(Source: ECI/ABP News)
ਭਾਰਤ ਨੇ ਰੱਦ ਕੀਤਾ ਚੀਨ ਨਾਲ 471 ਕਰੋੜ ਰੁਪਏ ਦਾ ਕਰਾਰ
ਈਸਟਰਨ ਡੈਡੀਕੇਟੇਡ ਫ੍ਰੇਟ ਕੌਰੀਡੋਰ ਨੇ ਕੰਮ 'ਚ ਹੌਲ਼ੀ ਗਤੀ ਦੇ ਕਾਰਨ ਪਿਛਲੇ ਮਹੀਨੇ ਹੀ ਠੇਕਾ ਰੱਦ ਕਰਨ ਦਾ ਫੈਸਲਾ ਲਿਆ ਸੀ। ਇਸ ਬਾਰੇ ਟਰਮੀਨੇਸ਼ਨ ਲੈਟਰ ਸ਼ੁੱਕਰਵਾਰ ਜਾਰੀ ਕੀਤਾ। ਈਸਟਰਨ ਡੈਡੀਕੇਟੇਡ ਫ੍ਰੇਟ ਕੌਰੀਡੋਰ ਆਫ ਇੰਡੀਆ ਲਿਮਿਟਡ ਦੇ ਪ੍ਰਬੰਧਕ ਨਿਰਦੇਸ਼ਕ ਅਨੁਰਾਗ ਸਚਾਨ ਨੇ ਚੀਨੀ ਕੰਪਨੀ ਨੂੰ 14 ਦਿਨ ਦਾ ਨੋਟਿਸ ਜਾਰੀ ਕੀਤਾ ਸੀ।
![ਭਾਰਤ ਨੇ ਰੱਦ ਕੀਤਾ ਚੀਨ ਨਾਲ 471 ਕਰੋੜ ਰੁਪਏ ਦਾ ਕਰਾਰ Indian raiway cancelled 471 crore contract with China ਭਾਰਤ ਨੇ ਰੱਦ ਕੀਤਾ ਚੀਨ ਨਾਲ 471 ਕਰੋੜ ਰੁਪਏ ਦਾ ਕਰਾਰ](https://static.abplive.com/wp-content/uploads/sites/5/2018/11/22130616/indian-railways.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਰੇਲਵੇ ਨੇ ਸ਼ੁੱਕਰਵਾਰ ਚੀਨੀ ਕੰਪਨੀ ਨਾਲ 471 ਕਰੋੜ ਰੁਪਏ ਦਾ ਕਰਾਰ ਖ਼ਤਮ ਕਰ ਦਿੱਤਾ। ਚੀਨੀ ਕੰਪਨੀ "ਬੀਜਿੰਗ ਨੈਸ਼ਨਲ ਰੇਲਵੇ ਰਿਸਰਚ ਐਂਡ ਡਿਜ਼ਾਇਨ ਇੰਸਟੀਟਿਊਟ ਆਫ ਸਿਗਨਲ ਐਂਡ ਕਮਿਊਨੀਕੇਸ਼ਨਜ਼ ਗਰੁੱਪ ਕੰਪਨੀ ਲਿਮਿਟਡ" ਨੂੰ 2016 'ਚ ਕਾਨਪੁਰ ਅਤੇ ਮੁਗਲਸਰਾਏ ਦੇ ਵਿਚ 417 ਕਿਲੋਮੀਟਰ ਲੰਬੇ ਰੇਲ ਟਰੈਕ 'ਤੇ ਸਿਗਨਲ ਤੇ ਦੂਰਸੰਚਾਰ ਦਾ ਠੇਕਾ ਦਿੱਤਾ ਗਿਆ ਸੀ।
ਈਸਟਰਨ ਡੈਡੀਕੇਟੇਡ ਫ੍ਰੇਟ ਕੌਰੀਡੋਰ ਨੇ ਕੰਮ 'ਚ ਹੌਲ਼ੀ ਗਤੀ ਦੇ ਕਾਰਨ ਪਿਛਲੇ ਮਹੀਨੇ ਹੀ ਠੇਕਾ ਰੱਦ ਕਰਨ ਦਾ ਫੈਸਲਾ ਲਿਆ ਸੀ। ਇਸ ਬਾਰੇ ਟਰਮੀਨੇਸ਼ਨ ਲੈਟਰ ਸ਼ੁੱਕਰਵਾਰ ਜਾਰੀ ਕੀਤਾ। ਈਸਟਰਨ ਡੈਡੀਕੇਟੇਡ ਫ੍ਰੇਟ ਕੌਰੀਡੋਰ ਆਫ ਇੰਡੀਆ ਲਿਮਿਟਡ ਦੇ ਪ੍ਰਬੰਧਕ ਨਿਰਦੇਸ਼ਕ ਅਨੁਰਾਗ ਸਚਾਨ ਨੇ ਚੀਨੀ ਕੰਪਨੀ ਨੂੰ 14 ਦਿਨ ਦਾ ਨੋਟਿਸ ਜਾਰੀ ਕੀਤਾ ਸੀ। ਇਸ ਤੋਂ ਬਾਅਦ ਹੁਣ ਟਰਮੀਨੇਸ਼ਨ ਲੈਟਰ ਜਾਰੀ ਕੀਤਾ ਗਿਆ।
ਭਾਰੀ ਬਾਰਸ਼ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
ਦਰਅਸਲ ਕੰਪਨੀ ਨੂੰ 2019 'ਚ ਕੰਮ ਪੂਰਾ ਕਰਨ ਲਈ ਕਿਹਾ ਸੀ ਤੇ ਅਜੇ ਤਕ ਸਿਰਫ਼ 20 ਫੀਸਦ ਕੰਮ ਮੁਕੰਮਲ ਹੋਇਆ ਹੈ। ਉਨ੍ਹਾਂ ਦੱਸਿਆ ਅਸੀਂ ਅਪ੍ਰੈਲ ਮਹੀਨੇ 'ਚ ਚੀਨੀ ਕੰਪਨੀ ਦਾ ਕਰਾਰ ਖਤਮ ਕਰਨ ਬਾਰੇ ਵਿਸ਼ਵ ਬੈਂਕ ਨੂੰ ਜਾਣਕਾਰੀ ਦਿੱਤੀ ਸੀ। ਇਸ ਪ੍ਰੋਜੈਕਟ 'ਚ ਵਿਸ਼ਵ ਬੈਂਕ ਹੀ ਪੈਸਾ ਮੁਹੱਈਆ ਕਰਵਾ ਰਿਹਾ ਹੈ। ਬੇਸ਼ੱਕ ਕਰਾਰ ਰੱਦ ਕੀਤੇ ਜਾਣ ਪਿੱਛੇ ਕੰਮ ਦੀ ਹੌਲ਼ੀ ਗਤੀ ਦੱਸੀ ਜਾ ਰਹੀ ਹੈ ਪਰ ਇਸ ਨੂੰ ਚੀਨ ਨਾਲ ਛਿੜੇ ਸਰਹੱਦੀ ਵਿਵਾਦ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।
ਪਾਕਿਸਤਾਨ ਨੇ ਕੀਤੀ ਗੋਲ਼ੀਬਾਰੀ ਦੀ ਉਲੰਘਣਾ, ਇਕੋ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)