ਭਾਰਤ ਦਾ ਚੀਨ ਨੂੰ ਦੋ-ਟੁੱਕ ਜਵਾਬ, ਹੁਣ ਚੀਨੀ ਫੌਜ ਦੇ ਐਕਸ਼ਨ 'ਤੇ ਨਜ਼ਰ
ਭਾਰਤੀ ਫੌਜ ਨੇ ਸਪਸ਼ਟ ਕਰ ਦਿੱਤਾ ਕਿ ਚੀਨ ਨੂੰ ਸਟੇਟਸ-ਕੋ ਯਾਨੀ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਾਲੀ ਸਥਿਤੀ 'ਤੇ ਪਰਤਣਾ ਪਏਗਾ।
ਨਵੀਂ ਦਿੱਲੀ: ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਸ਼ਨੀਵਾਰ ਉੱਚ ਪੱਧਰੀ ਬੈਠਕ ਹੋਈ। ਇਸ ਦੌਰਾਨ ਪੂਰਬੀ ਲੱਦਾਖ 'ਚ ਕਰੀਬ ਇੱਕ ਮਹੀਨੇ ਤੋਂ ਸਰਹੱਦ ਪਾਰ ਜਾਰੀ ਤਣਾਅ ਨੂੰ ਸ਼ਾਂਤੀਪੂਰਵਕ ਗੱਲਬਾਤ ਜ਼ਰੀਏ ਸੁਲਝਾਉਣ ਦੇ ਸੰਕੇਤ ਦਿੱਤੇ। ਭਾਰਤ ਵਾਲੇ ਪਾਸਿਓਂ ਅਗਵਾਹੀ ਲੇਹ ਸਥਿਤ 14ਵੀਂ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤਾ ਜਦਕਿ ਚੀਨੀ ਪੱਖ ਦੀ ਅਗਵਾਈ ਤਿੱਬਤ ਜ਼ਿਲ੍ਹੇ ਦੇ ਕਮਾਂਡਰ ਨੇ ਕੀਤੀ।
ਫੌਜ ਤੇ ਵਿਦੇਸ਼ ਮੰਤਰਾਲੇ ਵੱਲੋਂ ਇਸ ਬੈਠਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮੀਟਿੰਗ ਨਾਲ ਸਬੰਧਤ ਕੁਝ ਖ਼ਾਸ ਗੱਲਾਂ:
ਇਹ ਮੀਟਿੰਗ ਐਲਏਸੀ ਤੇ ਚੀਨ ਵਾਲੇ ਪਾਸੇ ਮੋਲਡੋ 'ਚ ਬਣੀ ਬਾਰਡਰ ਪਰਸਨਲ ਮੀਟਿੰਗ ਹੱਟ 'ਚ ਹੋਈ। ਪੈਂਗੋਂਗ ਤਸੋ ਲੇਕ ਤੋਂ ਮੋਲਡੋ ਦੀ ਦੂਰੀ ਕਰੀਬ 18 ਕਿਲੋਮੀਟਰ ਹੈ। ਮੀਟਿੰਗ ਭਾਰਤੀ ਸਮੇਂ ਮੁਤਾਬਕ ਦਿਨ ਦੇ ਸਾਡੇ 11 ਵਜੇ ਸ਼ੁਰੂ ਹੋਈ।
ਸ਼ਾਮ ਤਕ ਚੱਲੀ ਇਸ ਮੀਟਿੰਗ ਬਾਰੇ ਫਿਲਹਾਲ ਫੌਜ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਸੂਤਰਾਂ ਮੁਤਾਬਕ ਭਾਰਤੀ ਫੌਜ ਨੇ ਸਪਸ਼ਟ ਕਰ ਦਿੱਤਾ ਕਿ ਚੀਨ ਨੂੰ ਸਟੇਟਸ-ਕੋ ਯਾਨੀ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਾਲੀ ਸਥਿਤੀ 'ਤੇ ਪਰਤਣਾ ਪਏਗਾ।
ਦੂਜਾ ਭਾਰਤੀ ਸਰਹੱਦੀ ਇਲਾਕਿਆਂ 'ਚ ਸੜਕ 'ਤੇ ਨਿਰਮਾਣ ਕਾਰਜ ਨਹੀਂ ਰੋਕੇਗਾ, ਜਿਸ ਲਈ ਚੀਨ ਵੱਲੋਂ ਮੰਗ ਰੱਖੀ ਗਈ ਸੀ। ਭਾਰਤ ਨੇ ਦੋ ਟੁਕ ਕਿਹਾ ਕਿ ਜੋ ਵੀ ਨਿਰਮਾਣ ਕਾਰਜ ਕੀਤਾ ਗਿਆ ਹੈ ਜਾਂ ਕੀਤਾ ਜਾ ਰਿਹਾ ਹੈ, ਉਹ ਭਾਰਤ ਦੇ ਅਧਿਕਾਰ ਖੇਤਰ 'ਚ ਹੈ ਕਿਸੇ ਵਿਵਾਦਤ ਇਲਾਕੇ 'ਚ ਨਹੀਂ ਹੈ।
ਮੰਨਿਆ ਜਾ ਰਿਹਾ ਹੈ ਕਿ ਵਿਵਾਦ ਪੂਰੀ ਤਰ੍ਹਾਂ ਸੁਲਝਾਉਣ ਲਈ ਅਜੇ ਹੋਰ ਸਿਆਸੀ ਤੇ ਫੌਜ ਪੱਧਰ 'ਤੇ ਮੀਟਿੰਗ ਹੋ ਸਕਦੀ ਹੈ। ਉੱਚ ਪੱਧਰੀ ਫੌਜ ਵਾਰਤਾ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਇਕ ਦਿਨ ਪਹਿਲਾਂ ਸਿਆਸੀ ਪੱਧਰ ਦੀ ਗੱਲਬਾਤ ਹੋਈ ਤੇ ਇਸ ਦੌਰਾਨ ਦੋਵੇਂ ਪੱਖਾਂ ਨੇ ਆਪਣੇ ਮਤਭੇਦਾਂ ਦਾ ਹੱਲ ਸ਼ਾਂਤੀਪੂਰਵਕ ਕੱਢਣ 'ਤੇ ਸਹਿਮਤੀ ਬਣਾਈ।
ਇਹ ਵੀ ਪੜ੍ਹੋ: ਕੁਦਰਤ ਦੇ ਰੰਗ ਨਿਆਰੇ, ਜੂਨ 'ਚ ਛੇੜਿਆ ਕਾਂਬਾ, ਟੁੱਟਿਆ 5 ਸਾਲ ਦਾ ਰਿਕਾਰਡ
ਮੌਜੂਦਾ ਵਿਵਾਦ ਸ਼ੁਰੂ ਹੋਣ ਦਾ ਕਾਰਨ ਪੈਂਗੋਂਗ ਤਸੋ ਝੀਲ ਦੇ ਆਸਪਾਸ ਫਿੰਗਰ ਖੇਤਰ 'ਚ ਭਾਰਤ ਵੱਲੋਂ ਸੜਕ ਨਿਰਮਾਣ ਦਾ ਚੀਨ ਨੇ ਤਿੱਖਾ ਵਿਰੋਧ ਕੀਤਾ ਹੈ। ਇਸ ਤੋਂ ਇਲਾਵਾ ਗਲਵਾਨ ਘਾਟੀ ਚ ਦਰਬੁਕ-ਸ਼ਾਯੋਕ-ਦੌਲਤ ਬੇਗ ਓਲਡੀ ਮਾਰਗ ਨੂੰ ਜੋੜਨ ਵਾਲੀ ਇਕ ਹੋਰ ਸੜਕ ਦੇ ਨਿਰਮਾਣ ਤੇ ਚੀਨ ਦੇ ਵਿਰੋਧ ਨੂੰ ਲੈ ਕੇ ਵੀ ਇਤਰਾਜ਼ ਹੈ।
ਕੋਰੋਨਾ ਵਾਇਰਸ: ਅੰਧ ਵਿਸ਼ਵਾਸ ਨੇ ਫੜ੍ਹਿਆ ਜ਼ੋਰ, ਔਰਤਾਂ ਨੇ ਵਾਇਰਸ ਨੂੰ ਦਿੱਤਾ ਦੇਵੀ ਦਾ ਰੂਪ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ