ਭਾਰਤ-ਚੀਨ ਵਿਚਾਲੇ 13 ਘੰਟੇ ਚੱਲੀ 11ਵੀਂ ਕੋਰ ਕਮਾਂਡਰ ਵਾਰਤਾ, ਫੌਜਾਂ ਵਾਪਸ ਹਟਾਉਣ 'ਤੇ ਹੋਈ ਚਰਚਾ
ਇਸ ਤੋਂ ਪਹਿਲਾਂ ਦਸਵੇਂ ਦੌਰ ਦੀ ਵਾਰਤਾ 20 ਫਰਵਰੀ ਨੂੰ ਹੋਈ ਸੀ। ਇਸ ਤੋਂ ਦੋ ਦਿਨ ਪਹਿਲਾਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਪੈਗੋਂਗ ਝੀਲ ਦੇ ਉੱਤਰੀ ਤੇ ਦੱਖਣੀ ਕਿਨਾਰਿਆਂ ਤੋਂ ਆਪੋ-ਆਪਣੀ ਫੌਜ ਤੇ ਹਥਿਆਰਾਂ ਨੂੰ ਪਿੱਛੇ ਹਟਾਉਣ 'ਤੇ ਰਾਜ਼ੀ ਹੋਈਆਂ ਸਨ।
ਨਵੀਂ ਦਿੱਲੀ: ਭਾਰਤ ਤੇ ਚੀਨ ਦੇ ਵਿਚ 11ਵੀਂ ਕੋਰ ਕਮਾਂਡਰ ਪੱਧਰ ਦੀ ਵਾਰਤਾ ਕਰੀਬ 13 ਘੰਟੇ ਚੱਲਣ ਤੋਂ ਬਾਅਦ ਕੱਲ ਰਾਤ ਸਾਡੇ 11 ਵਜੇ ਪੂਰੀ ਹੋਈ। ਭਾਰਤ ਤੇ ਚੀਨ ਨੇ ਗੋਗਰਾ ਹਾਈਟਸ, ਹੌਟ ਸਪ੍ਰਿੰਗਸ ਤੇ ਦੇਪਸਾਂਗ ਮੈਦਾਨਾਂ ਸਮੇਤ ਬਾਕੀ ਬਚੇ ਫ੍ਰਿਕਸ਼ਨ ਪੁਆਇੰਟ ਤੋਂ ਡਿਸਇੰਗੇਂਜਮੈਂਟ 'ਤੇ ਚਰਚਾ ਕੀਤੀ। ਭਾਰਤ ਨੇ ਵਿਵਾਦ ਵਾਲੇ ਇਨ੍ਹਾਂ ਹਿੱਸਿਆਂ ਤੋਂ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਜਲਦ ਅੱਗੇ ਵਧਾਉਣ 'ਤੇ ਜ਼ੋਰ ਦਿੱਤਾ।
ਇਸ ਤੋਂ ਪਹਿਲਾਂ ਦਸਵੇਂ ਦੌਰ ਦੀ ਵਾਰਤਾ 20 ਫਰਵਰੀ ਨੂੰ ਹੋਈ ਸੀ। ਇਸ ਤੋਂ ਦੋ ਦਿਨ ਪਹਿਲਾਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਪੈਗੋਂਗ ਝੀਲ ਦੇ ਉੱਤਰੀ ਤੇ ਦੱਖਣੀ ਕਿਨਾਰਿਆਂ ਤੋਂ ਆਪੋ-ਆਪਣੀ ਫੌਜ ਤੇ ਹਥਿਆਰਾਂ ਨੂੰ ਪਿੱਛੇ ਹਟਾਉਣ 'ਤੇ ਰਾਜ਼ੀ ਹੋਈਆਂ ਸਨ। ਇਹ ਵਾਰਤਾ ਕਰੀਬ 16 ਘੰਟੇ ਚੱਲੀ ਸੀ। ਸ਼ੁੱਕਰਵਾਰ ਹੋਈ ਵਾਰਤਾ 'ਚ ਭਾਰਤੀ ਪ੍ਰਤੀਨਿਧੀਮੰਡਲ ਦੀ ਅਗਵਾਈ ਲੇਹ ਸਥਿਤ 14ਵੀਂ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਪੀਜੀਕੇ ਮੈਨਨ ਨੇ ਕੀਤੀ।
ਭਾਰਤ ਨੂੰ ਸਰਹੱਦ 'ਤੇ ਹੁਣ ਵੀ ਖਤਰਾ
ਪਿਛਲੇ ਮਹੀਨੇ ਥਲ ਸੈਨਾ ਪ੍ਰਮੁੱਖ ਜਨਰਲ ਐਮਐਮ ਨਰਵਣੇ ਨੇ ਕਿਹਾ ਸੀ ਕਿ ਪੈਂਗੋਂਗ ਝੀਲ ਦੇ ਆਸਪਾਸ ਦੇ ਇਲਾਕਿਆਂ ਤੋਂ ਫੌਜ ਦੇ ਪਿੱਛੇ ਹਟਣ ਨਾਲ ਭਾਰਤ ਨੂੰ ਖਤਰਾ ਘੱਟ ਤਾਂ ਹੋਇਆ ਹੈ। ਪਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ।
ਭਾਰਤ ਤੇ ਚੀਨ ਦੀਆਂ ਫੌਜਾਂ ਦੇ ਵਿਚ ਪਿਛਲੇ ਸਾਲ ਪੈਂਗੋਂਗ ਝੀਲ ਦੇ ਆਸਪਾਸ ਹੋਈਆਂ ਹਿੰਸਕ ਝੜਪਾਂ ਦੇ ਚੱਲਦਿਆਂ ਵਿਵਾਦ ਪੈਦਾ ਹੋ ਗਿਆ। ਜਿਸ ਤੋਂ ਬਾਅਦ ਦੋਵੇਂ ਪੱਖਾਂ ਨੇ ਹੌਲੀ-ਹੌਲੀ ਆਪਣੀਆਂ ਹਜ਼ਾਰਾਂ ਫੌਜਾਂ ਦੀ ਉਸ ਇਲਾਕੇ 'ਚ ਤਾਇਨਾਤੀ ਕੀਤੀ ਸੀ। ਕਈ ਦੌਰ ਦੀ ਫੌਜ ਤੇ ਰਾਜਨਾਇਕ ਪੱਧਰ ਦੀ ਵਾਰਤਾ ਤੋਂ ਬਾਅਦ ਦੋਵਾਂ ਪੱਖਾਂ ਨੇ ਫਰਵਰੀ 'ਚ ਪੈਂਗੋਂਗ ਝੀਲ ਦੇ ਉੱਤਰੀ ਤੇ ਦੱਖਣੀ ਹਿੱਸੇ ਤੋਂ ਫੌਜਾਂ ਤੇ ਹਥਿਆਰਾਂ ਨੂੰ ਪੂਰੀ ਤਰ੍ਹਾਂ ਪਿੱਛੇ ਹਟਾਉਣ 'ਤੇ ਸਹਿਮਤੀ ਜਤਾਈ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904