡਿਪਲੋਮੈਟਾਂ ਦੀ ਗਿਣਤੀ ਘਟਾਉਣ ਲਈ 10 ਅਕਤੂਬਰ ਤੱਕ ਦਾ ਸਮਾਂ ਦਿੱਤਾ ਸੀ। ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਕਥਿਤ ਤੌਰ ’ਤੇ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦੇ ਦੋਸ਼ਾਂ ਨੂੰ ਲੈ ਕੇ ਜਾਰੀ ਟਕਰਾਅ ਮਗਰੋਂ ਭਾਰਤ ਨੇ ਕੈਨੇਡਾ ਨੂੰ ਆਪਣੇ ਕੂਟਨੀਤਕ ਸਟਾਫ਼ ਦੀ ਗਿਣਤੀ ਵਿੱਚ ਕਟੌਤੀ ਕਰਨ ਲਈ ਕਿਹਾ ਸੀ।
ਇਹ ਵੀ ਪੜ੍ਹੋ: Punjab News: ਪੰਜਾਬ 'ਚ ਨਵਾਂ ਸੰਕਟ! ਮੰਡੀਆਂ ਦਾ ਕੰਮ ਠੱਪ, 10 ਲੱਖ ਮਜ਼ਦੂਰਾਂ ਵੱਲੋਂ ਹੜਤਾਲ ਦਾ ਐਲਾਨ