ਵਿਆਹ ਤੇ ਬੱਚੇ ਪੈਦਾ ਕਰਨ ਲਈ ਮਿਲੇਗੀ ਛੁੱਟੀ, ਜਾਪਾਨ ’ਚ 4 ਦਿਨਾ ਹਫ਼ਤੇ ਦਾ ਹੋ ਸਕਦਾ ਐਲਾਨ
ਇਹ ਉਮੀਦ ਕੀਤੀ ਜਾਂਦੀ ਹੈ ਕਿ ਜਵਾਨ ਜੋੜਾ ਛੁੱਟੀਆਂ 'ਤੇ ਬਾਹਰ ਜਾਵੇਗਾ। ਇੱਕ-ਦੂਜੇ ਨੂੰ ਵੇਖਣਗੇ। ਵਿਆਹ ਕਰਨਗੇ ਅਤੇ ਬੱਚੇ ਪੈਦਾ ਕਰਨਗੇ। ਇਸ ਦੇ ਨਾਲ ਜਾਪਾਨ ਡਿੱਗ ਰਹੀ ਜਨਮ ਦਰ ਦੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦਾ ਹੈ।
ਟੋਕੀਓ: ਜਾਪਾਨ ਦੇਸ਼ ਆਪਣੀਆਂ ਬਿਹਤਰ ਪ੍ਰਣਾਲੀਆਂ ਤੇ ਫੈਸਲਿਆਂ ਲਈ ਜਾਣਿਆ ਜਾਂਦਾ ਹੈ। ਇੱਥੇ ਸਰਕਾਰ ਨੇ ਹਾਲ ਹੀ ਵਿੱਚ ਕੰਪਨੀਆਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਮੁਲਾਜ਼ਮਾਂ ਨੂੰ ਹਫਤੇ ਵਿੱਚ 5 ਦੀ ਥਾਂ 4 ਦਿਨ ਕੰਮ ਕਰਨ ਦਾ ਵਿਕਲਪ ਦੇਣ। ਫੋਰ ਡੇਅ ਵੀਕ ਪਲੈਨ (Four Day Week Plan) ਤਹਿਤ ਕਰਮਚਾਰੀਆਂ ਨੂੰ ਇਹ ਵਿਕਲਪ ਚੁਣਨ ਦਾ ਅਧਿਕਾਰ ਦਿੱਤਾ ਜਾਵੇਗਾ ਕਿ ਉਹ ਕਿਹੜੇ 4 ਦਿਨ ਕੰਮ ਕਰਨਾ ਚਾਹੁੰਦੇ ਹਨ।
ਦਰਅਸਲ, ਜਾਪਾਨ ਸਰਕਾਰ ਲੋਕਾਂ ਨੂੰ ਨੌਕਰੀਆਂ, ਪਰਿਵਾਰਕ ਜ਼ਿੰਮੇਵਾਰੀਆਂ ਤੇ ਨਵੇਂ ਹੁਨਰ ਸਿੱਖਣ ਦੀ ਲੋੜ ਨੂੰ ਸੰਤੁਲਿਤ ਕਰਨ ਲਈ ਕਾਫ਼ੀ ਸਮਾਂ ਦੇਣਾ ਚਾਹੁੰਦੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇੰਝ ਲੋਕਾਂ ਦੀ ਜ਼ਿੰਦਗੀ ਬਿਹਤਰ ਬਣੇਗੀ। ਜਾਪਾਨ ਦੀ ਸਰਕਾਰ ਨੇ ਵੀ ਇਸ ਸੰਬੰਧੀ ਇਕ ਗਾਈਡਲਾਈਨ ਤਿਆਰ ਕੀਤੀ ਹੈ ਪਰ ਇਸ ਨੀਤੀ ਨੂੰ ਲੈ ਕੇ ਦੇਸ਼ ਵਿੱਚ ਬਹਿਸ ਵੀ ਸ਼ੁਰੂ ਹੋ ਗਈ ਹੈ।
ਆਰਥਿਕਤਾ ਵਿੱਚ ਸੁਧਾਰ ਦੀ ਉਮੀਦ
ਜਾਪਾਨ ਸਰਕਾਰ ਨੂੰ ਉਮੀਦ ਹੈ ਕਿ ਲੋਕਾਂ ਨੂੰ ਚਾਰ ਦਿਨਾਂ ਹਫਤੇ ਤੋਂ ਵਾਧੂ ਛੁੱਟੀਆਂ ਮਿਲਣਗੀਆਂ। ਇਸ ਨਾਲ ਉਹ ਬਾਹਰ ਜਾਣਗੇ ਤੇ ਖਰਚ ਕਰਨਗੇ। ਇਸ ਦਾ ਸਿੱਧਾ ਅਰਥਚਾਰੇ 'ਤੇ ਅਸਰ ਪਏਗਾ।
ਹੱਲ ਹੋਵੇਗੀ ਡਿੱਗ ਰਹੀ ਜਨਮ ਦਰ ਦੀ ਸਮੱਸਿਆ
ਇਹ ਉਮੀਦ ਕੀਤੀ ਜਾਂਦੀ ਹੈ ਕਿ ਜਵਾਨ ਜੋੜਾ ਛੁੱਟੀਆਂ 'ਤੇ ਬਾਹਰ ਜਾਵੇਗਾ। ਇੱਕ-ਦੂਜੇ ਨੂੰ ਵੇਖਣਗੇ। ਵਿਆਹ ਕਰਨਗੇ ਅਤੇ ਬੱਚੇ ਪੈਦਾ ਕਰਨਗੇ। ਇਸ ਦੇ ਨਾਲ ਜਾਪਾਨ ਡਿੱਗ ਰਹੀ ਜਨਮ ਦਰ ਦੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦਾ ਹੈ।
ਕਾਰੋਸ਼ੀ ਤੋਂ ਪ੍ਰਹੇਜ਼ ਕਰਨ ਵਿੱਚ ਪ੍ਰਭਾਵਸ਼ਾਲੀ
ਜਾਪਾਨ ਵਿੱਚ ਅਕਸਰ ਇਹ ਖ਼ਬਰਾਂ ਆਉਂਦੀਆਂ ਹਨ ਕਿ ਲੋਕ ਜ਼ਿਆਦਾ ਕੰਮ ਕਰਕੇ ਬਿਮਾਰ ਹੋ ਗਏ ਹਨ ਜਾਂ ਤਣਾਅ ਕਾਰਨ ਕਰਮਚਾਰੀਆਂ ਨੇ ਆਪਣੀ ਜਾਨ ਦੇ ਦਿੱਤੀ ਹੈ। ਇਸ ਹਾਲਤ ਨੂੰ ਜਪਾਨੀ ਵਿੱਚ ‘ਕਾਰੋਸ਼ੀ’ ਕਿਹਾ ਜਾਂਦਾ ਹੈ। ਇਸਦਾ ਅਰਥ ਹੈ ਜ਼ਿਆਦਾ ਮਿਹਨਤ ਕਰਕੇ ਮੌਤ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਯੋਜਨਾ ਕਰੋਸ਼ੀ ਦੀਆਂ ਘਟਨਾਵਾਂ ਵੀ ਘਟਾ ਦੇਵੇਗੀ।
ਕੰਪਨੀਆਂ ਪਸੰਦ ਕਰ ਰਹੀਆਂ ਇਹ ਸੁਝਾਅ
ਰਿਸਰਚ ਫਰਮ ਫੁਜਿਤਸੁ ਦੇ ਅਰਥ ਸ਼ਾਸਤਰੀ ਮਾਰਟਿਨ ਸਕਲਟਜ਼ ਦਾ ਕਹਿਣਾ ਹੈ ਕਿ ਸਰਕਾਰ ਇਸ ਤਬਦੀਲੀ ਪ੍ਰਤੀ ਗੰਭੀਰ ਹੈ। ਮਾਰਟਿਨ ਸਕਲਟਜ਼ ਦਾ ਕਹਿਣਾ ਹੈ- ‘ਮਹਾਂਮਾਰੀ ਦੌਰਾਨ ਕੰਪਨੀਆਂ ਨੇ ਕੰਮ ਕਰਨ ਦੇ ਨਵੇਂ ਤਰੀਕੇ ਅਪਣਾਏ। ਜਾਪਾਨ ਦੀਆਂ ਕੁਝ ਕੰਪਨੀਆਂ ਨੇ ਵੀ ਸਰਕਾਰ ਦੀ ਯੋਜਨਾ ਦਾ ਲਾਭ ਉਠਾਇਆ ਹੈ ਤੇ ਹੁਣ ਉਹ ਆਪਣੀ ਜਗ੍ਹਾ ਨੂੰ ਘਟਾ ਰਹੇ ਹਨ’।
ਆਮਦਨੀ ਵਿੱਚ ਕਮੀ ਆਉਣ ਦੀ ਸੰਭਾਵਨਾ
ਕੁਝ ਅਰਥ ਸ਼ਾਸਤਰੀ ਕਹਿੰਦੇ ਹਨ ਕਿ ਇਸ ਯੋਜਨਾ ਵਿੱਚ ਖਾਮੀਆਂ ਹਨ। ਜਾਪਾਨ ਪਹਿਲਾਂ ਹੀ ਕਾਮਿਆਂ ਦੀ ਘਾਟ ਨਾਲ ਜੂਝ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਕਰਮਚਾਰੀ ਵੀ ਚਿੰਤਤ ਹਨ ਕਿ ਘੱਟ ਦਿਨ ਕੰਮ ਕਰਨ ਨਾਲ ਉਨ੍ਹਾਂ ਦੀ ਆਮਦਨੀ ਘੱਟ ਹੋ ਸਕਦੀ ਹੈ।
ਇਹ ਵੀ ਪੜ੍ਹੋ: Corona Deaths: ਕੋਵਿਡ ਆਈਸੀਯੂ ’ਚ ਬਜ਼ੁਰਗਾਂ ਤੋਂ ਵੱਧ ਹੋਈ ਨੌਜਵਾਨਾਂ ਦੀ ਮੌਤ: AIIMS ਦੀ ਸਟੱਡੀ 'ਚ ਵੱਡਾ ਖੁਲਾਸਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin