ਪੜਚੋਲ ਕਰੋ
Advertisement
ਜਵਾਲਾਮੁਖੀ ਫਟਣ ਬਾਅਦ ਆਈ ਸੁਨਾਮੀ, 43 ਮੌਤਾਂ, 600 ਜ਼ਖ਼ਮੀ
ਜਕਾਰਤਾ: ਇੰਡੋਨੇਸ਼ੀਆ ਦੀ ਸੁੰਦਾ ਖਾੜੀ ਵਿੱਚ ਸੁਨਾਮੀ ਦੀ ਚਪੇਟ ਵਿੱਚ ਆਉਣ ਕਾਰਨ 43 ਲੋਕਾਂ ਦੀ ਮੌਤ ਹੋ ਗਈ ਤੇ ਲਗਪਗ 600 ਜਣੇ ਜ਼ਖ਼ਮੀ ਦੱਸੇ ਜਾ ਰਹੇ ਹਨ। ਆਫ਼ਤ ਪ੍ਰਬੰਧਣ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸ਼ਨੀਵਾਰ ਦੇਰ ਰਾਤ ਅਨਾਕ ਕ੍ਰਾਕਾਤੋਆ ਜਵਾਲਾਮੁਖੀ ਫਟਣ ਬਾਅਦ ਸਮੁੰਦਰ ਹੇਠਾਂ ਜ਼ਮੀਨ ਖਿਸਕ ਗਈ। ਇਸ ਤੋਂ ਉੱਠੀਆਂ ਲਹਿਰਾਂ ਨੇ ਤਟੀ ਇਲਾਕਿਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਦੱਖਣੀ ਸੁਮਾਤਰਾ ਦੇ ਕਿਨਾਰੇ ਸਥਿਤ ਕਈ ਇਮਾਰਤਾਂ ਤਬਾਹ ਹੋ ਗਈਆਂ।
ਨਾਰਵੇ ਦੇ ਪੱਤਰਕਾਰ ਓਏਸਟੀਨ ਐਂਡਰਸਨ ਮੁਤਾਬਕ ਜਵਾਲਾਮੁਖੀ ਫਟਣ ਸਮੇਂ ਕਰੀਬ ਹੀ ਉਹ ਕਿਸੇ ਦੀਪ ਦੀ ਫੋਟੋ ਲੈ ਰਿਹਾ ਸੀ। ਇਸੇ ਦੌਰਾਨ ਉਸ ਨੂੰ 50 ਤੋਂ 60 ਫੁੱਟ ਉੱਚੀ ਪਾਣੀ ਦੀ ਲਹਿਰ ਆਉਂਦੀ ਦਿਖੀ। ਉਸ ਨੇ ਦੱਸਿਆ ਕਿ ਜੀਨ ਬਚਾਉਣ ਲਈ ਉਸ ਨੂੰ ਕਿਸੇ ਹੋਟਲ ਵੱਲ ਭੱਜਣਾ ਪਿਆ। ਹਾਲਾਂਕਿ ਇਸਦੇ ਬਾਅਦ ਅਗਲੀ ਲਹਿਰ ਹੋਟਲ ਤਕ ਵੀ ਪਹੁੰਚ ਗਈ ਜਿਸ ਦੀ ਚਪੇਟ ਵਿੱਚ ਆਉਂਦਿਆਂ ਹੀ ਹੋਟਲ ਦੇ ਬਾਹਰ ਖੜੀਆਂ ਸਾਰੀਆਂ ਗੱਡੀਆਂ ਪਲ਼ਟ ਗਈਆਂ। ਸੁੰਦਾ ਖਾੜੀ ਇੰਡੋਨੇਸ਼ੀਆ ਦੇ ਜਾਵਾ ਤੇ ਸੁਮਾਤਰਾ ਦੀਪ ਵਿਚਾਲੇ ਸਥਿਤ ਹੈ। ਇਹ ਜਾਵਾ ਸਮੁੰਦਰ ਨੂੰ ਹਿੰਦ ਮਹਾਂਸਾਗਰ ਨਾਲ ਜੋੜਦੀ ਹੈ। ਸੁਮਾਤਰਾ ਦੇ ਦੱਖਣੀ ਲਾਮਪੁੰਗ ਤੇ ਜਾਵਾ ਦੇ ਸੇਰਾਂਗ ਅਤੇ ਪਾਂਦੇਲਾਂਗ ਇਲਾਕੇ ਵਿੱਚ ਸੁਨਾਮੀ ਦਾ ਸਭ ਤੋਂ ਜ਼ਿਆਦਾ ਅਸਰ ਪਿਆ। ਅਧਿਕਾਰੀਆਂ ਮੁਤਾਬਕ ਮੌਤਾਂ ਦਾ ਅੰਕੜਾ ਹੋਰ ਵਧ ਸਕਦਾ ਹੈ। ਜ਼ਿਕਰਯੋਹ ਹੈ ਕਿ ਇਸੇ ਸਾਲ ਸਤੰਬਰ ਵਿੱਚ ਇੰਡੋਨੋਸ਼ੀਆ ਦੇ ਸੁਲਾਵੇਸੀ ਦੀਪ ਸਥਿਤ ਪਾਲੂ ਤੇ ਦੋਂਗਲਾ ਸ਼ਹਿਰ ਵਿੱਚ ਭੂਚੀਲ ਦੇ ਬਾਅਦ ਸੁਨਾਮੀ ਆਉਣ ਨਾਲ 832 ਜਣਿਆਂ ਦੀ ਮੌਤ ਹੋ ਗਈ ਸੀ ਤੇ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਸਨ।Hingga 23/12/2018 pukul 07.00 WIB, data sementara dampak tsunami di Selat Sunda: 43 orang meninggal dunia, 584 orang luka-luka dan 2 orang hilang. Kerugian fisik meliputi 430 unit rumah rusak berat, 9 hotel rusak berat, 10 kapal rusak berat dan puluhan rusak. pic.twitter.com/IfKnx29QKA
— Sutopo Purwo Nugroho (@Sutopo_PN) December 23, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਜ਼ਬ ਗਜ਼ਬ
ਪੰਜਾਬ
ਪੰਜਾਬ
ਪੰਜਾਬ
Advertisement