Israel-Iran Conflict: ਖਾਮੇਨੇਈ ਨੂੰ ਸਤਾਉਣ ਲੱਗਾ ਮੌਤ ਦਾ ਡਰ! ਆਪਣੇ ਬਾਅਦ SUPREME LEADER ਬਣਾਉਣ ਲਈ ਚੁਣੇ 3 ਨਾਮ, ਪੁੱਤਰ ਰਿਹਾ ਲਿਸਟ ਤੋਂ...
ਈਰਾਨ ਅਤੇ ਇਜ਼ਰਾਈਲ ਵਿਚਕਾਰ ਤਣਾਅ ਲਗਾਤਾਰ ਵੱਧ ਰਿਹਾ ਹੈ। ਦੋਹਾਂ ਦੇਸ਼ ਇੱਕ-ਦੂਜੇ 'ਤੇ ਮਿਜ਼ਾਈਲਾਂ ਨਾਲ ਹਮਲੇ ਕਰ ਰਹੇ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਹਨ। ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ....

Ayatollah Ali Khamenei: ਈਰਾਨ ਦੇ ਸਰਵੋਚ ਆਗੂ ਆਯਤੁੱਲਾ ਅਲੀ ਖਾਮੇਨੇਈ ਦੀ ਸੰਭਾਵਤ ਹੱਤਿਆ ਦੇ ਖਤਰੇ ਨੂੰ ਦੇਖਦੇ ਹੋਏ, ਹੁਣ ਉਹ ਆਪਣੇ ਕਮਾਂਡਰਾਂ ਨਾਲ ਸਿੱਧਾ ਗੱਲ ਨਹੀਂ ਕਰ ਰਹੇ। ਉਸ ਦੀ ਬਜਾਏ ਉਹ ਇੱਕ ਭਰੋਸੇਮੰਦ ਸਹਿਯੋਗੀ ਰਾਹੀਂ ਸੰਚਾਰ ਕਰ ਰਹੇ ਹਨ ਅਤੇ ਸਾਰੇ ਇਲੈਕਟ੍ਰਾਨਿਕ ਸੰਚਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਤਾਂ ਜੋ ਉਨ੍ਹਾਂ ਦੀ ਟ੍ਰੈਕਿੰਗ ਮੁਸ਼ਕਲ ਹੋ ਜਾਵੇ। ਇਹ ਜਾਣਕਾਰੀ ਇਰਾਨ ਦੇ ਤਿੰਨ ਅਜਿਹੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ ਜੋ ਖਾਮੇਨੇਈ ਦੀ ਇਮਰਜੈਂਸੀ ਜੰਗ ਯੋਜਨਾ ਨਾਲ ਵਾਕਿਫ਼ ਹਨ।
ਬੰਕਰ ਵਿੱਚ ਸੁਰੱਖਿਅਤ, ਫੌਜੀ ਉੱਤਰਾਧਿਕਾਰੀ ਦੀ ਪੂਰੀ ਤਿਆਰੀ
ਖਬਰਾਂ ਮੁਤਾਬਕ, ਖਾਮੇਨਈ ਇੱਕ ਬੰਕਰ ਵਿੱਚ ਸੁਰੱਖਿਅਤ ਲੁਕੇ ਹੋਏ ਹਨ ਅਤੇ ਉਨ੍ਹਾਂ ਨੇ ਇਹ ਯਕੀਨੀ ਬਣਾਉਣ ਲਈ ਕਈ ਫੌਜੀ ਕਮਾਂਡਰਾਂ ਦੇ ਵਿਕਲਪ ਨਿਯੁਕਤ ਕੀਤੇ ਹਨ ਕਿ ਜੇਕਰ ਉਨ੍ਹਾਂ ਦੇ ਭਰੋਸੇਮੰਦ ਅਧਿਕਾਰੀ ਮਾਰੇ ਜਾਂਦੇ ਹਨ, ਤਾਂ ਉਨ੍ਹਾਂ ਦੀ ਜਗ੍ਹਾ ਤੁਰੰਤ ਭਰੀ ਜਾ ਸਕੇ। ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਆਯਤੁੱਲਾ ਖਾਮੇਨਈ ਨੇ ਤਿੰਨ ਸੁਪਰੀਮ ਲੀਡਰਾਂ ਦੇ ਨਾਂ ਵੀ ਤੈਅ ਕਰ ਲਏ ਹਨ, ਜੋ ਉਨ੍ਹਾਂ ਦੀ ਮੌਤ ਦੀ ਸਥਿਤੀ ਵਿੱਚ ਉੱਤਰਾਧਿਕਾਰੀ ਬਣ ਸਕਦੇ ਹਨ।
ਖੁਲਾਸਾ ਹੋਇਆ ਹੈ ਕਿ ਇਸ ਸੂਚੀ ਵਿੱਚ ਅਲੀਰੇਜ਼ਾ ਅਰਾਫੀ, ਅਲੀ ਅਸਗਰ ਹਿਜਾਜੀ, ਹਾਸਿਮ ਹੁਸੈਨੀ ਬੁਸ਼ਹਰੀ ਅਤੇ ਅਲੀ ਅਕਬਰ ਵੇਲਾਇਤੀ ਦੇ ਨਾਮ ਸ਼ਾਮਲ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਖਾਮੇਨੇਈ ਦੇ ਪੁੱਤਰ ਮੁਜਤਬਾ ਖਾਮੇਨੇਈ ਦਾ ਨਾਮ ਨਹੀਂ ਹੈ। ਜਦਕਿ ਪਹਿਲਾਂ ਉਨ੍ਹਾਂ ਦੇ ਉੱਤਰਾਧਿਕਾਰੀ ਵਜੋਂ ਮੁਜਤਬਾ ਖਾਮੇਨੇਈ ਨੂੰ ਹੀ ਮੰਨਿਆ ਜਾ ਰਿਹਾ ਸੀ। ਇਹ ਕਦਮ ਖਾਮੇਨੇਈ ਦੇ ਤਿੰਨ ਦਹਾਕਿਆਂ ਦੇ ਲੰਮੇ ਰਾਜ 'ਤੇ ਮੰਡਰਾਅ ਰਹੇ ਸੰਕਟ ਦਾ ਸਭ ਤੋਂ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ।
ਤੇਹਰਾਨ 'ਤੇ ਇਜ਼ਰਾਈਲੀ ਹਮਲਿਆਂ ਦਾ ਸਭ ਤੋਂ ਵੱਧ ਅਸਰ
ਪਿਛਲੇ ਸ਼ੁੱਕਰਵਾਰ ਤੋਂ ਇਜ਼ਰਾਈਲ ਵੱਲੋਂ ਸ਼ੁਰੂ ਕੀਤੇ ਗਏ ਹਮਲਿਆਂ ਦੇ ਬਾਅਦ, ਆਯਤੁੱਲਾ ਖਾਮੇਨੇਈ ਨੇ ਇਸਲਾਮਿਕ ਗਣਰਾਜ ਨੂੰ ਬਚਾਉਣ ਲਈ ਕਈ ਗੈਰ-ਮਾਮੂਲੀ ਕਦਮ ਚੁੱਕੇ ਹਨ। ਹਾਲਾਂਕਿ ਇਹ ਟਕਰਾਅ ਸਿਰਫ ਇੱਕ ਹਫ਼ਤਾ ਪੁਰਾਣਾ ਹੈ, ਪਰ ਇਜ਼ਰਾਈਲ ਦੇ ਇਹ ਹਮਲੇ 1980 ਦੇ ਦਹਾਕੇ ਵਿੱਚ ਹੋਏ ਈਰਾਨ -ਇਰਾਕ ਯੁੱਧ ਤੋਂ ਬਾਅਦ ਇਰਾਨ 'ਤੇ ਸਭ ਤੋਂ ਵੱਡਾ ਫੌਜੀ ਹਮਲਾ ਮੰਨੇ ਜਾ ਰਹੇ ਹਨ। ਈਰਾਨ ਦੀ ਰਾਜਧਾਨੀ ਤੇਹਰਾਨ 'ਚ ਇਨ੍ਹਾਂ ਹਮਲਿਆਂ ਦਾ ਸਭ ਤੋਂ ਵੱਧ ਪ੍ਰਭਾਵ ਵੇਖਣ ਨੂੰ ਮਿਲਿਆ ਹੈ।
ਹਸਪਤਾਲ, ਰਿਫਾਈਨਰੀ ਅਤੇ ਧਾਰਮਿਕ ਥਾਵਾਂ ਬਣੇ ਨਿਸ਼ਾਨਾ
ਕੇਵਲ ਕੁਝ ਦਿਨਾਂ ਵਿੱਚ ਤੇਹਰਾਨ 'ਚ ਇਜ਼ਰਾਈਲੀ ਹਮਲਿਆਂ ਕਾਰਨ ਹੋਇਆ ਨੁਕਸਾਨ ਉਹਨਾਂ ਹਮਲਿਆਂ ਤੋਂ ਵਧ ਕੇ ਦੱਸਿਆ ਜਾ ਰਿਹਾ ਹੈ ਜੋ ਸੱਦਾਮ ਹੁਸੈਨ ਨੇ ਪੂਰੇ ਅੱਠ ਸਾਲਾਂ ਦੇ ਯੁੱਧ ਦੌਰਾਨ ਕੀਤੇ ਸਨ। ਹਾਲਾਂਕਿ ਸ਼ੁਰੂਆਤੀ ਝਟਕੇ ਤੋਂ ਬਾਅਦ ਹੁਣ ਇਰਾਨ ਦੁਬਾਰਾ ਖੁਦ ਨੂੰ ਸੰਭਾਲ ਕੇ ਹਰ ਰੋਜ਼ ਜਵਾਬੀ ਹਮਲੇ ਕਰ ਰਿਹਾ ਹੈ। ਇਨ੍ਹਾਂ ਜਵਾਬੀ ਹਮਲਿਆਂ ਵਿੱਚ ਇੱਕ ਹਸਪਤਾਲ, ਹਾਈਫਾ ਤੇਲ ਰਿਫਾਈਨਰੀ, ਧਾਰਮਿਕ ਸਥਾਨਾਂ ਅਤੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।






















