ਪੜਚੋਲ ਕਰੋ
Advertisement
ISIS ਦਾ ਸਭ ਤੋਂ ਖ਼ਤਰਨਾਕ ਗੁੱਟ ‘ਖੋਰਾਸਾਨ’, ਜਾਣੋ ਤਾਲਿਬਾਨ ਦੇ ਇਸ ਦੁਸ਼ਮਣ ਬਾਰੇ ਸਭ ਕੁਝ
ਖੋਰਾਸਾਨ ਧੜਾ ਉਨ੍ਹਾਂ ਲੜਾਕਿਆਂ ਦੀ ਭਰਤੀ ਕਰਦਾ ਹੈ ਜਿਨ੍ਹਾਂ ਨੇ ਤਾਲਿਬਾਨ ਨੂੰ ਛੱਡ ਦਿੱਤਾ ਹੈ। ਤਾਲਿਬਾਨ ਨੂੰ ਛੱਡਣ ਵਾਲੇ ਲੜਾਕਿਆਂ ਨੂੰ ਕਮਾਂਡਰ ਬਣਾਉਂਦਾ ਹੈ। ਉਜ਼ਬੇਕ, ਤਾਜਿਕ, ਜੋਸ਼ ਅਤੇ ਚੇਚਨੀਆ ਦੇ ਨੌਜਵਾਨਾਂ ਦੀ ਭਰਤੀ ਕਰਦਾ ਹੈ।
ਕਾਬੁਲ, ISIS Khorasan: ਕਾਬੁਲ ਹਵਾਈ ਅੱਡੇ 'ਤੇ ਵੀਰਵਾਰ ਨੂੰ ਹੋਏ ਆਤਮਘਾਤੀ ਹਮਲੇ ਦਾ ਮੁੱਖ ਸ਼ੱਕੀ ਅਫਗਾਨਿਸਤਾਨ ਵਿੱਚ ‘ਇਸਲਾਮਿਕ ਸਟੇਟ’ (ਆਈਐਸ) ਨਾਲ ਜੁੜਿਆ ਇੱਕ ਅੱਤਵਾਦੀ ਸੰਗਠਨ ਹੈ ਜਿਸ ਨੂੰ ‘ਇਸਲਾਮਿਕ ਸਟੇਟ ਖੋਰਾਸਾਨ’ (ਆਈਐਸਆਈਐਸ-ਕੇ) ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਿਛਲੇ ਦੇ ਮਹੀਨਿਆਂ ਵਿੱਚ ਆਈਐਸਆਈਐਸ-ਕੇ ਨਾਲ ਜੁੜੇ ਹਮਲਿਆਂ ਦੀ ਤੀਬਰਤਾ ਬਹੁਤਿਆਂ ਨੂੰ ਚਿੰਤਤ ਕਰ ਰਹੀ ਹੈ। ਆਈਐਸਆਈਐਸ-ਕੇ ਦੀ ਸਥਾਪਨਾ ਛੇ ਸਾਲ ਪਹਿਲਾਂ ਕੀਤੀ ਗਈ ਸੀ। ਇਹ ਧੜਾ ਤਾਕਤ ਤੇ ਦਬਦਬੇ ਦੀ ਲੜਾਈ ਵਿੱਚ ਤਾਲਿਬਾਨ ਨੂੰ ਆਪਣਾ ਦੁਸ਼ਮਣ ਮੰਨਦਾ ਹੈ।
2012 ਵਿੱਚ, ਲੜਾਕਿਆਂ ਨੇ ਈਰਾਨ, ਤੁਰਕਮੇਨਿਸਤਾਨ, ਅਫਗਾਨਿਸਤਾਨ ਦੀ ਸਰਹੱਦ ’ਤੇ ਖੋਰਾਸਾਨ ਨਾਮ ਦੇ ਖੇਤਰ ਵਿੱਚ ਇੱਕ ਸਮੂਹ ਬਣਾਇਆ ਸੀ। 2014 ਵਿੱਚ, ਇਸ ਸਮੂਹ ਦਾ ਝੁਕਾਅ ਆਈਐਸਆਈਐਸ ਵੱਲ ਸੀ ਅਤੇ ਉਹ ਇਸਲਾਮਿਕ ਸਟੇਟ ਦੀ ਮੁਹਿੰਮ ਵਿੱਚ ਸ਼ਾਮਲ ਹੋਏ ਸਨ। ਆਈਐਸਆਈਐਸ ਦੇ ਲਗਭਗ 20 ਮੋਡਿਯੂਲ ਹਨ, ਜਿਨ੍ਹਾਂ ਵਿੱਚ ਸਭ ਤੋਂ ਖਤਰਨਾਕ ਆਈਐਸਆਈਐਸ-ਕੇ ਭਾਵ ਖੋਰਾਸਾਨ ਧੜਾ ਹੈ। ਖੋਰਾਸਾਨ ਦਾ ਦੱਖਣੀ ਏਸ਼ੀਆ ਵਿੱਚ ਸਭ ਤੋਂ ਮਜ਼ਬੂਤ ਨੈਟਵਰਕ ਹੈ। ਆਈਐਸਆਈਐਸ ਦਾ ਖੁਰਾਸਾਨ ਮੋਡਿਯੂਲ ਇਸ ਸਮੇਂ ਸਭ ਤੋਂ ਵੱਧ ਸਰਗਰਮ ਹੈ।
The terror group ISIS-K claimed responsibility for the deadly double attack at Kabul airport on the group's Telegram account: SITE monitoring
— ANI (@ANI) August 26, 2021
ਆਈਐਸਆਈਐਸ-ਖੋਰਾਸਾਨ ਤਾਲਿਬਾਨ ਨੂੰ ਛੱਡ ਕੇ ਬਾਕੀ ਸਾਰੇ ਲੜਾਕਿਆਂ ਦੀ ਭਰਤੀ ਕਰਦਾ
ਖੋਰਾਸਾਨ ਧੜਾ ਉਨ੍ਹਾਂ ਲੜਾਕਿਆਂ ਦੀ ਭਰਤੀ ਕਰਦਾ ਹੈ ਜਿਨ੍ਹਾਂ ਨੇ ਤਾਲਿਬਾਨ ਨੂੰ ਛੱਡ ਦਿੱਤਾ ਹੈ। ਤਾਲਿਬਾਨ ਨੂੰ ਛੱਡਣ ਵਾਲੇ ਲੜਾਕਿਆਂ ਨੂੰ ਕਮਾਂਡਰ ਬਣਾਉਂਦਾ ਹੈ। ਉਜ਼ਬੇਕ, ਤਾਜਿਕ, ਜੋਸ਼ ਅਤੇ ਚੇਚਨੀਆ ਦੇ ਨੌਜਵਾਨਾਂ ਦੀ ਭਰਤੀ ਕਰਦਾ ਹੈ। ਖੋਰਾਸਾਨ ਧੜਾ ਅਫਗਾਨਿਸਤਾਨ ਵਿੱਚ ਇੱਕ ਨਵਾਂ ਅਧਾਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਈਐਸਆਈਐਸ-ਕੇ ਸਮੂਹ ਦੇ ਅਲ-ਕਾਇਦਾ ਨਾਲ ਸਬੰਧ ਹਨ, ਜਿਸ ਵਿੱਚ ਅਲ-ਕਾਇਦਾ ਦੁਆਰਾ ਸਿਖਲਾਈ ਪ੍ਰਾਪਤ ਲੜਾਕੂ ਵੀ ਸ਼ਾਮਲ ਹਨ।
‘ਗਾਰਡੀਅਨ’ ਦੀ ਰਿਪੋਰਟ ਹੈ ਕਿ ਆਈਐਸਆਈਐਸ-ਕੇ ਦਾ ਮੰਨਣਾ ਹੈ ਕਿ ਤਾਲਿਬਾਨ ਨੇ ਇਸਲਾਮਿਕ ਵਿਸ਼ਵਾਸ ਨੂੰ ਛੱਡ ਦਿੱਤਾ ਹੈ ਕਿਉਂਕਿ ਉਹ ਅਮਰੀਕਾ ਨਾਲ ਗੱਲਬਾਤ ਕਰਨ ਦੀ ਆਪਣੀ ਇੱਛਾ, ਉਨ੍ਹਾਂ ਦੀ ਸਪੱਸ਼ਟ ਵਿਵਹਾਰਕਤਾ ਤੇ ਇਸਲਾਮਿਕ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਵਿੱਚ ਉਨ੍ਹਾਂ ਦੀ ਅਸਫਲਤਾ ਕਾਰਨ ਹੈ।
ਇਹ ਵੀ ਪੜ੍ਹੋ:
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement