New Zealand Visa: ਨਿਊਜ਼ੀਲੈਂਡ ਵੱਲ ਹੋਣ ਲੱਗਿਆ ਭਾਰਤੀਆਂ ਦਾ ਝੁਕਾਅ, 82,515 ਭਾਰਤੀ ਪਹੁੰਚੇ ਨਿਊਜ਼ੀਲੈਂਡ
29 ਸਤੰਬਰ 2021 ਤੋਂ ਲੈ ਕੇ 31 ਜੁਲਾਈ 2022 ਤੱਕ ਆਰ-21 ਰੈਜੀਡੈਂਸ ਵੀਜ਼ਾ ਖੁੱਲ੍ਹਿਆ ਸੀ ਅਤੇ ਇਸ ਅਧੀਨ 55000 ਦੇ ਕਰੀਬ ਭਾਰਤੀ ਲੋਕ ਵੀ ਪੱਕੇ ਹੋਏ ਸਨ। ਉਂਝ 217,500 ਤੋਂ ਵੱਧ ਲੋਕ ਇਸ ਅਧੀਨ ਪੱਕੇ ਹੋਏ ਹਨ।
New Visa Update: ਨਿਊਜ਼ੀਲੈਂਡ ਦੀ ਯਾਤਰਾ ਦੇ ਲਈ ਵਿਦੇਸ਼ੀਆਂ ਦੀ ਖਿੱਚ ਬਰਕਰਾਰ ਰਹਿੰਦੀ ਹੈ। ਭਾਰਤੀਆਂ ਦਾ ਵੀ ਇਹ ਮੁਲਕ ਹੁਣ ਚਹੇਤਾ ਬਣਦਾ ਜਾ ਰਿਹਾ ਹੈ। ਭਾਵੇਂ ਕੋਈ ਕੱਚੇ ਤੌਰ ਉਤੇ ਆ ਰਿਹਾ ਹੋਵੇ, ਚਾਹੇ ਕੰਮ ਵਾਸਤੇ ਜਾਂ ਫਿਰ ਪੱਕੇ ਰਹਿਣ ਦੇ ਲਈ ਆ ਰਿਹਾ ਹੈ।
ਪਿਛਲੇ ਸਾਲ ਦੇ ਮੁਕਾਬਲੇ ਹੋਇਆ ਵਾਧਾ
ਅੰਕੜਾ ਵਿਭਾਗ ਵੱਲੋਂ ਜਾਰੀ ਅੰਕੜੇ ਦੱਸਦੇ ਹਨ ਕਿ ਨਵੰਬਰ 2023 ਦੇ ਵਿੱਚ 8759 ਭਾਰਤੀ ਲੋਕ ਵਿਜ਼ਟਰ ਵਜੋਂ ਨਿਊਜ਼ੀਲੈਂਡ ਆਏ ਸਨ। ਪਿਛਲੇ ਸਾਲ ਦੇ ਮੁਕਾਬਲੇ ਨਵੰਬਰ ਮਹੀਨੇ ਸਿਰਫ 5700 ਭਾਰਤੀ ਆਏ ਸਨ ਤੇ ਇਸ ਤਰ੍ਹਾਂ 3059 ਦੇ ਫਰਕ ਨਾਲ ਇਹ ਨਵੰਬਰ ਮਹੀਨੇ ਦੇ ਵਿਚ 53.7% ਦਾ ਵਾਧਾ ਹੈ।
ਸਾਲ 2023 ਦੇ ਨਵੰਬਰ ਮਹੀਨੇ ਦੇ ਅੰਤ ਤੱਕ 82,515 ਕੁੱਲ ਭਾਰਤੀ ਇਥੇ ਆ ਚੁੱਕੇ ਹਨ। ਪਿਛਲੇ ਸਾਲ ਨਵੰਬਰ ਮਹੀਨੇ ਤੱਕ 13,949 ਲੋਕ ਹੀ ਆਏ ਸਨ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਨਵੰਬਰ ਮਹੀਨੇ ਤੱਕ ਇਹ ਵਾਧਾ 68,566 ਲੋਕਾਂ ਦਾ ਹੈ ਜੋ ਕਿ 491.54% ਬਣਦਾ ਹੈ। ਇਸ ਤਰ੍ਹਾਂ ਹੁਣ ਤੱਕ ਦੇਸ਼ ਦੇ ਵਿੱਚ 303,429 ਲੋਕ ਪਹੁੰਚੇ ਸਨ ਤੇ ਪਿਛਲੇ ਸਾਲ ਇਹ ਸੰਖਿਆ 232,684 ਸੀ ਅਤੇ ਇਹ ਵਾਧਾ30.4% ਦਾ ਹੈ।
ਵਰਨਣਯੋਗ ਹੈ ਕਿ 29 ਸਤੰਬਰ 2021 ਤੋਂ ਲੈ ਕੇ 31 ਜੁਲਾਈ 2022 ਤੱਕ ਆਰ-21 ਰੈਜੀਡੈਂਸ ਵੀਜ਼ਾ ਖੁੱਲ੍ਹਿਆ ਸੀ ਅਤੇ ਇਸ ਅਧੀਨ 55000 ਦੇ ਕਰੀਬ ਭਾਰਤੀ ਲੋਕ ਵੀ ਪੱਕੇ ਹੋਏ ਸਨ। ਉਂਝ 217,500 ਤੋਂ ਵੱਧ ਲੋਕ ਇਸ ਅਧੀਨ ਪੱਕੇ ਹੋਏ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ