ਕੋਰੋਨਾ ਖਿਲਾਫ 'ਖਾਲਸਾ ਏਡ' ਨੇ ਸੰਭਾਲਿਆ ਮੋਰਚਾ, ਲੰਡਨ ਤੋਂ ਭਾਰਤ ਪਹੁੰਚਿਆ ਆਕਸੀਜਨ ਤੇ ਹੋਰ ਸਾਮਾਨ ਨਾਲ ਭਰਿਆ ਜਹਾਜ਼
ਇਸ ਤਹਿਤ ਖਾਲਸਾ ਏਡ ਵੱਲੋਂ ਸੰਗਤ ਦੇ ਸਹਿਯੋਗ ਨਾਲ ਆਕਸੀਜਨ ਦੇ 200 Concentretor ਜਹਾਜ਼ ਰਾਹੀਂ ਲੰਡਨ ਤੋਂ ਭਾਰਤ ਭੇਜੇ ਗਏ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦੂਜੀ ਖਤਰਨਾਕ ਲਹਿਰ ਨਾਲ ਜੂਝ ਰਹੇ ਭਾਰਤ 'ਚ ਆਕਸੀਜਨ ਦੀ ਵੱਡੀ ਘਾਟ ਦਾ ਸੰਕਟ ਵੀ ਬਰਕਰਾਰ ਹੈ। ਰੋਜ਼ਾਨਾ ਸੈਂਕੜੇ ਲੋਕ ਆਕਸੀਜਨ ਦੀ ਘਾਟ ਕਰਕੇ ਮਰ ਰਹੇ ਹਨ। ਅਜਿਹੇ 'ਚ ਕਈ ਸੰਸਥਾਵਾਂ ਭਾਰਤ ਦੀ ਮਦਦ ਲਈ ਅੱਗੇ ਆਈਆਂ ਹਨ। ਮਨੁੱਖਤਾ ਦੇ ਭਲੇ ਲਈ ਜਾਣੀ ਜਾਂਦੀ ਸੰਸਥਾ ਖਾਲਸਾ ਏਡ ਵੱਲੋਂ ਵੀ ਭਾਰਤ 'ਚ ਕੋਵਿਡ ਮਰੀਜ਼ਾਂ ਲਈ ਮੁਫ਼ਤ ਆਕਸੀਜਨ ਮੁਹੱਈਆ ਕਰਵਾਈ ਜਾ ਰਹੀ ਹੈ।
#BritishAirways special flight has just left @Heathrow to deliver emergency medical aid to #India provided by the High Commission of India, @khalsa_aid, @NeasdenTemple pic.twitter.com/qq1vA89PTs
— British Airways (@British_Airways) May 5, 2021
ਇਸ ਤਹਿਤ ਖਾਲਸਾ ਏਡ ਵੱਲੋਂ ਸੰਗਤ ਦੇ ਸਹਿਯੋਗ ਨਾਲ ਆਕਸੀਜਨ ਦੇ 200 Concentretor ਜਹਾਜ਼ ਰਾਹੀਂ ਲੰਡਨ ਤੋਂ ਭਾਰਤ ਭੇਜੇ ਗਏ। ਸੰਗਤ ਦੇ ਸਹਿਯੋਗ ਨਾਲ ਹਫਤਿਆਂ 'ਚ ਹੋਣ ਵਾਲਾ ਕੰਮ ਕੁਝ ਹੀ ਦਿਨਾਂ 'ਚ ਕਰ ਲਿਆ ਗਿਆ। ਇਸ ਤਹਿਤ ਕੱਲ੍ਹ ਲੰਡਨ ਦੇ ਹੀਥਰੋ ਏਅਰਪੋਰਟ ਤੋਂ ਆਕਸੀਜਨ ਸਮੇਤ ਹੋਰ ਮੈਡੀਕਲ ਸਹਾਇਤਾ ਲੈ ਕੇ ਜਹਾਜ਼ ਦਿੱਲੀ ਲਈ ਰਵਾਨਾ ਹੋਇਆ।
View this post on Instagram
ਇਹ ਵੀ ਪੜ੍ਹੋ: Chandigarh Corona Curfew: ਲੌਕਡਾਊਨ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਦਿੱਤਾ ਕੋਰਾ ਜਵਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin