ਸੰਯੁਕਤ ਰਾਸ਼ਟਰ 'ਚ ਭਾਰਤ ਦਾ ਪਾਕਿਸਤਾਨ 'ਤੇ ਤਿੱਖਾ ਵਾਰ, 'ਪਾਕਿਸਤਾਨ ਸ਼ਾਂਤੀ ਦੀ ਗੱਲ ਕਰਦਾ ਪਰ ਪੀਐਮ ਖਾਨ ਲਾਦੇਨ ਨੂੰ ਸ਼ਹੀਦ ਕਰਾਰ ਦਿੰਦੇ'
ਭਾਰਤੀ ਪ੍ਰਤੀਨਿਧੀ ਨੇ ਅੱਗੇ ਕਿਹਾ ਕਿ ਪਾਕਿਸਤਾਨ ਬਹੁ-ਪੱਖੀ ਮੰਚਾਂ 'ਤੇ ਝੂਠ ਬੋਲਣ ਦੀਆਂ ਬੇਪਨਾਹ ਕੋਸ਼ਿਸ਼ਾਂ ਕਾਰਨ ਤਿੱਖੀ ਆਲੋਚਨਾ ਦਾ ਹੱਕਦਾਰ ਹੈ।
ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਦੀ ਕੋਈ ਪਰਵਾਹ ਨਾ ਕਰਦਿਆਂ ਹੋਇਆਂ, ਭਾਰਤ ਨੇ ਪਾਕਿਸਤਾਨ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਵਾਰ-ਵਾਰ ਆਪਣੇ ਗੁਆਂਡੀਆਂ ਵਿਰੁੱਧ ਸਰਹੱਦ ਪਾਰ ਤੋਂ ਅੱਤਵਾਦੀ ਗਤੀਵਿਧੀਆਂ ਕਰਦਾ ਹੈ।
ਸੋਮਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 76 ਵੇਂ ਸੈਸ਼ਨ ਦੀ ਪਹਿਲੀ ਕਮੇਟੀ ਜਨਰਲ ਬਹਿਸ ਵਿੱਚ ਆਪਣਾ ਜਵਾਬ ਦਿੰਦਿਆ, ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਸਲਾਹਕਾਰ ਏ ਅਮਰਨਾਥ ਨੇ ਕਿਹਾ: “ਪਾਕਿਸਤਾਨ ਦਾ ਸਥਾਈ ਪ੍ਰਤੀਨਿਧੀ ਇੱਥੇ ਸ਼ਾਂਤੀ, ਸੁਰੱਖਿਆ ਬਾਰੇ ਗੱਲ ਕਰਦਾ ਹੈ, ਜਦੋਂ ਕਿ ਇਸਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ "ਓਸਾਮਾ ਬਿਨ ਲਾਦੇਨ ਵਰਗੇ ਆਲਮੀ ਅੱਤਵਾਦੀਆਂ ਨੂੰ ਸ਼ਹੀਦਾਂ ਵਜੋਂ ਵਡਿਆਇਆ ਹੈ।"
ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਬਹੁ-ਪੱਖੀ ਮੰਚਾਂ 'ਤੇ ਝੂਠ ਬੋਲਣ ਦੀਆਂ ਬੇਪਨਾਹ ਕੋਸ਼ਿਸ਼ਾਂ ਕਾਰਨ ਤਿੱਖੀ ਆਲੋਚਨਾ ਦਾ ਹੱਕਦਾਰ ਹੈ। ਉਨ੍ਹਾਂ ਕਿਹਾ, 'ਪਾਕਿਸਤਾਨ ਨੇ ਜੰਮੂ-ਕਸ਼ਮੀਰ ਤੇ ਲੱਦਾਖ ਸਬੰਧੀ ਭਾਰਤ ਖ਼ਿਲਾਫ਼ ਬਹੁਤ ਸਾਰੇ ਬੇਬੁਨਿਆਦ ਇਲਜ਼ਾਮ ਲਾਏ ਹਨ। ਇਹ ਭਾਰਤ ਦੇ ਅੰਦਰੂਨੀ ਮਾਮਲਿਆਂ ਨਾਲ ਜੁੜੇ ਜਵਾਬ ਦੇ ਯੋਗ ਨਹੀਂ।'
ਉਨ੍ਹਾਂ ਦੁਹਰਾਇਆ ਕਿ ਜੰਮੂ-ਕਸ਼ਮੀਰ ਦਾ ਸਮੁੱਚਾ ਇਲਾਕਾ, ਭਾਰਤ ਦਾ ਅਟੁੱਟ ਅੰਗ ਸੀ ਤੇ ਹਮੇਸ਼ਾਂ ਰਹੇਗਾ। ਇਸ ਵਿਚ ਉਹ ਖੇਤਰ ਵੀ ਸ਼ਾਮਲ ਹੈ ਜੋ ਪਾਕਿਸਤਾਨ ਦੇ ਗੈਰ-ਕਾਨੂੰਨੀ ਕਬਜ਼ੇ ਹੇਠ ਹੈ। ਭਾਰਤੀ ਡਿਪਲੋਮੈਟ ਨੇ ਪਾਕਿਸਤਾਨ ਨੂੰ ਉਸ ਦੇ ਨਜਾਇਜ਼ ਕਬਜ਼ੇ ਹੇਠਲੇ ਸਾਰੇ ਖੇਤਰਾਂ ਨੂੰ ਤੁਰੰਤ ਖਾਲੀ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: Facebook-Whatsapp ਡਾਊਨ ਹੋਣ ਕਰਕੇ ਪ੍ਰੇਸ਼ਾਨ ਹੋਏ ਲੋਕ, Mark Zuckerberg ਨੂੰ ਇੱਕ ਦਿਨ 'ਚ 7 ਬਿਲੀਅਨ ਡਾਲਰ ਦਾ ਨੁਕਸਾਨ
Paddy Procurement: ਕਰਨਾਲ 'ਚ ਅਜੇ ਵੀ ਸ਼ੁਰੂ ਨਹੀਂ ਹੋਈ ਝੋਨੇ ਦੀ ਖਰੀਦ, ਕਿਸਾਨ ਹੋ ਰਿਹਾ ਖੱਜਲ
ਇਹ ਵੀ ਪੜ੍ਹੋ: Coronavirus Updates: ਭਾਰਤ 'ਚ 209 ਦਿਨਾਂ ਬਾਅਦ ਸਭ ਤੋਂ ਘੱਟ ਕੋਰੋਨਾ ਕੇਸ, ਪਿਛਲੇ 24 ਘੰਟਿਆਂ 'ਚ ਸਾਹਮਣੇ ਆਏ 18346 ਨਵੇਂ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/