Arshad Nadeem: ਸਰਕਾਰੀ ਸਮਾਗਮ 'ਚ ਹਾਕੀ ਖਿਡਾਰੀਆਂ ਨੂੰ ਦਿੱਤਾ ਸੱਦਾ, ਥੋੜੇ ਸਮੇਂ ਬਾਅਦ ਲਿਆ ਵਾਪਸ, ਕਿਹਾ-ਜ਼ਿਆਦਾ ਹੋ ਗਏ ਮਹਿਮਾਨ, ਖਿਡਾਰੀਆਂ 'ਚ ਰੋਹ !
ਸਮਾਰੋਹ ਤੋਂ ਠੀਕ ਪਹਿਲਾਂ ਕਈ ਖਿਡਾਰੀਆਂ ਨੂੰ ਪ੍ਰਧਾਨ ਮੰਤਰੀ ਦਫਤਰ ਤੋਂ ਸੰਦੇਸ਼ ਮਿਲਿਆ। ਲਿਖਿਆ ਗਿਆ ਸੀ ਕਿ ਵੱਡੀ ਗਿਣਤੀ ਵਿੱਚ ਮਹਿਮਾਨਾਂ ਦੇ ਆਉਣ ਕਾਰਨ ਉਨ੍ਹਾਂ ਦਾ ਪ੍ਰਬੰਧ ਕਰਨ ਵਿੱਚ ਦਿੱਕਤ ਆ ਰਹੀ ਸੀ। ਇਸ ਕਾਰਨ ਇਹ ਸੱਦਾ ਵਾਪਸ ਲਿਆ ਜਾ ਰਿਹਾ ਹੈ।
Arshad Nadeem: ਪਾਕਿਸਤਾਨ ਦੇ ਜੈਵਲਿਨ ਖਿਡਾਰੀ ਅਰਸ਼ਦ ਨਦੀਮ (Arshad Nadeem) ਦੇ ਪੈਰਿਸ ਓਲੰਪਿਕ (Paris olympics) ਵਿੱਚ ਸੋਨ ਤਮਗਾ(Gold medal) ਜਿੱਤਣ ਤੋਂ ਬਾਅਦ ਸ਼ਾਹਬਾਜ਼ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ। ਹਾਲਾਂਕਿ, ਪਾਕਿਸਤਾਨ ਦੇ ਹਾਕੀ ਖਿਡਾਰੀਆਂ ਦੇ ਅਨੁਸਾਰ, ਉਨ੍ਹਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਣ ਤੋਂ ਬਾਅਦ, ਸੱਦਾ ਵਾਪਸ ਲੈ ਲਿਆ ਗਿਆ ਸੀ।
ਸੱਦਾ ਭੇਜ ਕੇ ਲਿਆ ਵਾਪਸ ਕਿਉਂਕਿ.....
ਪਾਕਿਸਤਾਨ ਦੇ ਸਾਬਕਾ ਹਾਕੀ ਖਿਡਾਰੀ ਰਾਓ ਸਲੀਮ ਨਾਜ਼ਿਮ (rao saleem nazim) ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਸੱਦਾ ਵਾਪਸ ਲੈ ਕੇ ਖਿਡਾਰੀਆਂ ਦਾ ਅਪਮਾਨ ਕੀਤਾ ਹੈ। ਉਸ ਨੇ ਦੱਸਿਆ, "ਪੀਐਮ ਹਾਊਸ ਨੇ ਕਈ ਹਾਕੀ ਖਿਡਾਰੀਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜੇ ਸਨ।" ਸਲੀਮ ਨੇ ਕਿਹਾ ਕਿ ਸਮਾਰੋਹ ਤੋਂ ਠੀਕ ਪਹਿਲਾਂ ਕਈ ਖਿਡਾਰੀਆਂ ਨੂੰ ਪ੍ਰਧਾਨ ਮੰਤਰੀ ਦਫਤਰ ਤੋਂ ਸੰਦੇਸ਼ ਮਿਲਿਆ। ਲਿਖਿਆ ਗਿਆ ਸੀ ਕਿ ਵੱਡੀ ਗਿਣਤੀ ਵਿੱਚ ਮਹਿਮਾਨਾਂ ਦੇ ਆਉਣ ਕਾਰਨ ਉਨ੍ਹਾਂ ਦਾ ਪ੍ਰਬੰਧ ਕਰਨ ਵਿੱਚ ਦਿੱਕਤ ਆ ਰਹੀ ਸੀ। ਇਸ ਕਾਰਨ ਇਹ ਸੱਦਾ ਵਾਪਸ ਲਿਆ ਜਾ ਰਿਹਾ ਹੈ।
ਹਾਕੀ ਦੇ ਖਿਡਾਰੀਆਂ ਦਾ ਸਰਕਾਰ ਨੇ ਕੀਤਾ ਅਪਮਾਨ
ਸਲੀਮ ਨੇ ਕਿਹਾ ਕਿ ਦੇਸ਼ ਲਈ ਕਈ ਓਲੰਪਿਕ ਮੈਡਲ ਜਿੱਤਣ ਵਾਲੇ ਖਿਡਾਰੀਆਂ ਨਾਲ ਇਸ ਤਰ੍ਹਾਂ ਦਾ ਸਲੂਕ ਅਪਮਾਨਜਨਕ ਹੈ। ਪਾਕਿਸਤਾਨ ਨੇ ਓਲੰਪਿਕ ਵਿੱਚ ਹਾਕੀ ਵਿੱਚ ਹੁਣ ਤੱਕ 4 ਤਗ਼ਮੇ ਜਿੱਤੇ ਹਨ। ਇਨ੍ਹਾਂ ਵਿੱਚੋਂ 3 ਸੋਨ ਅਤੇ 1 ਕਾਂਸੀ ਦਾ ਤਗ਼ਮਾ ਹੈ।
1992 ਵਿੱਚ ਪਾਕਿਸਤਾਨ ਨੇ ਜਿੱਤਿਆ ਸੀ ਆਖ਼ਰੀ ਗੋਲਡ ਮੈਡਲ
ਅਰਸ਼ਦ ਨਦੀਮ ਤੋਂ ਪਹਿਲਾਂ ਪਾਕਿਸਤਾਨ ਨੇ ਆਪਣਾ ਆਖਰੀ ਤਮਗਾ 1992 ਵਿੱਚ ਬਾਰਸੀਲੋਨਾ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਜਿੱਤਿਆ ਸੀ। ਉਦੋਂ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਦੂਜੇ ਪਾਸੇ ਗੋਲਡ ਮੈਡਲ ਜਿੱਤ ਕੇ ਪਾਕਿਸਤਾਨ ਪਹੁੰਚੇ ਅਰਸ਼ਦ ਨਦੀਮ ਦਾ ਲਗਾਤਾਰ ਸਨਮਾਨ ਕੀਤਾ ਜਾ ਰਿਹਾ ਹੈ।