(Source: ECI/ABP News)
Pig Butchering Scam: ਅਮਰੀਕਾ ‘ਚ ਭਾਰਤੀ ਸਾਫਟਵੇਅਰ ਪੇਸ਼ੇਵਰ ਨੇ ਨਕਲੀ ਪਿਆਰ ਦੇ ਝਾਂਸੇ ‘ਚ ਆ ਕੇ ਗੁਆਏ ਕਰੋੜਾਂ ਰੁਪਏ, ਜਾਣੋ ਪੂਰਾ ਮਾਮਲਾ
Pig Butchering Scam: "Pig butchering" ਘਪਲੇ ਵਿੱਚ ਫਿਲਾਡੇਲਫੀਆ-ਅਧਾਰਤ ਤਕਨੀਕੀ ਪੇਸ਼ੇਵਰ, ਸ਼੍ਰੇਆ ਦੱਤਾ ਨੂੰ ਇੱਕ ਖ਼ਤਰਨਾਕ ਕ੍ਰਿਪਟੋਕਰੰਸੀ ਰੋਮਾਂਸ ਧੋਖਾਧੜੀ ਵਿੱਚ ਫਸਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
![Pig Butchering Scam: ਅਮਰੀਕਾ ‘ਚ ਭਾਰਤੀ ਸਾਫਟਵੇਅਰ ਪੇਸ਼ੇਵਰ ਨੇ ਨਕਲੀ ਪਿਆਰ ਦੇ ਝਾਂਸੇ ‘ਚ ਆ ਕੇ ਗੁਆਏ ਕਰੋੜਾਂ ਰੁਪਏ, ਜਾਣੋ ਪੂਰਾ ਮਾਮਲਾ Indian software professional in America lost crores of rupees in fake love scam, know the whole case Pig Butchering Scam: ਅਮਰੀਕਾ ‘ਚ ਭਾਰਤੀ ਸਾਫਟਵੇਅਰ ਪੇਸ਼ੇਵਰ ਨੇ ਨਕਲੀ ਪਿਆਰ ਦੇ ਝਾਂਸੇ ‘ਚ ਆ ਕੇ ਗੁਆਏ ਕਰੋੜਾਂ ਰੁਪਏ, ਜਾਣੋ ਪੂਰਾ ਮਾਮਲਾ](https://feeds.abplive.com/onecms/images/uploaded-images/2024/01/23/8b1b4c2deeb7ad18509fe7640eaf2e5d1705998020996322_original.png?impolicy=abp_cdn&imwidth=1200&height=675)
Pig Butchering Scam: "Pig butchering" ਘਪਲੇ ਵਿੱਚ ਫਿਲਾਡੇਲਫੀਆ-ਅਧਾਰਤ ਤਕਨੀਕੀ ਪੇਸ਼ੇਵਰ, ਸ਼੍ਰੇਆ ਦੱਤਾ ਨੂੰ ਇੱਕ ਖ਼ਤਰਨਾਕ ਕ੍ਰਿਪਟੋਕਰੰਸੀ ਰੋਮਾਂਸ ਧੋਖਾਧੜੀ ਵਿੱਚ ਫਸਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਪਲੇ ਵਿੱਚ ਸ਼੍ਰੇਆ ਦੱਤਾ ਦਾ $450,000 ਭਾਵ ਕਿ ਲਗਭਗ 4 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਉਸ ‘ਤੇ ਕਾਫੀ ਕਰਜ਼ਾ ਚੜ੍ਹ ਗਿਆ ਹੈ। ਉੱਥੇ ਹੀ ਇਸ ਪਲਾਨਿੰਗ ਵਿੱਚ ਡੀਪਫੇਕ ਵੀਡੀਓ ਅਤੇ ਐਡਵਾਂਸਡ ਸਕ੍ਰਿਪਟਿੰਗ ਦੀ ਵਰਤੋਂ ਕੀਤੀ ਗਈ ਹੈ, ਜਿਸ ਕਰਕੇ ਉਹ ਮਾਨਸਿਕ ਤੌਰ ‘ਤੇ ਕਾਫੀ ਪਰੇਸ਼ਾਨ ਹੋ ਗਈ ਹੈ।
ਇਹ ਘਪਲਾ ਕਰਨ ਤੋਂ ਪਹਿਲਾਂ ਸ਼੍ਰੇਆ ਦੱਤਾ ਨੂੰ ਝੂਠੇ ਪਿਆਰ ਦੇ ਝਾਂਸੇ ਵਿੱਚ ਫਸਾਇਆ ਗਿਆ, ਜਿਵੇਂ ਮਾਰਨ ਤੋਂ ਪਹਿਲਾਂ ਸੂਰ ਨੂੰ ਕਾਫੀ ਖੁਆਇਆ ਜਾਂਦਾ ਹੈ, ਉਵੇਂ ਹੀ ਸ਼੍ਰੇਆ ਦੱਤਾ ਨੂੰ ਪਹਿਲਾਂ ਝੂਠੇ ਪਿਆਰ ਵਿੱਚ ਫਸਾਇਆ ਗਿਆ ਅਤੇ ਫਿਰ ਉਸ ਨਕਲੀ ਨਿਵੇਸ਼ ਯੋਜਨਾਵਾਂ ਵਿੱਚ ਨਿਵੇਸ਼ ਕਰਨ ਲਈ ਰਾਜ਼ੀ ਕੀਤਾ ਗਿਆ।
ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ, ਦੱਤਾ ਉਸ ਵੇਲੇ ਝੂਠੇ ਪਿਆਰ ਦੇ ਝਾਂਸੇ ਵਿੱਚ ਫਸੀ, ਜਦੋਂ ਉਸ ਨੇ ਡੇਟਿੰਗ ਐਪ ਹਿੰਗ ‘ਤੇ ਫਿਲਾਡੇਲਫੀਆ ਐਂਕਲ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ। ਜਦੋਂ ਗੱਲ ਅੱਗੇ ਵਧਦੀ ਗਈ ਤਾਂ ਉਨ੍ਹਾਂ ਨੇ ਵਾਟਸਐਪ ‘ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਐਂਕਲ ਨੇ ਹੌਲੀ-ਹੌਲੀ ਦੱਤਾ ਨੂੰ ਡੇਟਿੰਗ ਐਪ ਤੋਂ ਆਪਣੀ ਪ੍ਰੋਫਾਈਲ ਹਟਾਉਣ ਲਈ ਮਜ਼ਬੂਰ ਕੀਤਾ ਤੇ ਕਿਹਾ ਕਿ ਉਹ ਕਦੇ-ਕਦੇ ਐਪ 'ਤੇ ਆਨਲਾਈਨ ਹੁੰਦਾ ਹੈ।
ਇਹ ਵੀ ਪੜ੍ਹੋ: Farmer Protest: ਭਗਵੰਤ ਮਾਨ ਜੀ, ਜੇ ਬੱਚੇ ਦੀ ਮੌਤ ਦਾ ਦੁੱਖ ਹੁੰਦਾ ਤਾਂ ਲਾਸ਼ ਨੂੰ ਇਨ੍ਹੇ ਦਿਨ ਰੁਲਣ ਨਾ ਦਿੰਦੇ !
ਉੱਥੇ ਹੀ ਹੌਲੀ-ਹੌਲੀ ਦੋਹਾਂ ਵਿਚਕਾਰ ਵੀਡੀਓ ਕਾਲ, ਵਾਟਸਐਪ ਚੈੱਟ ਅਤੇ ਹੋਰ ਮਾਧਿਅਮ ਰਾਹੀਂ ਇੰਨੀ ਜ਼ਿਆਦਾ ਗੱਲ ਹੋਣ ਲੱਗ ਪਈ ਕਿ ਦੱਤਾ ਨੂੰ ਐਂਕਲ ਦੀ ਠੱਗੀ ਕਰਨ ਬਾਰੇ ਬਿਲਕੁਲ ਵੀ ਨਹੀਂ ਪਤਾ ਲੱਗ ਸਕਿਆ। ਉਸ ਨੇ ਸ਼੍ਰੇਆ ਨੂੰ ਆਪਣੇ ਪਿਆਰ ਵਿੱਚ ਇਸ ਤਰ੍ਹਾਂ ਫਸਾ ਲਿਆ ਕਿ ਉਹ ਉਸ ਦੇ ਕਹਿਣ ਮੁਤਾਬਕ ਨਿਵੇਸ਼ ਯੋਜਨਾਵਾਂ ਵਿੱਚ ਨਿਵੇਸ਼ ਕਰਨ ਲੱਗ ਪਈ।
ਇਸ ਤੋਂ ਬਾਅਦ ਐਂਕਲ ਦੇ ਕਹਿਣ ਮੁਤਾਬਕ ਕ੍ਰਿਪਟੋ ਟ੍ਰੇਡਿੰਗ ਐਪ ਡਾਊਨਲੋਡ ਕੀਤੀ ਤੇ ਉੱਥੇ ਆਪਣੀ ਬਚਤ ਕਰਕੇ ਪੈਸੇ ਜਮ੍ਹਾ ਕਰਵਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਜਦੋਂ ਉਸ ਨੇ ਪੈਸੇ ਕਢਵਾਏ ਤਾਂ ਉੱਥੇ ਟੈਕਸ ਮੰਗਣ ਦੀ ਨੋਟੀਫਿਕੇਸ਼ਨ ਆਈ, ਫਿਰ ਉਸ ਨੂੰ ਸ਼ੱਕ ਹੋਇਆ ਕਿ ਕੁਝ ਤਾਂ ਗਲਤ ਹੋਇਆ ਹੈ। ਇਸ ਸਾਰੀ ਘਟਨਾ ਤੋਂ ਬਾਅਦ ਐਂਕਲ ਵਲੋਂ ਕੀਤੇ ਗਏ ਘਪਲੇ ਦਾ ਪਰਦਾਫਾਸ਼ ਹੋਇਆ।
ਇਹ ਵੀ ਪੜ੍ਹੋ: Driverless train: ਕਠੂਆ ਤੋਂ ਆਪੇ ਚੱਲੀ ਟਰੇਨ ਦੇ ਮਾਮਲੇ 'ਚ 6 ਲੋਕ ਸਸਪੈਂਡ, ਜਾਣੋ ਕਿਸਦੀ ਨਿੱਕਲੀ ਗ਼ਲਤੀ ?
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)