Indianapolis Firing: ਚਾਰ ਸਿੱਖਾਂ ਸਮੇਤ ਅੱਠ ਦੀ ਮੌਤ, ਅੰਮ੍ਰਿਤਸਰ ਦਾ ਨੌਜਵਾਨ ਜ਼ਖ਼ਮੀ
ਇਸ ਫਾਇਰਿੰਗ 'ਚ ਕੁੱਲ ਅੱਠ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਜਿੰਨ੍ਹਾਂ 'ਚ ਚਾਰ ਸਿੱਖ ਲੋਕ ਸ਼ਾਮਲ ਹਨ।ਗੋਲੀਬਾਰੀ 'ਚ ਮਾਰੇ ਗਏ ਲੋਕਾਂ 'ਚ ਚਾਰ ਸਿੱਖ ਸ਼ਾਮਲ ਹਨ।
ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਪੱਛਮੀ ਅਮਰੀਕਾ ਦੇ ਇੰਡੀਆਨਾ ਸੂਬੇ ਦੀ ਰਾਜਧਾਨੀ ਇੰਡੀਆਨਾਪੋਲਿਸ 'ਚ ਹਵਾਈ ਅੱਡੇ ਕੋਲ ਬੀਤੇ ਦਿਨ ਹੋਈ ਗੋਲ਼ੀਬਾਰੀ 'ਤੇ ਦੁੱਖ ਪ੍ਰਗਟਾਇਆ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਫਾਇਰਿੰਗ ਦੌਰਾਨ ਮਾਰੇ ਗਏ 8 ਲੋਕਾਂ 'ਚ 4 ਭਾਰਤੀ ਅਮਰੀਕੀ ਸਿੱਖ ਸ਼ਾਮਲ ਹਨ।
ਉਨ੍ਹਾਂ ਕਿਹਾ ਸ਼ਿਕਾਗੋ 'ਚ ਸਾਡਾ ਕੌਂਸਲੇਟ ਜਨਰਲ ਤੇ ਇੰਡੀਆਨਾਪੋਲਿਸ 'ਚ ਸਥਾਨਕ ਅਧਿਕਾਰੀਆਂ ਦੇ ਨਾਲ-ਨਾਲ ਭਾਈਚਾਰਕ ਆਗੂਆਂ ਦੇ ਸੰਪਰਕ 'ਚ ਹਨ। ਸਾਰਿਆਂ ਨੂੰ ਸੰਭਵ ਸਹਾਇਤਾ ਮੁਹੱਈਆ ਕਰਵਾਉਣ 'ਚ ਪੂਰਾ ਸਾਥ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਿਕ ਗੋਲ਼ੀਬਾਰੀ ਦੀ ਘਟਨਾ 'ਚ ਜ਼ਖ਼ਮੀ ਹੋਇਆ ਇਕ ਨੌਜਵਾਨ ਹਰਪ੍ਰੀਤ ਸਿੰਘ ਗਿੱਲ ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਦਾ ਰਹਿਣ ਵਾਲਾ ਹੈ।

Deeply shocked by shooting at FedEx facility in Indianapolis. Victims include persons of Indian American Sikh community. Our Consulate General in Chicago in touch with Mayor & local authorities in Indianapolis as well as community leaders. Will render all possible assistance: EAM pic.twitter.com/ONhvrdLQHD
— ANI (@ANI) April 17, 2021

ਇਸ ਫਾਇਰਿੰਗ 'ਚ ਕੁੱਲ ਅੱਠ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਜਿੰਨ੍ਹਾਂ 'ਚ ਚਾਰ ਸਿੱਖ ਲੋਕ ਸ਼ਾਮਲ ਹਨ।ਗੋਲੀਬਾਰੀ 'ਚ ਮਾਰੇ ਗਏ ਲੋਕਾਂ 'ਚ ਚਾਰ ਸਿੱਖ ਸ਼ਾਮਲ ਹਨ। ਮਰਨ ਵਾਲਿਆਂ ਦੀ ਪਛਾਣ ਮੈਥਿਊ ਆਰ ਅਲੈਗਜੈਂਡਰ (32), ਸਮਾਰਿਆ ਬਲੈਕਵੈਲ (19), ਅਮਰਜੀਤ ਜੌਹਲ (66), ਜਸਵਿੰਦਰ ਕੌਰ (64), ਜਸਵਿੰਦਰ ਸਿੰਘ (68), ਅਮਰਜੀਤ ਸੇਖੋਂ (48), ਕਾਰਲੀ ਸਮਿੱਥ (19), ਜੌਨ ਵੀਜ਼ਰਟ (74) ਵਜੋਂ ਹੋਈ ਹੈ।ਪੁਲਿਸ ਵਾਲਿਆਂ ਨੇ ਜਦੋਂ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਨੂੰ ਵੀ ਨਿਸ਼ਾਨਾ ਬਣਾਇਆ। ਇਸ ਤੋਂ ਬਚਾਅ ਲਈ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਵਿੱਚ ਪੁਲਿਸ ਦੀ ਗੋਲੀਬਾਰੀ ਕਾਰਨ ਦੋਸ਼ੀ ਵਿਅਕਤੀ ਜ਼ਖਮੀ ਹੋ ਗਿਆ। ਉਸ ਨੂੰ ਕਾਹਲੀ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

Amarjeet Kaur Johal & three other members of the Sikh community killed in the senseless shooting in #Indianapolis. One Sikh is in the hospital with a gunshot wound near an eye. Prayers for all victims and their families! They all deserved better! @AP @CNN @JoeBiden @IndyMayorJoe pic.twitter.com/cCTUqMORPf
— Rajwant Singh (@DrRajwantSingh) April 16, 2021

ਦੱਸ ਦੇਈਏ ਕਿ ਅੰਨ੍ਹੇਵਾਹ ਫਾਇਰਿੰਗ 'ਚ ਹਮਲਾਵਰ ਸਮੇਤ 9 ਲੋਕਾਂ ਦੀ ਮੌਤ ਹੋਈ ਹੈ ਤੇ ਕਈ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਇੰਡਿਆਨਾਪੋਲਿਸ ਮੈਟਰੋਪੋਲਿਟਨ ਪੁਲਿਸ ਡਿਪਾਰਟਮੈਂਟ (IMPD) ਦੇ ਬੁਲਾਰੇ ਜੇਨੀ ਕੁਕ (Genae Cook) ਨੇ ਦਿੱਤੀ ਸੀ।
ਵੀਰਵਾਰ ਰਾਤ ਹੋਈ ਇਸ ਫਾਇਰਿੰਗ ਮਾਮਲੇ ਦੀ ਜਾਂਚ ਇੰਡੀਆਨਾਪੋਲਿਸ ਮੈਟਰੋਲਿਟਨ ਪੁਲਿਸ ਡਿਪਾਰਟਮੈਂਟ ਕਰ ਰਹੀ ਹੈ। ਡਿਪਾਰਟਮੈਂਟ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ, ਉਦੋਂ ਉਨ੍ਹਾਂ ਦਾ ਸ਼ੂਟਰ ਨਾਲ ਸਾਹਮਣਾ ਹੋਇਆ।