ਜਹਾਜ਼ ਕਰੈਸ਼ ਦੌਰਾਨ ਅਮਰੀਕਾ 'ਚ ਭਾਰਤੀ ਡਾਕਟਰ ਜੋੜੇ ਤੇ ਨੌਜਵਾਨ ਧੀ ਦੀ ਮੌਤ
ਅਮਰੀਕਾ ‘ਚ ਇੱਕ ਛੋਟੇ ਪ੍ਰਾਈਵੇਟ ਜਹਾਜ਼ ਦੇ ਹਾਦਸਾਗ੍ਰਸਤ ਹੋਣ ‘ਚ ਭਾਰਤੀ ਮੂਲ ਦੇ ਡਾਕਟਰ ਜੋੜੇ ਤੇ ਉਨ੍ਹਾਂ ਦੀ 19 ਸਾਲਾ ਧੀ ਦੀ ਮੌਤ ਹੋ ਗਈ। ਅਧਿਕਾਰੀਆ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਵੀਰਵਾਰ ਦੀ ਸਵੇਰ ਫਿਲਾਡੇਲਫਿਆ ‘ਚ ਹੋਇਆ।
ਵਾਸ਼ਿੰਗਟਨ: ਅਮਰੀਕਾ ‘ਚ ਇੱਕ ਛੋਟੇ ਪ੍ਰਾਈਵੇਟ ਜਹਾਜ਼ ਦੇ ਹਾਦਸਾਗ੍ਰਸਤ ਹੋਣ ‘ਚ ਭਾਰਤੀ ਮੂਲ ਦੇ ਡਾਕਟਰ ਜੋੜੇ ਤੇ ਉਨ੍ਹਾਂ ਦੀ 19 ਸਾਲਾ ਧੀ ਦੀ ਮੌਤ ਹੋ ਗਈ। ਅਧਿਕਾਰੀਆ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਵੀਰਵਾਰ ਦੀ ਸਵੇਰ ਫਿਲਾਡੇਲਫਿਆ ‘ਚ ਹੋਇਆ। ਅਮਰੀਕੀ ਮੀਡੀਆ ਮੁਤਾਬਕ ਮ੍ਰਿਤਕਾਂ ਦੀ ਪਹਿਚਾਣ ਡਾਕਟਰ ਜਸਵੀਰ ਖੁਰਾਨਾ (60), ਉਨ੍ਹਾਂ ਦੀ ਪਤਨੀ ਡਾਕਟਰ ਦਿਵਿਆ ਖੁਰਾਨਾ (54) ਤੇ ਧੀ ਕਿਰਨ ਖੁਰਾਨਾ (19) ਦੇ ਤੌਰ ‘ਤੇ ਹੋਈ ਹੈ। ਡਾਕਟਰ ਜਸਵੀਰ ਦੀ ਇੱਕ ਹੋਰ ਧੀ ਹੈ, ਜੋ ਇਸ ਜਹਾਜ਼ ‘ਚ ਸਵਾਰ ਨਹੀਂ ਸੀ।
ਅਮਰੀਕੀ ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਕ, ਭਾਰਤੀ ਮੂਲ ਦੇ ਡਾ. ਜਸਵੀਰ ਇੱਕ ਪਾਇਲਟ ਸਨ ਤੇ ਉਨ੍ਹਾਂ ਕੋਲ ਲਾਈਸੈਂਸ ਵੀ ਸੀ, ਜਿਸ ‘ਤੇ ਉਨ੍ਹਾਂ ਦੇ ਨਾਂ ‘ਤੇ ਰਜਿਸਟਰਡ 44 ਸਾਲ ਪੁਰਾਣਾ ਜਹਾਜ਼ ਸੀ। ਡਾਕਟਰ ਰਿਸਰਚਰ ਪਤੀ ਤੇ ਪਤਨੀ ਨੇ ਏਮਜ਼ ‘ਚ ਪਰੀਖਣ ਲਿਆ ਸੀ ਤੇ ਦੋ ਦਹਾਕਿਆਂ ਪਹਿਲਾਂ ਅਮਰੀਕਾ ਚਲੇ ਗਏ ਸੀ।
ਕੌਮੀ ਆਵਾਜਾਈ ਸੁਰੱਖਿਆ ਬੋਰਡ ਨੇ ਕਿਹਾ ਕਿ ਜਹਾਜ਼ ਸਵੇਰੇ 6 ਵਜੇ ਤੋਂ ਬਾਅਦ ਨਾਰਥਈਸਟ ਫਿਲਾਡੇਲਫਿਆ ਏਅਰਪੋਰਟ ਤੋਂ ਰਵਾਨਾ ਹੋ ਕੇ ਕੋਲੰਬਸ ਦੇ ਓਹੀਓ ਸਟੇਟ ਯੂਨੀਵਰਸੀਟੀ ਏਅਰਪੋਰਟ ਵੱਲ ਜਾ ਰਿਹਾ ਸੀ। ਇਹ ਜਹਾਜ਼ ਕਰੀਬ ਤਿੰਨ ਮਿੰਟ ਤਕ ਉਡਾਨ ਭਰਨ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਕਈ ਦਰੱਖਤਾਂ ਨਾਲ ਟਕਰਾਇਆ ਸੀ ਕਿਉਂਕਿ ਇਸ ਦਾ ਮਲਬਾ ਕਾਫੀ ਦੂਰ ਤਕ ਫੈਲਿਆ ਸੀ।