ਪੜਚੋਲ ਕਰੋ
Advertisement
World Cup: ਭਾਰਤ ਤੇ ਦੱਖਣੀ ਅਫ਼ਰੀਕਾ ਦੀ ਜਿੱਤ ਨਾਲ ਸੈਮੀਫਾਈਨਲ ਬਣੇ ਬੇਹੱਦ ਰੁਮਾਂਚਕ
ਬੀਤੇ ਕੱਲ੍ਹ ਹੋਏ ਚਾਰ ਟੀਮਾਂ ਦਰਮਿਆਨ ਹੋਏ ਮੈਚਾਂ ਦੌਰਾਨ ਪੰਜ ਸੈਂਕੜੇ ਦਰਜ ਕੀਤੇ ਗਏ। ਆਸਟ੍ਰੇਲੀਆ ਦੇ ਮੈਚ ਹਾਰ ਜਾਣ ਕਾਰਨ ਹੁਣ ਭਾਰਤੀ ਟੀਮ ਵਿਸ਼ਵ ਕੱਪ ਦੀ ਅੰਕ ਸੂਚੀ ਵਿੱਚ ਪਹਿਲੇ ਨੰਬਰ 'ਤੇ ਆ ਗਈ ਹੈ।
ਲੀਡਸ: World Cup 2019 ਦੇ ਲੀਗ ਮੈਚ ਪੂਰੇ ਹੋ ਚੁੱਕੇ ਹਨ ਅਤੇ ਹੁਣ ਇਸ ਦੇ ਅਗਲੇ ਪੜਾਅ ਯਾਨੀ ਕਿ ਸੈਮੀਫਾਈਨਲਜ਼ ਦਾ ਇੰਤਜ਼ਾਰ ਹੈ। ਬੀਤੇ ਦਿਨ ਭਾਰਤ ਦੀ ਸ਼੍ਰੀਲੰਕਾ ਅਤੇ ਦੱਖਣੀ ਅਫ਼ਰੀਕਾ ਦੀ ਆਸਟ੍ਰੇਲੀਆ 'ਤੇ ਜਿੱਤ ਨਾਲ ਸੈਮੀਫਾਈਨਲ ਬਣੇ ਬੇਹੱਦ ਰੁਮਾਂਚਕ ਬਣ ਗਏ ਹਨ।
ਬੀਤੇ ਕੱਲ੍ਹ ਲੀਡਜ਼ ਵਿੱਚ ਖੇਡੇ ਗਏ ਮੈਚ ਦੌਰਾਨ ਸ਼੍ਰੀਲੰਕਾ ਨੇ ਭਾਰਤ ਨੂੰ 265 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ, ਜਿਸ ਨੂੰ ਭਾਰਤੀ ਟੀਮ ਨੇ 44ਵੇਂ ਓਵਰ ਵਿੱਚ ਤਿੰਨ ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਸੱਤ ਵਿਕਟਾਂ ਨਾਲ ਵੱਡੀ ਜਿੱਤ ਹਾਸਲ ਕਰਨ ਵਿੱਚ ਭਾਰਤ ਦੀ ਸਲਾਮੀ ਜੋੜੀ ਰੋਹਿਤ ਸ਼ਰਮਾ ਅਤੇ ਕੇਐਲ ਰਾਹੁਲ ਦੇ ਸੈਂਕੜਿਆਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਜਿੱਥੇ ਰਾਹੁਲ ਨੇ 118 ਗੇਂਦਾਂ ਵਿੱਚ ਇੱਕ ਛੱਕੇ ਅਤੇ 11 ਚੌਕਿਆਂ ਦੀ ਮਦਦ ਨਾਲ 111 ਦੌੜਾਂ ਬਣਾਈਆਂ, ਉੱਥੇ ਰੋਹਿਤ ਸ਼ਰਮਾ ਨੇ 94 ਗੇਂਦਾਂ ਵਿੱਚ ਦੋ ਛੱਕਿਆਂ ਅਤੇ 14 ਚੌਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਇਹ ਪਹਿਲੀ ਵਾਰ ਹੈ ਜਦ ਭਾਰਤ ਦੀ ਸਲਾਮੀ ਜੋੜੀ ਨੇ ਸੈਂਕੜੇ ਲਾਏ ਹੋਣ।
ਰੋਹਿਤ ਸ਼ਰਮਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ-ਨਾਲ ਕਈ ਰਿਕਾਰਡ ਵੀ ਬਣਾਏ। ਉਹ ਆਈਸੀਸੀ ਕ੍ਰਿਕੇਟ ਵਿਸ਼ਵ ਕੱਪ ਦੇ ਇੱਕ ਟੂਰਨਾਮੈਂਟ ਵਿੱਚ ਪੰਜ ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਵਿਸ਼ਵ ਕੱਪ ਮੁਕਾਬਲਿਆਂ ਵਿੱਚ ਉਹ ਛੇ ਸੈਂਕੜੇ ਲਾਉਣ ਵਾਲੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਪਹਿਲਾਂ ਇਹ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂਅ ਸੀ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਇਸ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ 647 ਦੌੜਾਂ ਬਣਾਈਆਂ ਹਨ।
ਉੱਧਰ, ਦੱਖਣੀ ਅਫਰੀਕਾ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਨੂੰ 326 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ, ਜਿਸ ਨੂੰ ਕੰਗਾਰੂ ਪੂਰਾ ਕਰਨ ਵਿੱਚ ਅਸਫਲ ਰਹੇ ਅਤੇ ਮੈਚ ਦੀ ਇੱਕ ਗੇਂਦ ਰਹਿੰਦੇ ਹੀ ਪੂਰੀ ਟੀਮ 315 ਦੌੜਾਂ ਦੇ ਸਕੋਰ 'ਤੇ ਆਊਟ ਹੋ ਗਈ। ਬੀਤੇ ਕੱਲ੍ਹ ਹੋਏ ਚਾਰ ਟੀਮਾਂ ਦਰਮਿਆਨ ਹੋਏ ਮੈਚਾਂ ਦੌਰਾਨ ਪੰਜ ਸੈਂਕੜੇ ਦਰਜ ਕੀਤੇ ਗਏ। ਆਸਟ੍ਰੇਲੀਆ ਦੇ ਮੈਚ ਹਾਰ ਜਾਣ ਕਾਰਨ ਹੁਣ ਭਾਰਤੀ ਟੀਮ ਵਿਸ਼ਵ ਕੱਪ ਦੀ ਅੰਕ ਸੂਚੀ ਵਿੱਚ ਪਹਿਲੇ ਨੰਬਰ 'ਤੇ ਆ ਗਈ ਹੈ। ਇਸ ਦੇ ਨਾਲ ਹੀ ਸੈਮੀਫਾਈਨਲ ਮੁਕਾਬਲੇ ਵੀ ਕਾਫੀ ਰੁਮਾਂਚਕ ਹੋ ਗਏ ਹਨ। ਮੁਕਾਬਲੇ ਕੁਝ ਇਸ ਤਰ੍ਹਾਂ ਹੋਣਗੇ-
ਪਹਿਲਾ ਸੈਮੀਫਾਈਨਲ: ਭਾਰਤ ਬਨਾਮ ਨਿਊਜ਼ੀਲੈਂਡ - 9 ਜੁਲਾਈ (ਮੰਗਲਵਾਰ) - ਮੈਨਚੈਸਟਰ - ਭਾਰਤੀ ਸਮੇਂ ਮੁਤਾਬਕ ਦੁਪਹਿਰ ਤਿੰਨ ਵਜੇ
ਦੂਜਾ ਸੈਮੀਫਾਈਨਲ: ਆਸਟ੍ਰੇਲੀਆ ਬਨਾਮ ਇੰਗਲੈਂਡ - 11 ਜੁਲਾਈ (ਵੀਰਵਾਰ) - ਬਰਮਿੰਘਮ - ਭਾਰਤੀ ਸਮੇਂ ਮੁਤਾਬਕ ਦੁਪਹਿਰ ਤਿੰਨ ਵਜੇ
ਟੂਰਨਾਮੈਂਟ ਦਾ ਆਖਰੀ ਮੁਕਾਬਲਾ ਯਾਨੀ ਵਿਸ਼ਵ ਕੱਪ ਫਾਈਨਲਜ਼ ਲੰਡਨ ਦੇ ਮਸ਼ਹੂਰ ਲਾਰਡਜ਼ ਮੈਦਾਨ 'ਤੇ 14 ਜੁਲਾਈ ਨੂੰ ਭਾਰਤੀ ਸਮੇਂ ਮੁਤਾਬਕ ਦੁਪਹਿਰ ਤਿੰਨ ਵਜੇ ਖੇਡਿਆ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement