ਪੜਚੋਲ ਕਰੋ

ਚੀਨ ਨੇ ਹਿੰਦ ਮਹਾਸਾਗਰ 'ਚ ਤਾਇਨਾਤ ਕੀਤੇ 7 ਜੰਗੀ ਬੇੜੇ, ਭਾਰਤੀ ਫੌਜ ਹੋਈ ਚੌਕਸ

ਹਿੰਦ ਮਹਾਂਸਾਗਰ ਵਿੱਚ ਚੀਨ ਦੇ ਸੱਤ ਜੰਗੀ ਬੇੜੇ ਨਜ਼ਰ ਆਏ ਹਨ। ਇਨ੍ਹਾਂ ਨੂੰ ਇੰਡੀਅਨ ਨੇਵੀ ਦੇ ਜਹਾਜ਼ਾਂ ਪੀ-8ਆਈ ਨੇ ਟਰੈਕ ਕੀਤਾ ਤੇ ਤਸਵੀਰਾਂ ਵੀ ਲਈਆਂ। ਯੂਐਸ ਵੱਲੋਂ ਬਣਾਏ ਪੀ-8ਆਈ ਜਹਾਜ਼ ਐਂਟੀ-ਪਣਡੁੱਬੀ ਖੁਫੀਆ ਪ੍ਰਣਾਲੀਆਂ ਨਾਲ ਲੈਸ ਹਨ। ਕਈ ਜਹਾਜ਼ਾਂ ਦੀ ਸਮਰਥਾ ਵਾਲੇ ਚੀਨ ਦੇ 27,000 ਟਨ ਦੇ ਜੰਗੀ ਬੇੜੇ ਜ਼ਿਆਨ-32 ਨੂੰ ਸਤੰਬਰ ਦੇ ਸ਼ੁਰੂ ਵਿੱਚ ਦੱਖਣੀ ਹਿੰਦ ਮਹਾਂਸਾਗਰ ਵਿੱਚ ਸ਼੍ਰੀਲੰਕਾ ਦੇ ਨੇੜੇ ਦੇਖਿਆ ਗਿਆ ਸੀ।

ਚੇਨਈ: ਹਿੰਦ ਮਹਾਂਸਾਗਰ ਵਿੱਚ ਚੀਨ ਦੇ ਸੱਤ ਜੰਗੀ ਬੇੜੇ ਨਜ਼ਰ ਆਏ ਹਨ। ਇਨ੍ਹਾਂ ਨੂੰ ਇੰਡੀਅਨ ਨੇਵੀ ਦੇ ਜਹਾਜ਼ਾਂ ਪੀ-8ਆਈ ਨੇ ਟਰੈਕ ਕੀਤਾ ਤੇ ਤਸਵੀਰਾਂ ਵੀ ਲਈਆਂ। ਯੂਐਸ ਵੱਲੋਂ ਬਣਾਏ ਪੀ-8ਆਈ ਜਹਾਜ਼ ਐਂਟੀ-ਪਣਡੁੱਬੀ ਖੁਫੀਆ ਪ੍ਰਣਾਲੀਆਂ ਨਾਲ ਲੈਸ ਹਨ। ਕਈ ਜਹਾਜ਼ਾਂ ਦੀ ਸਮਰਥਾ ਵਾਲੇ ਚੀਨ ਦੇ 27,000 ਟਨ ਦੇ ਜੰਗੀ ਬੇੜੇ ਜ਼ਿਆਨ-32 ਨੂੰ ਸਤੰਬਰ ਦੇ ਸ਼ੁਰੂ ਵਿੱਚ ਦੱਖਣੀ ਹਿੰਦ ਮਹਾਂਸਾਗਰ ਵਿੱਚ ਸ਼੍ਰੀਲੰਕਾ ਦੇ ਨੇੜੇ ਦੇਖਿਆ ਗਿਆ ਸੀ।

ਪੀ-8ਆਈ ਨੇ ਜੰਗੀ ਜਹਾਜ਼ਾਂ ਤੋਂ ਇਲਾਵਾ ਇੱਕ ਚੀਨੀ ਕਿਸ਼ਤੀ ਨੂੰ ਵੀ ਟਰੈਕ ਕੀਤਾ ਹੈ। ਇਹ ਕਿਸ਼ਤੀ ਚੀਨ ਦੀ ਐਂਟੀ-ਪਾਇਰੇਸੀ ਟਾਸਕ ਫੋਰਸ ਦਾ ਹਿੱਸਾ ਹੈ। ਕਿਸ਼ਤੀ ਨੂੰ ਸੋਮਾਲੀਅਨ ਸਮੁੰਦਰੀ ਡਾਕੂਆਂ ਤੋਂ ਬਚਾਉਣ ਲਈ ਚੀਨ ਦੇ ਵਪਾਰਕ ਜਹਾਜ਼ਾਂ ਰਾਹੀਂ ਅਦਨ ਦੀ ਖਾੜੀ ਵਿੱਚ ਭੇਜਿਆ ਗਿਆ ਸੀ। ਪੀ-8ਆਈ ਨੇ ਇਸ ਕਿਸ਼ਤੀ ਦੀ ਤਸਵੀਰ ਉਦੋਂ ਖਿੱਚੀ ਜਦੋਂ ਇਹ ਹਿੰਦ ਮਹਾਂਸਾਗਰ ਦੇ ਵਿੱਚੋਂ ਦੀ ਲੰਘ ਰਹੀ ਸੀ।

ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਦੇ ਅਨੁਸਾਰ, ਭਾਰਤ ਹਿੰਦ ਮਹਾਂਸਾਗਰ ਵਿੱਚ ਚੀਨੀ ਜੰਗੀ ਜਹਾਜ਼ਾਂ ਦੀ ਮੌਜੂਦਗੀ ਉੱਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਹ ਜਹਾਜ਼ ਭਾਰਤੀ ਆਰਥਿਕ ਖੇਤਰ ਤੇ ਸਮੁੰਦਰੀ ਸੀਮਾ ਦੇ ਨਜ਼ਦੀਕ ਤੋਂ ਲੰਘੇ ਸਨ। ਅਧਿਕਾਰੀਆਂ ਨੂੰ ਡਰ ਸੀ ਕਿ ਚੀਨ ਕਿਸੇ ਵੀ ਸਮੇਂ ਅਦਨ ਦੀ ਖਾੜੀ ਵਿੱਚ ਸਮੁੰਦਰੀ ਡਕੈਤਾਂ ਨੂੰ ਰੋਕਣ ਲਈ ਐਂਟੀ-ਪਾਇਰੇਸੀ ਡਰਿੱਲ ਦੇ ਨਾਂ 'ਤੇ ਹਿੰਦ ਮਹਾਂਸਾਗਰ ਦੇ ਖੇਤਰ ਵਿੱਚ 6 ਤੋਂ 7 ਜੰਗੀ ਜਹਾਜ਼ ਉਤਾਰ ਸਕਦਾ ਹੈ।

ਸੂਤਰਾਂ ਨੇ ਇਹ ਵੀ ਦੱਸਿਆ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਨਿਯੰਤਰਣ ਵਾਲੀ ਜਲ ਸੈਨਾ ਦਾ ਮੁੱਖ ਉਦੇਸ਼ ਹਿੰਦ ਮਹਾਂਸਾਗਰ ਦੇ ਖੇਤਰ ਵਿੱਚ ਆਪਣੀ ਤਾਕਤ ਦਿਖਾਉਣਾ ਹੈ। ਚੀਨ ਇੱਥੇ ਆਪਣਾ ਪ੍ਰਭਾਵ ਇਸ ਲਈ ਵੀ ਬਣਾਈ ਰੱਖਣਾ ਚਾਹੁੰਦੇ ਹਨ ਕਿਉਂਕਿ ਜ਼ਿਆਦਾਤਰ ਸਮੁੰਦਰੀ ਵਪਾਰ ਇਸ ਖਿੱਤੇ ਵਿੱਚ ਹੀ ਹੁੰਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ

Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ

ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ

RBI ਨੇ PNB 'ਤੇ ਲਗਾਇਆ 1.31 ਕਰੋੜ ਦਾ ਜੁਰਮਾਨਾ, ਜਾਣੋ ਕੀ ਹੈ ਵਜ੍ਹਾ
RBI ਨੇ PNB 'ਤੇ ਲਗਾਇਆ 1.31 ਕਰੋੜ ਦਾ ਜੁਰਮਾਨਾ, ਜਾਣੋ ਕੀ ਹੈ ਵਜ੍ਹਾ
Advertisement
ABP Premium

ਵੀਡੀਓਜ਼

ਮੀਂਹ ਨੇ ਵਧਾਈ ਸੰਗਰੂਰ ਦੇ ਲੋਕਾਂ ਦੀ ਚਿੰਤਾ, ਸਰਕਾਰੀ ਦਫ਼ਤਰਾਂ ਨੂੰ ਵੀ ਪਈਆਂ ਭਾਜੜਾਂKulbir Singh Zira| 'ਮੈਂ ਮੁੱਖ ਮੰਤਰੀ ਨੂੰ ਕਹਿਣਾ, ਅੰਮ੍ਰਿਤਪਾਲ ਤੋਂ NSA ਹਟਾਈ ਜਾਵੇ'ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮੀਡਿਆ ਨੂੰ ਨਸੀਹਤDiljit Dosanjh interview Punjab Police | Jatt&Juliet | Neeru Bajwa ਦਿਲਜੀਤ ਦਾ ਪੰਜਾਬ ਪੁਲਿਸ ਨਾਲ ਇੰਟਰਵਿਊ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
RBI ਨੇ PNB 'ਤੇ ਲਗਾਇਆ 1.31 ਕਰੋੜ ਦਾ ਜੁਰਮਾਨਾ, ਜਾਣੋ ਕੀ ਹੈ ਵਜ੍ਹਾ
RBI ਨੇ PNB 'ਤੇ ਲਗਾਇਆ 1.31 ਕਰੋੜ ਦਾ ਜੁਰਮਾਨਾ, ਜਾਣੋ ਕੀ ਹੈ ਵਜ੍ਹਾ
Amritpal Singh News: ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਦੇ ਬਿਆਨ ਤੋਂ ਦੁਖੀ, ਬੋਲੇ...ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ...

Fatty Liver Disease: ਦੇਸ਼ ਵਿੱਚ ਹਰ ਤੀਜਾ ਵਿਅਕਤੀ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ, ਜੇਕਰ ਤੁਹਾਡੇ ਵਿੱਚ ਵੀ ਇਹ ਲੱਛਣ ਹੋ ਜਾਓ ਸਾਵਧਾਨ

Summer Wave : ਨਮੀ ਵਾਲੀ ਗਰਮੀ ਤੋਂ ਬਚਣ ਲਈ ਅਪਣਾਓ ਇਹ ਉਪਾਅ, ਬਹੁਤ ਫਾਇਦੇਮੰਦ ਨੇ ਇਹ ਨੁਸਖੇ!

Weather: ਪੰਜਾਬ 'ਚ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਅਲਰਟ ਜਾਰੀ

Embed widget