ਬਾਇਡਨ ਨੇ ਨੌਮੀਨੇਸ਼ਨ ਕੀਤੀ ਸਵੀਕਾਰ, ਬੱਚਿਆਂ ਨੇ ਦੱਸਿਆ ਇਸ ਤਰ੍ਹਾਂ ਦੇ ਰਾਸ਼ਟਰਪਤੀ ਹੋਣਗੇ ਉਨ੍ਹਾਂ ਦੇ ਪਿਤਾ
ਬਾਇਡਨ ਵੱਲੋਂ ਨੌਮੀਨੇਸ਼ਨ ਸਵੀਕਾਰ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਧੀ ਏਸ਼ਲੇ ਬਾਇਡਨ ਤੇ ਬੇਟੇ ਹੰਟਰ ਬਾਇਡਨ ਨੇ ਕਿਹਾ, 'ਅਸੀਂ ਤਾਹਨੂੰ ਦੱਸਣਾ ਚਾਹਾਂਗੇ ਕਿ ਸਾਡੇ ਪਿਤਾ ਕਿਹੋ ਜਿਹੇ ਰਾਸ਼ਟਰਪਤੀ ਹੋਣਗੇ, ਉਹ ਸਖ਼ਤ ਹੋਣਗੇ, ਇਮਾਨਦਾਰ, ਸਭ ਦਾ ਧਿਆਨ ਰੱਖਣ ਵਾਲੇ ਤੇ ਸਿਧਾਂਤਾ 'ਤੇ ਚੱਲਣ ਵਾਲੇ ਹੋਣਗੇ।'

ਵਾਸ਼ਿੰਗਟਨ: ਜੋ ਬਾਇਡਨ ਨੇ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਨੌਮੀਨੇਸ਼ਨ ਸਵੀਕਾਰ ਕਰ ਲਈ ਹੈ। ਉਨ੍ਹਾਂ ਵੋਟਰਾਂ ਨੂੰ ਅਮਰੀਕਾ 'ਚ ਲੰਬੇ ਸਮੇਂ ਤੋਂ ਛਾਏ ਹਨ੍ਹੇਰੇ ਨੂੰ ਦੂਰ ਕਰਨ ਲਈ ਇਕੱਠਿਆਂ ਚੱਲਣ ਦੀ ਅਪੀਲ ਵੀ ਕੀਤੀ।
ਬਾਇਡਨ ਵੱਲੋਂ ਨੌਮੀਨੇਸ਼ਨ ਸਵੀਕਾਰ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਧੀ ਏਸ਼ਲੇ ਬਾਇਡਨ ਤੇ ਬੇਟੇ ਹੰਟਰ ਬਾਇਡਨ ਨੇ ਕਿਹਾ, 'ਅਸੀਂ ਤਾਹਨੂੰ ਦੱਸਣਾ ਚਾਹਾਂਗੇ ਕਿ ਸਾਡੇ ਪਿਤਾ ਕਿਹੋ ਜਿਹੇ ਰਾਸ਼ਟਰਪਤੀ ਹੋਣਗੇ, ਉਹ ਸਖ਼ਤ ਹੋਣਗੇ, ਇਮਾਨਦਾਰ, ਸਭ ਦਾ ਧਿਆਨ ਰੱਖਣ ਵਾਲੇ ਤੇ ਸਿਧਾਂਤਾ 'ਤੇ ਚੱਲਣ ਵਾਲੇ ਹੋਣਗੇ।'
ਬਾਇਡਨ ਦੇ ਬੱਚਿਆਂ ਨੇ ਕਿਹਾ 'ਉਹ ਤੁਹਾਡੀ ਗੱਲ ਸੁਣਨਗੇ ਤੇ ਲੋੜ ਪੈਣ 'ਤੇ ਹਮੇਸ਼ਾਂ ਤੁਹਾਡੇ ਨਾਲ ਹੋਣਗੇ, ਉਹ ਤਹਾਨੂੰ ਸੱਚ ਦੱਸਣਗੇ, ਉਦੋਂ ਵੀ ਜਦੋਂ ਤੁਸੀਂ ਉਨ੍ਹਾਂ ਨੂੰ ਸੁਣਨਾ ਨਹੀਂ ਚਾਹੋਗੇ। ਉਹ ਤਹਾਨੂੰ ਕਦੇ ਨਿਰਾਸ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਉਹ ਕਾਫੀ ਚੰਗੇ ਪਿਤਾ ਹਨ ਤੇ ਸਾਨੂੰ ਲੱਗਦਾ ਕਿ ਉਹ ਬਿਹਤਰੀਨ ਰਾਸ਼ਟਰਪਤੀ ਬਣਨਗੇ।'
ਧੋਨੀ ਤੋਂ ਬਾਅਦ ਸੁਰੇਸ਼ ਰੈਨਾ ਨੂੰ ਲਿਖੀ ਪੀਐਮ ਮੋਦੀ ਨੇ ਚਿੱਠੀ, ਕਹੀਆਂ ਇਹ ਵੱਡੀਆਂ ਗੱਲਾਂ
ਉਧਰ, ਨੌਮੀਨੇਸ਼ਨ ਸਵੀਕਾਰ ਕਰਦਿਆਂ ਬਾਈਡਨ ਨੇ ਕਿਹਾ 'ਅਸੀਂ ਇਕੱਠੇ ਅਮਰੀਕਾ 'ਚ ਛਾਏ ਹਨ੍ਹੇਰੇ ਤੋਂ ਬਾਹਰ ਨਿਕਲ ਸਕਦੇ ਹਾਂ ਤੇ ਅਸੀਂ ਨਿਕਲਾਂਗੇ। ਬਾਇਡਨ ਨੇ ਟਰੰਪ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਮੌਜੂਦਾ ਰਾਸ਼ਟਰਪਤੀ ਨੇ ਬਹੁਤ ਲੰਮੇ ਸਮੇਂ ਤਕ ਅਮਰੀਕੀ ਲੋਕਾਂ ਨੂੰ ਹਨ੍ਹੇਰੇ 'ਚ ਰੱਖਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ