ਅਮਰੀਕਾ 'ਚ ਭਾਰਤੀ ਝੰਡੇ ਦਾ ਅਪਮਾਨ ! UN ਦੇ ਹੈੱਡਕੁਆਰਟਰ ਨੇੜੇ ਲੱਤ ਨਾਲ ਬੰਨ੍ਹਿਆ ਤਿਰੰਗਾ, ਵੀਡੀਓ ਵਾਇਰਲ
Indian Flag Insulted in US VIDEO! : ਅਮਰੀਕਾ ਵਿੱਚ ਭਾਰਤ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਗਿਆ। ਜਦੋਂ ਇੱਕ ਵਿਅਕਤੀ ਨੇ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਭਾਰਤੀ ਝੰਡੇ ਨੂੰ ਆਪਣੀ ਲੱਤ ਨਾਲ ਬੰਨ੍ਹ ਕੇ ਝੰਡੇ ਦਾ ਅਪਮਾਨ ਕੀਤਾ।
Indian Flag Insulted in US VIDEO! : ਅਮਰੀਕਾ ਵਿੱਚ ਭਾਰਤ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਗਿਆ। ਜਦੋਂ ਇੱਕ ਵਿਅਕਤੀ ਨੇ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਭਾਰਤੀ ਝੰਡੇ ਨੂੰ ਆਪਣੀ ਲੱਤ ਨਾਲ ਬੰਨ੍ਹ ਕੇ ਝੰਡੇ ਦਾ ਅਪਮਾਨ ਕੀਤਾ। ਕਥਿਤ ਤੌਰ 'ਤੇ ਇਹ ਘਟਨਾ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਨੇੜੇ ਵਾਪਰੀ। ਵਿਅਕਤੀ ਨੇ ਆਪਣੀ ਲੱਤ ਨਾਲ ਭਾਰਤੀ ਝੰਡੇ ਨੂੰ ਬੰਨ੍ਹਿਆ ਹੋਇਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ 'ਚ ਕੁੱਝ ਵਿਅਕਤੀ ਉਸ ਦਾ ਵਿਅਕਤੀ ਦਾ ਵਿਰੋਧ ਕਰਦੇ ਨਜ਼ਰ ਆਏ ਤੇ ਉਸ ਨੂੰ ਪੈਰ ਨਾਲੋਂ ਕੌਮੀ ਝੰਡਾ ਖੋਲ੍ਹਣ ਲਈ ਕਹਿੰਦੇ ਰਹੇ ਪਰ ਇਸ ਦੇ ਬਾਵਜੂਦ ਵੀ ਉਹ ਵਿਅਕਤੀ ਲੰਬੇ ਸਮੇਂ ਤੱਕ ਪੈਰ ਨਾਲ ਝੰਡਾ ਬੰਨ੍ਹ ਕੇ ਘੁੰਮਦਾ ਰਿਹਾ। ਜਿਸ ਦੀ ਵੀਡੀਓ ਤੁਸੀਂ ਵੇਖ ਸਕਦੇ ਹੋ।
Khalistani Disrespect Indian Flag outside UN Headquarters, New York on 21st June. 🇮🇳#Khalistani #KhalistaniTerrorist #India #Indian #indianflag #tiranga #ModiInUSA #Modi #thalaiva #Anna #KiaraAdvani #AmulGirl #Jawan #Titanic #Adipirush #disrespectful #Shame pic.twitter.com/sJH5aR6T6F
— Silverline Media (@Silverline_2020) June 22, 2023
USA में देश के तिरंगे का अपमान करने वाले खलिस्तानी से भीड़गये पत्रकार @vikasbha pic.twitter.com/RjiBTrMQZe
— Adv.Vineet Jindal (@vineetJindal19) June 22, 2023
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਦੇ ਅਮਰੀਕੀ ਦੌਰੇ ਉੱਤੇ ਹਨ। ਇਸ ਦੌਰਾਨ ਅਮਰੀਕਾ ਦੇ ਆਪਣੇ ਪਹਿਲੇ ਸਰਕਾਰੀ ਦੌਰੇ 'ਤੇ ਗਏ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਪੀਐਮ ਮੋਦੀ) ਅਮਰੀਕਾ ਵਿਚ 3 ਦਿਨ ਰੁਕਣਗੇ। ਇਸ ਦੌਰਾਨ ਮੋਦੀ 72 ਘੰਟਿਆਂ 'ਚ 10 ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਮੋਦੀ ਦੇ ਦੌਰੇ ਦੀ ਸ਼ੁਰੂਆਤ ਤੋਂ ਪਹਿਲਾਂ 75 ਅਮਰੀਕੀ ਸਾਂਸਦਾਂ ਅਤੇ ਕਾਂਗਰਸ ਦੇ ਪ੍ਰਤੀਨਿਧੀਆਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਪੱਤਰ ਲਿਖਿਆ। ਉਸ ਪੱਤਰ ਵਿੱਚ, ਉਨ੍ਹਾਂ ਨੇ ਲਿਖਿਆ ਕਿ ਮਹਾਮਹਿਮ ਰਾਸ਼ਟਰਪਤੀ ਨੂੰ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਪੀਐਮ ਮੋਦੀ ਨਾਲ ਮੁਲਾਕਾਤ ਦੌਰਾਨ ਚਿੰਤਾ ਦੇ ਕੁਝ ਗੰਭੀਰ ਮੁੱਦਿਆਂ 'ਤੇ ਵੀ ਚਰਚਾ ਕਰਨੀ ਚਾਹੀਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ : Punjab Breaking News LIVE: ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ, ਗਿਆਨੀ ਰਘਬੀਰ ਸਿੰਘ ਥਾਪੇ ਨਵੇਂ ਜਥੇਦਾਰ, ਅੰਮ੍ਰਿਤਪਾਲ ਦੇ ਸਾਥੀ ਪੰਜਾਬ ਆਉਣਗੇ ਜਾਂ ਨਹੀਂ, ਸੁਣਵਾਈ ਅੱਜ, ਪੰਜਾਬ ਦੇ ਮੌਸਮ ਦਾ ਹਾਲ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ