Crime: ਪਿਆਰ 'ਚ ਫਸਾਉਂਦਾ, ਕੁਹਾੜੇ ਨਾਲ ਵੱਢਦਾ, ਫਿਰ ਕੁੜੇ 'ਚ ਸੁੱਟ ਦਿੰਦਾ, ਸੀਲੀਅਰ ਕਿਲਰ ਨੇ ਪਤਨੀ ਸਣੇ 42 ਕੁੜੀਆਂ ਦਾ ਕੀਤਾ ਕਤਲ
Crime News: ਕੀਨੀਆ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਕ ਸੀਰੀਅਲ ਕਿਲਰ ਨੂੰ ਗ੍ਰਿਫਤਾਰ ਕੀਤਾ ਹੈ।
Crime News: ਕੀਨੀਆ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਕ ਸੀਰੀਅਲ ਕਿਲਰ ਨੂੰ ਗ੍ਰਿਫਤਾਰ ਕੀਤਾ ਹੈ। ਜੋ ਔਰਤਾਂ ਨੂੰ ਆਪਣੇ ਪ੍ਰੇਮ ਜਾਲ 'ਚ ਫਸਾ ਕੇ ਉਨ੍ਹਾਂ ਦਾ ਕਤਲ ਕਰਦਾ ਸੀ। 33 ਸਾਲਾ ਦੋਸ਼ੀ ਜੋਮੈਸੀ ਖਲੀਸੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਿਸ ਨੂੰ ਇੱਕ ਸੁੰਨਸਾਨ ਖਾਨ ਵਿੱਚੋਂ ਕਈ ਲਾਸ਼ਾਂ ਮਿਲੀਆਂ ਹਨ। ਮੁਲਜ਼ਮ ਕਤਲ ਤੋਂ ਬਾਅਦ ਲਾਸ਼ ਨੂੰ ਕੂੜੇ ਵਿੱਚ ਸੁੱਟ ਦਿੰਦਾ ਸੀ। ਦੋਸ਼ੀ ਨੇ ਆਪਣੀ ਪਤਨੀ ਸਮੇਤ 42 ਔਰਤਾਂ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਗੱਲ ਕਬੂਲੀ ਹੈ। ਪੁਲਿਸ ਨੇ ਸੋਮਵਾਰ ਸਵੇਰੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਜਦੋਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਗਈ ਤਾਂ ਮੁਲਜ਼ਮ ਯੂਰੋ ਫਾਈਨਲ ਦੇਖ ਰਿਹਾ ਸੀ। ਮੁਲਜ਼ਮ ਨੇ ਕਤਲ ਕੀਤਾ ਅਤੇ ਲਾਸ਼ਾਂ ਨੂੰ ਰਾਜਧਾਨੀ ਨੈਰੋਬੀ ਦੀ ਮੁਕੁਰੂ ਖਾਨ ਵਿੱਚ ਸੁੱਟ ਦਿੱਤਾ। ਪੁੱਛਗਿੱਛ ਤੋਂ ਬਾਅਦ ਲਾਸ਼ਾਂ ਨੂੰ ਇੱਥੋਂ ਕੱਢਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਲੋਕਾਂ 'ਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਡਾਇਰੈਕਟੋਰੇਟ ਆਫ਼ ਕ੍ਰਿਮੀਨਲ ਇਨਵੈਸਟੀਗੇਸ਼ਨ (ਡੀਸੀਆਈ) ਦੇ ਮੁਖੀ ਮੁਹੰਮਦ ਅਮੀਨ ਨੇ ਮੁਲਜ਼ਮ ਬਾਰੇ ਪੁਸ਼ਟੀ ਕੀਤੀ ਹੈ।
HORRIFIC: Kenyan police have arrested a 33yo "psychopathic serial killer" who they say confessed to killing & dismembering 42 women since 2022.
— Larry Madowo (@LarryMadowo) July 15, 2024
Kenya's chief detective called Collins Jumaisi Khalusha a "vampire" - he first killed his wife then dumped her & 41 others in a quarry pic.twitter.com/1MUPVEvRzm
ਮੁਲਜ਼ਮ ਨੇ 2022 ਵਿੱਚ ਕਤਲਾਂ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਵੀਰਵਾਰ ਤੱਕ ਉਸ ਨੇ 42 ਔਰਤਾਂ ਦੇ ਕਤਲ ਦੀ ਗੱਲ ਨੂੰ ਕਬੂਲਿਆ ਹੈ। ਉਹ ਔਰਤਾਂ ਨੂੰ ਪਿਆਰ ਦਾ ਲਾਲਚ ਦੇ ਕੇ ਸੁੰਨਸਾਨ ਥਾਵਾਂ 'ਤੇ ਲੈ ਜਾਂਦਾ ਸੀ। ਇਸ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਖਾਨ 'ਚ ਸੁੱਟ ਦਿੰਦਾ ਸੀ।
ਉਸ ਨੇ ਸੋਚਿਆ ਕਿ ਉਹ ਕਦੇ ਫੜਿਆ ਨਹੀਂ ਜਾਵੇਗਾ। ਦੋਸ਼ੀ ਦਾ ਘਰ ਖਾਨ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 10 ਫੋਨ, ਔਰਤਾਂ ਦੇ ਕੱਪੜੇ, ਲੈਪਟਾਪ ਅਤੇ ਪਛਾਣ ਪੱਤਰ ਬਰਾਮਦ ਕੀਤੇ ਹਨ। ਉਸ ਨੇ ਲਾਸ਼ਾਂ ਨੂੰ ਬੋਰੀਆਂ ਵਿੱਚ ਪਾ ਕੇ ਸੁੱਟ ਦਿੱਤਾ। ਪੁਲਿਸ ਨੇ 9 ਬੋਰੀਆਂ ਬਰਾਮਦ ਕੀਤੀਆਂ ਹਨ।