Afghanistan Taliban War: ਤਾਲਿਬਾਨ ਲੜਾਕਿਆਂ ਦੇ ਅੱਗੇ ਢਿੱਲੀ ਪਈ ਅਫਗਾਨਿਸਤਾਨ ਸਰਕਾਰ, ਸੁਲ੍ਹਾ ਲਈ ਕੀਤੀ ਪੇਸ਼ਕਸ਼
ਅਮਰੀਕੀ ਤੇ ਨਾਟੋ ਸੈਨਿਕਾਂ ਦੀ ਵਾਪਸੀ ਦੇ ਵਿਚ ਅਫ਼ਗਾਨਿਸਤਾਨ 'ਚ ਵਿਗੜਦੇ ਹਾਲਾਤ ਤੇ ਉਸ ਦੇ ਨਵੇਂ ਖੇਤਰਾਂ 'ਤੇ ਤਾਲਿਬਾਨ ਦੇ ਕੰਟਰੋਲ ਦੇ ਵਿਚ ਪਈ ਅਫਗਾਨਿਸਤਾਨ ਸਰਕਾਰ ਨੇ ਸੁਲ੍ਹਾ ਲਈ ਅੱਤਵਾਦੀ ਸੰਗਠਨ ਨੂੰ ਪ੍ਰਸਤਾਵ ਦਿੱਤਾ ਹੈ।
Afghanistan Taliban War: ਅਫਗਾਨਿਸਤਾਨ 'ਚ ਤਾਲਿਬਾਨ ਦੇ ਲੜਾਕੇ ਉੱਥੋਂ ਦੇ 60 ਫੀਸਦ ਤੋਂ ਜ਼ਿਆਦਾ ਇਲਾਕਿਆਂ 'ਤੇ ਆਪਣਾ ਕਬਜ਼ਾ ਕਰ ਚੁੱਕੇ ਹਨ। ਗਜ਼ਨੀ 'ਤੇ ਕਬਜ਼ਾ ਕਰਨ ਤੋਂ ਬਾਅਦ ਹੁਣ ਅਫਗਾਨਿਸਤਾਨ ਦੇ 10 ਸੂਬੇ ਰਾਜਧਾਨੀ 'ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਾ ਹੈ।
ਅਮਰੀਕੀ ਤੇ ਨਾਟੋ ਸੈਨਿਕਾਂ ਦੀ ਵਾਪਸੀ ਦੇ ਵਿਚ ਅਫ਼ਗਾਨਿਸਤਾਨ 'ਚ ਵਿਗੜਦੇ ਹਾਲਾਤ ਤੇ ਉਸ ਦੇ ਨਵੇਂ ਖੇਤਰਾਂ 'ਤੇ ਤਾਲਿਬਾਨ ਦੇ ਕੰਟਰੋਲ ਦੇ ਵਿਚ ਪਈ ਅਫਗਾਨਿਸਤਾਨ ਸਰਕਾਰ ਨੇ ਸੁਲ੍ਹਾ ਲਈ ਅੱਤਵਾਦੀ ਸੰਗਠਨ ਨੂੰ ਪ੍ਰਸਤਾਵ ਦਿੱਤਾ ਹੈ।
ਖ਼ਬਰ ਏਜੰਸੀ ਏਐਫਪੀ ਦੇ ਮੁਤਾਬਕ, ਕਤਰ 'ਚ ਅਫਗਾਨਿਸਤਾਨ ਸਰਕਾਰ ਵੱਲੋਂ ਵਾਰਤਾਕਾਰਾਂ ਨੇ ਯੁੱਧਗ੍ਰਸਤ ਦੇਸ਼ਾਂ 'ਚ ਲੜਾਈ ਖਤਮ ਕਰਨ ਦੇ ਇਵਜ਼ 'ਚ ਉਸ ਨੂੰ ਸੱਤਾ 'ਚ ਹਿੱਸੇਦਾਰੀ ਦਾ ਪ੍ਰਸਤਾਵ ਦਿੱਤਾ ਹੈ।
Afghan government negotiators in Qatar have offered the Taliban a power-sharing deal in return for an end to fighting in the country: AFP News Agency
— ANI (@ANI) August 12, 2021
ਓਧਰ ਇਨ੍ਹਾਂ ਹਾਲਾਤਾਂ 'ਚ ਇਕ ਅਮਰੀਕੀ ਰੱਖਿਆ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਤਾਲਿਬਾਨ 30 ਦਿਨਾਂ ਦੇ ਅੰਦਰ ਕਾਬੁਲ ਉੱਤੇ ਆਪਣਾ ਕਬਜ਼ਾ ਕਰ ਸਕਦਾ ਹੈ। ਤਾਲਿਬਾਨ ਨੇ ਛੇ ਦਿਨਾਂ ਵਿੱਚ ਅੱਠ ਸੂਬਾਈ ਰਾਜਧਾਨੀਆਂ ਉੱਤੇ ਕਬਜ਼ਾ ਕਰ ਲਿਆ ਹੈ ਅਤੇ 11 ਸੂਬਾਈ ਰਾਜਧਾਨੀਆਂ ਉੱਤੇ ਕਬਜ਼ਾ ਕਰਨ ਦੀ ਧਮਕੀ ਦਿੱਤੀ ਹੈ। ਅਫਗਾਨਿਸਤਾਨ ਦੀ ਸਰਕਾਰ ਦੀਆਂ ਤਾਕਤਾਂ ਨੂੰ ਤਾਲਿਬਾਨ ਦੁਆਰਾ ਜੰਗ ਤ਼ ਪੀੜਤ ਇਸ ਦੇਸ਼ ਵਿੱਚ ਤੇਜ਼ੀ ਨਾਲ ਹਰਾਇਆ ਜਾ ਰਿਹਾ ਹੈ। ਅਮਰੀਕੀ ਲੀਡਰਸ਼ਿਪ ਨੂੰ ਪਹਿਲਾਂ ਹੀ ਅਜਿਹਾ ਡਰ ਸੀ। ਪਰ ਵ੍ਹਾਈਟ ਹਾਊਸ, ਪੈਂਟਾਗਨ ਜਾਂ ਅਮਰੀਕੀ ਜਨਤਾ ਹੁਣ ਇਹ ਸਭ ਰੋਕਣਾ ਨਹੀਂ ਚਾਹੁੰਦੇ ਤੇ ਹੁਣ ਕੁਝ ਵੀ ਕਰਨ ਵਿੱਚ ਬਹੁਤ ਦੇਰ ਹੋ ਸਕਦੀ ਹੈ।
ਤਾਲਿਬਾਨ, ਜਿਸ ਨੇ ਅਫਗਾਨਿਸਤਾਨ ਉੱਤੇ 1996 ਤੋਂ 9/11 ਦੇ ਹਮਲੇ ਤੱਕ ਰਾਜ ਕੀਤਾ, ਨੇ ਬੁੱਧਵਾਰ ਨੂੰ ਤਿੰਨ ਹੋਰ ਸੂਬਾਈ ਰਾਜਧਾਨੀਆਂ ਉੱਤੇ ਕਬਜ਼ਾ ਕਰ ਲਿਆ। ਇਸ ਨਾਲ ਉਨ੍ਹਾਂ ਨੂੰ ਦੇਸ਼ ਦੇ ਲਗਭਗ ਦੋ-ਤਿਹਾਈ ਹਿੱਸੇ ਦਾ ਪ੍ਰਭਾਵਸ਼ਾਲੀ ਨਿਯੰਤਰਣ ਮਿਲ ਗਿਆ। 9/11 ਦੇ ਹਮਲਿਆਂ ਤੋਂ ਬਾਅਦ ਅਮਰੀਕੀ ਫ਼ੌਜਾਂ ਨੇ ਦੇਸ਼ ਉੱਤੇ ਕਬਜ਼ਾ ਕਰ ਲਿਆ। ਵਿਦਰੋਹੀਆਂ ਕੋਲ ਕੋਈ ਹਵਾਈ ਫੌਜ ਨਹੀਂ ਹੈ ਅਤੇ ਉਹ ਅਮਰੀਕਾ ਦੁਆਰਾ ਸਿਖਲਾਈ ਪ੍ਰਾਪਤ ਅਫਗਾਨ ਰੱਖਿਆ ਬਲਾਂ ਨਾਲੋਂ ਘੱਟ ਗਿਣਤੀ ਵਿੱਚ ਹਨ, ਪਰ ਉਨ੍ਹਾਂ ਨੇ ਹੈਰਾਨੀਜਨਕ ਗਤੀ ਨਾਲ ਖੇਤਰ ਉੱਤੇ ਕਬਜ਼ਾ ਕਰ ਲਿਆ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਅਮਰੀਕੀ ਫੌਜ ਨੂੰ ਇਸ ਮਹੀਨੇ ਦੇ ਅੰਤ ਤੱਕ ਅਫਗਾਨਿਸਤਾਨ ਵਿੱਚ ਆਪਣਾ ਮਿਸ਼ਨ ਖਤਮ ਕਰਨ ਦੇ ਆਦੇਸ਼ ਦਿੱਤੇ ਹਨ। ਬਹੁਤੇ ਅਮਰੀਕੀ ਸੈਨਿਕ ਅਫਗਾਨਿਸਤਾਨ ਤੋਂ ਪਿੱਛੇ ਹਟ ਗਏ ਹਨ ਅਤੇ ਸ਼ਾਇਦ ਇਸੇ ਲਈ ਤਾਲਿਬਾਨ ਨੇ ਹੁਣ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਹੁਣ ਅਮਰੀਕਾ ਇਸ ਨੂੰ ਰੋਕਣ ਲਈ ਕੋਈ ਯਤਨ ਨਹੀਂ ਕਰ ਰਿਹਾ। ਉਹ ਜਾਣਦੇ ਹਨ ਕਿ ਰਾਸ਼ਟਰਪਤੀ ਲਈ ਇਕੋ ਇਕ ਵਾਜਬ ਵਿਕਲਪ ਉਸ ਯੁੱਧ ਨੂੰ ਦੁਬਾਰਾ ਸ਼ੁਰੂ ਕਰਨਾ ਹੋਵੇਗਾ ਜੋ ਉਨ੍ਹਾਂ ਪਹਿਲਾਂ ਹੀ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ।