Israel-Hamas War: ਜੰਗ ਵਿਚਕਾਰ ਇਜ਼ਰਾਈਲ ਤੇ ਫਲਸਤੀਨ ‘ਚ ਰਹਿ ਰਹੇ ਭਾਰਤੀਆਂ ਲਈ ਸਰਕਾਰ ਨੇ ਚੁੱਕੇ ਇਹ ਕਦਮ, ਦਿੱਤੀ ਇਹ ਸਲਾਹ
Israel-Hamas War: ਇਜ਼ਰਾਈਲ 'ਤੇ ਹਮਾਸ ਦੇ ਰਾਕੇਟ ਹਮਲੇ ਅਤੇ ਘੁਸਪੈਠ ਤੋਂ ਬਾਅਦ ਚੱਲ ਰਹੀ ਜੰਗ 'ਚ ਫਸੇ ਭਾਰਤੀਆਂ ਲਈ ਸਰਕਾਰ ਨੇ ਐਮਰਜੈਂਸੀ ਨੰਬਰ ਜਾਰੀ ਕੀਤਾ ਹੈ।
Israel-Hamas War: ਇਜ਼ਰਾਈਲ 'ਤੇ ਸ਼ਨੀਵਾਰ (7 ਅਕਤੂਬਰ) ਸਵੇਰੇ ਫਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਦੇ ਰਾਕੇਟ ਹਮਲੇ ਅਤੇ ਘੁਸਪੈਠ ਤੋਂ ਬਾਅਦ ਸ਼ੁਰੂ ਹੋਈ ਜੰਗ ਪੰਜਵੇਂ ਦਿਨ ਵੀ ਜਾਰੀ ਹੈ। ਇਸ ਲੜਾਈ ਨੇ ਇਜ਼ਰਾਈਲ ਅਤੇ ਫਲਸਤੀਨ ਵਿਚ ਰਹਿਣ ਵਾਲੇ ਲੋਕਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਕਈਆਂ ਨੇ ਇੱਥੋਂ ਬਾਹਰ ਨਿਕਲਣ ਦੀ ਗੁਹਾਰ ਲਾਈ ਹੈ। ਇਸ ਦੌਰਾਨ ਭਾਰਤ ਸਰਕਾਰ ਨੇ ਦੋਵਾਂ ਦੇਸ਼ਾਂ ਵਿੱਚ ਰਹਿੰਦੇ ਭਾਰਤੀ ਲੋਕਾਂ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਹਮੇਸ਼ਾ ਸੁਚੇਤ ਰਹਿਣ ਲਈ ਵੀ ਕਿਹਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਕਰਦੇ ਹੋਏ ਲਿਖਿਆ, "ਇਜ਼ਰਾਈਲ ਅਤੇ ਫਲਸਤੀਨ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਹੋਇਆਂ, ਇਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜੋ 24 ਘੰਟੇ ਚਾਲੂ ਰਹੇਗਾ।"
ਬਾਗਚੀ ਨੇ ਅੱਗੇ ਦੱਸਿਆ ਕਿ ਇਹ ਐਮਰਜੈਂਸੀ ਨੰਬਰ 1800118797, +91-11 23012113, +91-11-23014104, +91-11-23017905 ਅਤੇ +919968291988 ਹਨ। ਇਸ ਤੋਂ ਇਲਾਵਾ ਭਾਰਤੀ ਲੋਕ ਐਮਰਜੈਂਸੀ 'ਚ ਮਦਦ ਲਈ ਈਮੇਲ Situnationroom@mea.gov.in 'ਤੇ ਵੀ ਕਹਿ ਸਕਦੇ ਹਨ।
In view of the ongoing developments in Israel and Palestine, a 24-hour Control Room has been set up at @MEAIndia to monitor the situation and provide information and assistance.
— Arindam Bagchi (@MEAIndia) October 11, 2023
In addition, 24-hour emergency helplines have been set up at @indemtel & @ROIRamallah.
Press… pic.twitter.com/FpZqflngOh
ਇਹ ਵੀ ਪੜ੍ਹੋ: Israel-Hamas War: ਹਮਾਸ ‘ਤੇ ਭਾਰੀ ਪਈ ਇਹ ਲੇਡੀ ਫਾਇਟਰ, ਚੁਣ-ਚੁਣ ਕੇ ਮਾਰੇ 2 ਦਰਜਨ ਤੋਂ ਵੱਧ ਅੱਤਵਾਦੀ, ਇਦਾਂ ਕੀਤਾ ਮੁਕਾਬਲਾ
ਇਜ਼ਰਾਈਲ ਵਿੱਚ ਰਹਿ ਰਹੇ ਭਾਰਤੀਆਂ ਲਈ ਜਾਰੀ ਕੀਤਾ ਗਿਆ ਇਹ ਨੰਬਰ
Bagchi ਨੇ ਇਕ ਫੋਟੋ ਸਾਂਝੀ ਕੀਤੀ। ਇਸ ਦੇ ਅਨੁਸਾਰ, ਤੇਲ ਅਵੀਵ ਇਜ਼ਰਾਈਲ ਵਿੱਚ ਸਥਿਤ ਭਾਰਤੀ ਦੂਤਾਵਾਸ ਦੇ ਐਮਰਜੈਂਸੀ ਨੰਬਰ ਹਨ +972-35226748 ਅਤੇ +972- 543278392। ਇਸ ਦੀ ਈਮੇਲ const.telaviv@mea.gov.in ਹੈ।
ਇਸ ਦੌਰਾਨ, ਇਜ਼ਰਾਈਲ ਵਿੱਚ ਭਾਰਤ ਦੇ ਰਾਜਦੂਤ ਸੰਜੀਵ ਸਾਂਗਾ ਨੇ ਕਿਹਾ, "ਅਸੀਂ ਤੁਹਾਡੇ (ਭਾਰਤੀ) ਲੋਕਾਂ ਲਈ ਲਗਾਤਾਰ ਕੰਮ ਕਰ ਰਹੇ ਹਾਂ। ਅਸੀਂ ਤੁਹਾਡੀ ਮਦਦ ਕਰਨ ਲਈ ਇੱਥੇ ਹਾਂ। ਕਿਰਪਾ ਕਰਕੇ ਸਥਾਨਕ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ, ਸ਼ਾਂਤ ਅਤੇ ਸੁਚੇਤ ਰਹੋ। ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ।
ਫਲਸਤੀਨ ਲਈ ਜਾਰੀ ਹੋਏ ਨੰਬਰ
ਫਲਸਤੀਨ ਸਥਿਤ ਭਾਰਤ ਦੇ ਪ੍ਰਤੀਨਿਧੀ ਦਫਤਰ ਨੇ ਬੁੱਧਵਾਰ (11 ਅਕਤੂਬਰ) ਨੂੰ ਕਿਹਾ ਕਿ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਭਾਰਤੀਆਂ ਲਈ ਐਮਰਜੈਂਸੀ ਨੰਬਰ ਜਾਰੀ ਕੀਤਾ ਗਿਆ ਹੈ।
ਭਾਰਤ ਦੇ ਪ੍ਰਤੀਨਿਧੀ ਦਫਤਰ ਨੇ ਕਿਹਾ ਕਿ ਇਹ ਐਮਰਜੈਂਸੀ ਨੰਬਰ 24 ਘੰਟੇ ਚਾਲੂ ਰਹੇਗਾ। ਇਹ ਨੰਬਰ +970 -592916418 ਹੈ। ਵਟਸਐਪ 'ਤੇ ਵੀ ਉਪਲਬਧ ਹੈ। ਪ੍ਰਤੀਨਿਧੀ ਦਫਤਰ ਨੇ ਕਿਹਾ, "ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ, ਭਾਰਤੀ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ।"
ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਲੜਾਈ 'ਚ 2100 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਨਿਊਜ਼ ਏਜੰਸੀ ਏਪੀ ਮੁਤਾਬਕ ਇਸ ਵਿੱਚ ਇਜ਼ਰਾਈਲ ਅਤੇ ਫਲਸਤੀਨ ਦੋਵਾਂ ਦੇ ਲੋਕ ਸ਼ਾਮਲ ਹਨ। ਇਸ ਦੌਰਾਨ ਗਾਜ਼ਾ ਦੇ ਊਰਜਾ ਮੰਤਰਾਲੇ ਨੇ ਕਿਹਾ ਕਿ ਉਸ ਦੇ ਇਕਲੌਤੇ ਪਾਵਰ ਪਲਾਂਟ ਦਾ ਈਂਧਨ ਖਤਮ ਹੋ ਗਿਆ ਹੈ। ਅਜਿਹੇ 'ਚ ਜਲਦ ਹੀ ਇੱਥੇ ਬਿਜਲੀ ਸਪਲਾਈ ਬੰਦ ਹੋ ਜਾਵੇਗੀ।
ਇਹ ਵੀ ਪੜ੍ਹੋ: Israel-Hamas war: "ਇਜ਼ਰਾਈਲ ਨੂੰ ਦੱਸੋ ਕਿ ਤੁਸੀਂ ਇੱਥੇ ਹੋ..." ਹਮਾਸ ਦੇ ਲੜਾਕਿਆਂ ਨੇ ਇੱਕ ਪਰਿਵਾਰ ਨੂੰ ਬੰਦੀ ਬਣਾ ਕੇ ਕੀਤਾ ਇਹ ਹਾਲ