ਪੜਚੋਲ ਕਰੋ
Advertisement
ਵਿਦੇਸ਼ੀ ਹੋਟਲ 'ਚੋਂ ਭਾਰਤੀ ਪਰਿਵਾਰ ਨੇ ਚੋਰੀ ਕੀਤੀ ਸਾਰੀਆਂ ਚੀਜ਼ਾਂ, ਫੜੇ ਜਾਂਦਿਆਂ ਦੀ ਵੀਡੀਓ ਵਾਇਰਲ
ਸਵਾ ਕੁ ਦੋ ਮਿੰਟ ਦੀ ਇਸ ਵੀਡੀਓ ਵਿੱਚ ਹੋਟਲ ਦਾ ਮੁਲਾਜ਼ਮ ਭਾਰਤੀ ਪਰਿਵਾਰ ਦੇ ਬੈਗਾਂ ਦੀ ਤਲਾਸ਼ੀ ਲੈਂਦਾ ਦਿਖਾਈ ਦੇ ਰਿਹਾ ਹੈ। ਪਹਿਲਾਂ ਤਾਂ ਪਰਿਵਾਰ ਦੇ ਜੀਅ ਹੋਟਲ ਅਮਲੇ ਨਾਲ ਬਹਿਸ ਕਰਦੇ ਹਨ, ਪਰ ਉਹ ਸਮਾਨ ਦੀ ਤਲਾਸ਼ੀ ਲੈਣ ਤੋਂ ਨਹੀਂ ਹਟਦਾ। ਤਲਾਸ਼ੀ ਦੌਰਾਨ ਪਰਿਵਾਰ ਦੇ ਬੈਗਾਂ ਵਿੱਚੋਂ ਹੋਟਲ ਦੇ ਤੌਲੀਏ, ਬਿਜਲੀ ਦਾ ਸਮਾਨ, ਸਜ਼ਾਵਟ ਦਾ ਸਮਾਨ ਤੇ ਹੋਰ ਕਈ ਚੀਜ਼ਾਂ ਨਿੱਕਲੀਆਂ।
ਨਵੀਂ ਦਿੱਲੀ: ਇੰਡੋਨੇਸ਼ੀਆ ਦੇ ਬਾਲੀ ਦੇ ਹੋਟਲ ਵਿੱਚ ਛੁੱਟੀ ਮਨਾਉਣ ਆਏ ਭਾਰਤੀ ਪਰਿਵਾਰ ਨੇ ਉੱਥੇ ਮੌਜੂਦ ਕਈ ਚੀਜ਼ਾਂ 'ਤੇ ਆਪਣਾ ਹੱਥ ਸਾਫ ਕਰ ਦਿੱਤਾ। ਉਨ੍ਹਾਂ ਨੂੰ ਹੋਟਲ ਅਮਲੇ ਵੱਲੋਂ ਫੜ ਲਿਆ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਸਵਾ ਕੁ ਦੋ ਮਿੰਟ ਦੀ ਇਸ ਵੀਡੀਓ ਵਿੱਚ ਹੋਟਲ ਦਾ ਮੁਲਾਜ਼ਮ ਭਾਰਤੀ ਪਰਿਵਾਰ ਦੇ ਬੈਗਾਂ ਦੀ ਤਲਾਸ਼ੀ ਲੈਂਦਾ ਦਿਖਾਈ ਦੇ ਰਿਹਾ ਹੈ। ਪਹਿਲਾਂ ਤਾਂ ਪਰਿਵਾਰ ਦੇ ਜੀਅ ਹੋਟਲ ਅਮਲੇ ਨਾਲ ਬਹਿਸ ਕਰਦੇ ਹਨ, ਪਰ ਉਹ ਸਮਾਨ ਦੀ ਤਲਾਸ਼ੀ ਲੈਣ ਤੋਂ ਨਹੀਂ ਹਟਦਾ। ਤਲਾਸ਼ੀ ਦੌਰਾਨ ਪਰਿਵਾਰ ਦੇ ਬੈਗਾਂ ਵਿੱਚੋਂ ਹੋਟਲ ਦੇ ਤੌਲੀਏ, ਬਿਜਲੀ ਦਾ ਸਮਾਨ, ਸਜ਼ਾਵਟ ਦਾ ਸਮਾਨ ਤੇ ਹੋਰ ਕਈ ਚੀਜ਼ਾਂ ਨਿੱਕਲੀਆਂ।
ਚੋਰੀ ਫੜੀ ਜਾਣ 'ਤੇ ਪਰਿਵਾਰ ਦੀ ਔਰਤ ਨੇ ਹੋਟਲ ਮੁਲਾਜ਼ਮ ਨੂੰ ਕਿਹਾ, "ਅਸੀਂ ਮੁਆਫ਼ੀ ਮੰਗਦੇ ਹਾਂ, ਇਹ ਸਾਡਾ ਪਰਿਵਾਰਕ ਟੂਰ ਸੀ। ਅਸੀਂ ਤੁਹਾਨੂੰ ਪੈਸੇ ਦੇ ਦਿੰਦੇ ਹਾਂ, ਸਾਨੂੰ ਜਾਣ ਦਓ ਅਸੀਂ ਫਲਾਈਟ ਲੈਣੀ ਹੈ।" ਪਰ ਹੋਟਲ ਮੁਲਾਜ਼ਮ ਉਸ ਨੂੰ ਜਵਾਬ ਦਿੰਦਾ ਹੈ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਕੋਲ ਬਹੁਤ ਪੈਸਾ ਹੈ ਪਰ ਇਹ ਕੋਈ ਤਰੀਕਾ ਨਹੀਂ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਕਈ ਸੋਸ਼ਲ ਮੀਡੀਆ ਯੂਜ਼ਰ ਤਾਂ ਇਸ ਪਰਿਵਾਰ ਦੇ ਪਾਸਪੋਰਟ ਰੱਦ ਕਰਨ ਦੀ ਮੰਗ ਕਰ ਰਹੇ ਹਨ ਤੇ ਕਈ ਇਸ ਨੂੰ ਦੇਸ਼ ਲਈ ਸ਼ਰਮਸਾਰ ਕਰਨ ਵਾਲਾ ਕੰਮ ਦੱਸ ਰਹੇ ਹਨ। ਦੇਖੋ ਵੀਡੀਓ-@DrSJaishankar @passportsevamea @MEAIndia @VMBJP @pspoffice
As Indians now travel extensively, a booklet on the do’s & don’t’s during international travel is urgently needed. This coming immediately after a similar story shared by @hvgoenka shows it’s not an isolated incident — Hemanth (@hemanthpmc) July 27, 2019
This family was caught stealing hotel accessories. Such an embarrassment for India.
Each of us carrying an #IndianPassport must remember that we are ambassadors of the nation and behave accordingly. India must start cancelling passports of people who erode our credibility. pic.twitter.com/unY7DqWoSr — Hemanth (@hemanthpmc) July 27, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement