Climate Change: ਅੱਗ ਦੀਆਂ ਲਪਟਾਂ ਨਾਲ ਝੁਲਸੇਗੀ ਦੁਨੀਆ! 2025 'ਚ ਪਏਗੀ ਇੰਨੀ ਗਰਮੀ, ਜਿੰਨੀ ਇੱਕ ਦਹਾਕੇ 'ਚ ਵੀ ਨਹੀਂ ਪਈ
ਦੀ ਰਿਕਾਰਡ ਤੋੜ ਗਰਮੀ ਨੇ ਜਲਵਾਯੂ ਪਰਿਵਰਤਨ ਦੇ ਖ਼ਤਰਿਆਂ ਨੂੰ ਉਜਾਗਰ ਕੀਤਾ। 2025 ਵਿੱਚ ਵਧਦੇ ਤਾਪਮਾਨ ਅਤੇ ਗ੍ਰੀਨਹਾਊਸ ਗੈਸਾਂ ਦੀ ਚੇਤਾਵਨੀ ਨੇ ਵਿਸ਼ਵ ਚਿੰਤਾ ਵਧਾ ਦਿੱਤੀ ਹੈ। ਬਸ ਕੁੱਝ ਹੀ ਘੰਟੇ ਬਾਕੀ ਨੇ 'ਤੇ 2024 ਖਤਮ ਹੋ ਜਾਏਗਾ..
Global Warming: 2024 ਦੀ ਰਿਕਾਰਡ ਤੋੜ ਗਰਮੀ ਨੇ ਜਲਵਾਯੂ ਪਰਿਵਰਤਨ ਦੇ ਖ਼ਤਰਿਆਂ ਨੂੰ ਉਜਾਗਰ ਕੀਤਾ। 2025 ਵਿੱਚ ਵਧਦੇ ਤਾਪਮਾਨ ਅਤੇ ਗ੍ਰੀਨਹਾਊਸ ਗੈਸਾਂ ਦੀ ਚੇਤਾਵਨੀ ਨੇ ਵਿਸ਼ਵ ਚਿੰਤਾ ਵਧਾ ਦਿੱਤੀ ਹੈ। ਬਸ ਕੁੱਝ ਹੀ ਘੰਟੇ ਬਾਕੀ ਨੇ 'ਤੇ 2024 ਖਤਮ ਹੋ ਜਾਏਗਾ ਅਤੇ ਨਵਾਂ ਸਾਲ ਯਾਨੀਕਿ 2025 ਚੜ੍ਹ ਜਾਏਗਾ। ਲੋਕ ਸਾਲ 2025 ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਪਰ ਜੇਕਰ ਅਗਲੇ ਸਾਲ ਦੇ ਮੌਸਮ ਵੱਲ ਝਾਤ ਮਾਰੀਏ ਤਾਂ ਇਹ ਖਤਰਨਾਕ ਸ਼ੀਸ਼ਾ ਦਿਖਾ ਰਿਹਾ ਹੈ।
ਭਵਿੱਖ ਵਿੱਚ ਹੋਰ ਗਰਮੀ ਦਾ ਸਾਹਮਣਾ ਕਰਨਾ ਪਏਗਾ
ਜਿਸ ਕਰਕੇ ਵਿਸ਼ਵ ਮੌਸਮ ਵਿਗਿਆਨ ਸੰਗਠਨ (WMO) ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਅਗਲੇ ਸਾਲ ਵੀ ਇਸ ਸਾਲ ਵਾਂਗ ਹੀ ਰਿਕਾਰਡ ਤੋੜ ਤਾਪਮਾਨ ਦੇਖਣ ਨੂੰ ਮਿਲ ਸਕਦਾ ਹੈ। WMO ਦਾ ਕਹਿਣਾ ਹੈ ਕਿ ਗ੍ਰੀਨਹਾਉਸ ਗੈਸਾਂ ਦਾ ਪੱਧਰ ਹੋਰ ਵਧ ਸਕਦਾ ਹੈ ਜਿਸ ਕਾਰਨ ਸਾਨੂੰ ਭਵਿੱਖ ਵਿੱਚ ਹੋਰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
WMO ਦੇ ਅਨੁਸਾਰ, 2024 ਤੋਂ ਬਾਅਦ 2025 ਸਭ ਤੋਂ ਗਰਮ ਸਾਲਾਂ ਵਿੱਚੋਂ ਇੱਕ ਹੋ ਸਕਦਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 2025 ਵਿੱਚ ਹੋਰ ਗਰਮੀ ਦਾ ਅਨੁਭਵ ਕੀਤਾ ਜਾ ਸਕਦਾ ਹੈ ਜਿਵੇਂ ਕਿ 2023 ਅਤੇ 2024 ਵਿੱਚ ਹੋਇਆ ਸੀ। ਇਸ ਦਾ ਅਸਰ ਪੂਰੀ ਦੁਨੀਆ 'ਚ ਦੇਖਣ ਨੂੰ ਮਿਲੇਗਾ।
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਹਾਲ ਹੀ ਵਿੱਚ ਅਸੀਂ ਇੱਕ ਦਹਾਕੇ ਦੀ ਮਾਰੂ ਗਰਮੀ ਵਿੱਚੋਂ ਲੰਘੇ ਹਾਂ। ਗੁਟੇਰੇਸ ਦੇ ਅਨੁਸਾਰ, 2025 ਬਾਰੇ ਕੋਈ ਗਾਰੰਟੀ ਨਹੀਂ ਹੈ, ਪਰ ਉਹ ਉਨ੍ਹਾਂ ਦੇ ਨਾਲ ਖੜ੍ਹਾ ਹੈ ਜੋ ਸ਼ਾਂਤੀਪੂਰਨ ਅਤੇ ਸਿਹਤਮੰਦ ਭਵਿੱਖ ਲਈ ਕੰਮ ਕਰ ਰਹੇ ਹਨ।
WMO ਦਾ ਹਵਾਲਾ ਦਿੰਦੇ ਹੋਏ ਗੁਟੇਰੇਸ ਨੇ ਕਿਹਾ ਕਿ 2015 ਤੋਂ 2024 ਤੱਕ ਦੇ ਜਲਵਾਯੂ ਪਰਿਵਰਤਨ ਨੇ ਸਪੱਸ਼ਟ ਸੰਕੇਤ ਦਿੱਤੇ ਹਨ। ਇਹ ਅਸਲ ਸਮੇਂ ਵਿੱਚ ਜਲਵਾਯੂ ਤਬਦੀਲੀ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ।
ਗੁਟੇਰੇਸ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਅਸੀਂ ਇਸ ਤਬਾਹੀ ਦੇ ਰਾਹ ਤੋਂ ਨਾ ਨਿਕਲੇ ਤਾਂ ਭਵਿੱਖ 'ਚ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਉਸ ਦੇ ਅਨੁਸਾਰ, 2025 ਵਿੱਚ ਬਹੁਤ ਸਾਰੇ ਦੇਸ਼ਾਂ ਨੂੰ ਨਿਕਾਸ ਨੂੰ ਘਟਾਉਣ ਅਤੇ ਇੱਕ ਸੁਰੱਖਿਅਤ ਮਾਰਗ 'ਤੇ ਚੱਲਣ ਦੀ ਜ਼ਰੂਰਤ ਹੋਏਗੀ।
ਗੁਟੇਰੇਸ ਨੇ ਇਹ ਵੀ ਕਿਹਾ ਕਿ ਸਾਨੂੰ ਇੱਕ ਨਵਿਆਉਣਯੋਗ ਭਵਿੱਖ ਦਾ ਸਮਰਥਨ ਕਰਨਾ ਹੋਵੇਗਾ ਤਾਂ ਜੋ ਅਸੀਂ ਊਰਜਾ ਸੰਕਟ ਨਾਲ ਨਜਿੱਠ ਸਕੀਏ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘਟਾ ਸਕੀਏ। ਸਾਨੂੰ ਹਰ ਕੀਮਤ 'ਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਸੀਂ ਸਾਫ਼ ਅਤੇ ਟਿਕਾਊ ਊਰਜਾ ਸਰੋਤਾਂ ਵੱਲ ਵਧੀਏ।
ਜਲਵਾਯੂ ਤਬਦੀਲੀ ਨੂੰ ਲੈ ਕੇ ਲਗਾਤਾਰ ਰੈੱਡ ਅਲਰਟ ਜਾਰੀ ਹੈ
ਡਬਲਯੂ.ਐਮ.ਓ ਦੇ ਸਕੱਤਰ ਜਨਰਲ ਸੇਲੇਸਟੇ ਸਾਉਲੋ ਨੇ ਕਿਹਾ ਕਿ ਪਹਿਲੇ ਸਾਲ ਉਨ੍ਹਾਂ ਨੇ ਜਲਵਾਯੂ ਤਬਦੀਲੀ ਨੂੰ ਲੈ ਕੇ ਲਗਾਤਾਰ ਰੈੱਡ ਅਲਰਟ ਜਾਰੀ ਕੀਤਾ ਹੈ। 2025 WMO ਦੀ 75ਵੀਂ ਵਰ੍ਹੇਗੰਢ ਹੋਵੇਗੀ ਅਤੇ ਇਸ ਮੌਕੇ ਇਹ ਸੰਦੇਸ਼ ਦਿੱਤਾ ਜਾਵੇਗਾ ਕਿ ਜੇਕਰ ਅਸੀਂ ਸੁਰੱਖਿਅਤ ਗ੍ਰਹਿ ਚਾਹੁੰਦੇ ਹਾਂ ਤਾਂ ਸਾਨੂੰ ਤੁਰੰਤ ਕਦਮ ਚੁੱਕਣੇ ਪੈਣਗੇ।
ਸੇਲੇਸਟੇ ਸਾਉਲੋ ਨੇ ਇਹ ਵੀ ਕਿਹਾ ਕਿ ਜਲਵਾਯੂ ਪਰਿਵਰਤਨ 'ਤੇ ਕਾਰਵਾਈ ਕਰਨਾ ਸਿਰਫ਼ ਇਕ ਦੇਸ਼ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਇਹ ਵਿਸ਼ਵਵਿਆਪੀ ਜ਼ਿੰਮੇਵਾਰੀ ਹੈ। ਹਰ ਵਿਅਕਤੀ ਅਤੇ ਹਰ ਦੇਸ਼ ਨੂੰ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਇਕਜੁੱਟ ਹੋ ਕੇ ਕੰਮ ਕਰਨਾ ਹੋਵੇਗਾ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ ਅਤੇ ਸਿਹਤਮੰਦ ਗ੍ਰਹਿ ਦੀ ਸਿਰਜਣਾ ਕਰਨਾ ਸਾਡੀ ਪੀੜ੍ਹੀ ਦਾ ਫਰਜ਼ ਹੈ।