ਇਜ਼ਰਾਇਲ ਨੇ ਗਾਜ਼ਾ 'ਤੇ ਫਿਰ ਕੀਤੀ ਏਅਰਸਟ੍ਰਾਈਕ, 30 ਤੋਂ ਵੱਧ ਲੋਕਾਂ ਦੀ ਮੌਤ, ਟਰੰਪ ਦੇ ਸ਼ਾਂਤੀ ਸਮਝੌਤੇ ਦੀਆਂ ਉੱਡੀਆਂ ਧੱਜੀਆਂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗਾਜ਼ਾ ਅਮਨ ਸਮਝੌਤਾ ਆਖਿਰਕਾਰ ਨਾਕਾਮ ਹੋ ਗਿਆ। ਇਜ਼ਰਾਇਲ ਨੇ ਇਕ ਵਾਰ ਫਿਰ ਗਾਜ਼ਾ 'ਤੇ ਏਅਰਸਟ੍ਰਾਈਕ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ 'ਤੇ ਜ਼ਬਰਦਸਤ ਹਮਲਾ ਕਰਨ...

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗਾਜ਼ਾ ਅਮਨ ਸਮਝੌਤਾ ਆਖਿਰਕਾਰ ਨਾਕਾਮ ਹੋ ਗਿਆ। ਇਜ਼ਰਾਇਲ ਨੇ ਇਕ ਵਾਰ ਫਿਰ ਗਾਜ਼ਾ 'ਤੇ ਏਅਰਸਟ੍ਰਾਈਕ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ 'ਤੇ ਜ਼ਬਰਦਸਤ ਹਮਲਾ ਕਰਨ ਦਾ ਹੁਕਮ ਦਿੱਤਾ ਸੀ। ਉਨ੍ਹਾਂ ਇਹ ਕਦਮ ਹਮਾਸ ਵੱਲੋਂ ਲਗਾਤਾਰ ਹੋ ਰਹੇ ਹਮਲਿਆਂ ਦੇ ਕਾਰਨ ਚੁੱਕਿਆ ਹੈ। ਟਰੰਪ ਨੇ ਦੁਨੀਆ ਦੇ ਕਈ ਵੱਡੇ ਨੇਤਾਵਾਂ ਦੀ ਹਾਜ਼ਰੀ 'ਚ ਇਹ ਅਮਨ ਸਮਝੌਤਾ ਕਰਵਾਇਆ ਸੀ, ਪਰ ਹੁਣ ਇਸ ਸਮਝੌਤੇ ਦੇ ਪਰਖੱਚੇ ਉੱਡੇ ਹੋਏ ਨਜ਼ਰ ਆ ਰਹੇ ਹਨ।
BREAKING: Israel violates the ceasefire, carrying out heavy airstrikes against Gaza pic.twitter.com/rRpdb1Yrik
— Israel Exposed (@xIsraelExposedx) October 28, 2025
33 ਲੋਕਾਂ ਦੀ ਮੌਤ ਹੋ ਚੁੱਕੀ
‘ਬੀਬੀਸੀ’ ਦੀ ਰਿਪੋਰਟ ਮੁਤਾਬਕ, ਇਜ਼ਰਾਇਲੀ ਹਮਲੇ ਵਿੱਚ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲਾਂ ‘ਚ ਦਾਖ਼ਲ ਕਰਵਾਇਆ ਗਿਆ ਹੈ। ਰੱਖਿਆ ਮੰਤਰੀ ਇਜ਼ਰਾਇਲ ਕਾਟਜ਼ ਨੇ ਹਮਾਸ ‘ਤੇ ਗੰਭੀਰ ਦੋਸ਼ ਲਗਾਏ ਹਨ ਕਿ ਉਸਨੇ ਇਜ਼ਰਾਇਲੀ ਸਿਪਾਹੀਆਂ ‘ਤੇ ਹਮਲਾ ਕੀਤਾ ਅਤੇ ਮਾਰੇ ਗਏ ਬੰਧਕਾਂ ਨੂੰ ਵਾਪਸ ਕਰਨ ਦੀ ਸ਼ਰਤ ਦੀ ਉਲੰਘਣਾ ਕੀਤੀ ਹੈ। ਦੂਜੇ ਪਾਸੇ, ਹਮਾਸ ਨੇ ਦਾਅਵਾ ਕੀਤਾ ਹੈ ਕਿ ਉਸਨੇ ਕਿਸੇ ਵੀ ਤਰ੍ਹਾਂ ਦਾ ਹਮਲਾ ਨਹੀਂ ਕੀਤਾ ਅਤੇ ਨਾ ਹੀ ਅਮਨ ਸਮਝੌਤੇ ਨੂੰ ਤੋੜਿਆ ਹੈ।
ਨੇਤਨਯਾਹੂ ਕਿਉਂ ਤੇ ਕਿਸ ‘ਤੇ ਭੜਕੇ
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਗੁੱਸਾ ਚੜ੍ਹ ਗਿਆ ਹੈ। ਉਨ੍ਹਾਂ ਹਮਾਸ ‘ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਉਸਨੇ ਸੀਜ਼ਫ਼ਾਇਰ ਦੀ ਉਲੰਘਣਾ ਕੀਤੀ ਹੈ। ਨੇਤਨਯਾਹੂ ਨੇ ਇਹ ਵੀ ਕਿਹਾ ਕਿ ਹਮਾਸ ਟਰੰਪ ਦੇ ਅਮਨ ਸਮਝੌਤੇ ਦੇ ਨਿਯਮਾਂ ‘ਤੇ ਨਹੀਂ ਚੱਲ ਰਿਹਾ। ਉਸਨੇ ਪਹਿਲਾਂ ਇਜ਼ਰਾਇਲੀ ਬੰਧਕਾਂ ਨੂੰ ਵਾਪਸ ਕਰਨ ਤੋਂ ਇਨਕਾਰ ਕੀਤਾ ਅਤੇ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਬਹਾਨੇ ਬਣਾਉਣ ਲੱਗ ਪਿਆ।
ਡੋਨਾਲਡ ਟਰੰਪ ਦੇ ਅਮਨ ਸਮਝੌਤੇ ‘ਤੇ ਫਿਰ ਫਿਰਿਆ ਪਾਣੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਇਜ਼ਰਾਇਲ ਅਤੇ ਹਮਾਸ ਵਿਚਕਾਰ ਅਮਨ ਸਮਝੌਤਾ ਕਰਵਾਇਆ ਸੀ, ਪਰ ਹੁਣ ਉਨ੍ਹਾਂ ਦੀ ਇਹ ਮਿਹਨਤ ਬੇਕਾਰ ਚਲੀ ਗਈ ਹੈ। ਇਜ਼ਰਾਇਲ ਨੇ ਹਮਾਸ ‘ਤੇ ਸੀਜ਼ਫ਼ਾਇਰ ਤੋੜਨ ਦਾ ਦੋਸ਼ ਲਗਾਇਆ ਹੈ, ਜਦਕਿ ਦੂਜੇ ਪਾਸੇ ਹਮਾਸ ਨੇ ਇਸ ਦੋਸ਼ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਟਰੰਪ ਨੇ ਅਮਨ ਸਮਝੌਤੇ ਲਈ 10 ਮੁੱਖ ਬਿੰਦੂ ਰੱਖੇ ਸਨ, ਜਿਨ੍ਹਾਂ ‘ਚ ਬੰਧਕਾਂ ਦੀ ਰਿਹਾਈ ਦਾ ਜ਼ਿਕਰ ਵੀ ਕੀਤਾ ਗਿਆ ਸੀ, ਪਰ ਹੁਣ ਇਹ ਸਮਝੌਤਾ ਪੂਰੀ ਤਰ੍ਹਾਂ ਲਾਗੂ ਹੁੰਦਾ ਨਜ਼ਰ ਨਹੀਂ ਆ ਰਿਹਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















